*ਯੂਰਪੀਅਨ ਕਬੱਡੀ ਫੈਡਰੇਸ਼ਨ ਆਫ ਯੂਰਪ ਵੱਲੋਂ ਇਸ ਸੀਜਨ ਦਾ ਦੂਸਰਾ ਕਬੱਡੀ ਕੱਪ ਇਟਲੀ ਦੀ ਧਰਤੀ ਤੇ ਸੁਖਮਿੰਦਰ ਸਿੰਘ ਜੌਹਲ ਦੇ ਯਤਨਾਂ ਸਦਕਾ ਸਫਲਤਾ ਸਾਹਿਤ ਹੋਇਆ ਸੰਪਨ – ਜੱਗਾ ਦਿਉਲ, ਇੰਦਰਜੀਤ ਜਰਮਨੀ ਅਤੇ ਗਿੰਦਾ ਫਰਾਂਸ*

Uncategorized
Spread the love

*ਇਸ ਸੀਜਨ ਦੇ ਦੂਸਰੇ ਟੂਰਨਾਮੈਂਟ ਵਿੱਚੋਂ ਪਹਿਲੇ ਸਥਾਨ ਦੇ ਕੱਪ ਦਾ ਮੂੰਹ ਐਨ.ਆਰ.ਆਈ ਸਪੋਰਟਸ ਕਲੱਬ ਬੈਲਜੀਅਮ ਨੇ ਚੁੰਮਿਆ ਜਦਕਿ ਇੰਦਰਜੀਤ ਜਰਮਨੀ ਦੀ ਟੀਮ ਰਹੀ ਰਨਰ-ਅੱਪ —-ਬਲਦੇਵ ਜੋਸਨ, ਭੱਟੀ ਅਤੇ ਬਲਕਰਨ*

*ਇਸ ਟੂਰਨਾਮੈਂਟ ਵਿੱਚ ਯੂਰਪ ਦੀਆਂ ਅੱਠ ਕਬੱਡੀ ਟੀਮਾਂ ਤੋਂ, ਇਲਾਵਾ ਕੁੜੀਆਂ ਅਤੇ ਮੁੰਡਿਆਂ ਦੀਆਂ ਛੇਅ ਨੈਸ਼ਨਲ ਟੀਮਾਂ ਨੇ ਵੀ ਆਪਣੇ ਜੌਹਰ ਦਿਖਾਏ —–ਚਰਨਜੀਤ, ਰਿੰਕੂ ਸਮਰਾ, ਬੱਬਾ ਗਿੱਲ ਅਤੇ ਬਲਜੀਤ*

*ਇਸ ਟੂਰਨਾਮੈੰਟ ਦੇ ਬੈਸਟ ਰੇਡਰ ਦਾ ਖਿਤਾਬ ਸੋਨੀ ਅਤੇ ਗਿੰਦਾ ਸਪੇਨ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ, ਜਦਕਿ ਸ਼ੀਰਾ ਕੋਟੜਾ ਨੂੰ ਬੈਸਟ ਸਟਾਪਰ ਐਲਾਨਿਆ ਗਿਆ — ਮਿੰਟਾ ਬੈਲਜੀਅਮ, ਸੁਰਜੀਤ ਅਤੇ ਬੱਠਲਾ*

ਪੈਰਿਸ 12 ਜੁਲਾਈ (ਭੱਟੀ ਫਰਾਂਸ ) ਇਟਲੀ ਤੋਂ ਅੱਖੀ ਡਿੱਠੀ ਰਿਪੋਰਟ ਮੁਤਾਬਿਕ ਇਸ ਸੀਜਨ ਦੇ ਦੂਸਰੇ ਕਬੱਡੀ ਕੱਪ ਦਾ ਪਹਿਲਾ ਮੁਕਾਬਲਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਜਰਮਨੀ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦੇ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਜਰਮਨ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ | ਦੂਸਰਾ ਮੈਚ ਐਨ. ਆਰ. ਆਈ ਸਪੋਰਟਸ ਕਲੱਬ ਬੈਲਜੀਅਮ ਅਤੇ ਰਾਇਲ ਕਲੱਬ ਬੈਲਜੀਅਮ ਦਰਮਿਆਨ ਖੇਡਿਆ ਗਿਆ, ਜਿਸ ਵਿੱਚੋਂ ਬੈਲਜੀਅਮ ਦੀ ਚਰਨਜੀਤ ਵਾਲੀ ਟੀਮ ਨੇ ਇਹ ਮੈਚ ਆਪਣੇ ਨਾਮ ਕਰ ਲਿਆ |

     

                                ਇਸ ਕਬੱਡੀ ਕੱਪ ਦਾ ਤੀਸਰਾ ਮੈਚ ਗੁਰੂ ਤੇਗੁ ਬਹਾਦੁਰ ਸਪੋਰਟਸ ਕਲੱਬ ਬੈਲਜੀਅਮ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਹੌਲੈਂਡ ਦੇ ਦਰਮਿਆਨ ਖੇਡਿਆ ਗਿਆ ਜਿਸ ਵਿੱਚੋਂ ਤੀਹ ਦੇ ਮੁਕਾਬਲੇ ਸਾਢੇ ਬੱਤੀ ਅੰਕ ਪ੍ਰਾਪਤ ਕਰਕੇ ਬਲਜੀਤ ਦੀ ਟੀਮ ਨੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ | ਪਹਿਲੇ ਗੇੜ ਦਾ ਚੋਥਾ ਅਤੇ ਆਖਰੀ ਮੁਕਾਬਲਾ ਸੰਤ ਬਾਬਾ ਪ੍ਰੇਮ ਸਿੰਘ ਫਰਾਂਸ ਅਤੇ ਗੁਰੂ ਅਰਜਨ ਦੇਵ ਕਲੱਬ ਇਟਲੀ ਦੀ ਬਣੀ ਹੋਈ ਸਾਂਝੀ ਟੀਮ ਨੇ ਦੋਆਬਾ ਸਪੋਰਟਸ ਕਲੱਬ ਫਰਾਂਸ ਅਤੇ ਰੋਮਾ ਇਟਲੀ ਦੀਆਂ ਟੀਮਾਂ ਨਾਲ ਖੇਡਿਆ, ਜਿਸ ਵਿੱਚ ਲੱਖਾ ਮੁਲਤਾਨੀ ਦੀ ਟੀਮ ਬੱਤੀ de ਮੁਕਾਬਲੇ ਸਾਢੇ ਬੱਤੀ ਅੰਕ ਪ੍ਰਾਪਤ ਕੜਕੇ ਜੇਤੂ ਰਹੀ | 

 

                                   ਦੂਸਰੇ ਹਾਫ ਦਾ ਪਹਿਲਾਂ ਮੈਚ ਗੁਰੂ ਤੇਗ ਬਹਾਦੁਰ ਸਪੋਰਟਸ ਕਲੱਬ ਬੈਲਜੀਅਮ ਅਤੇ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਦੇ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਚੜਦੀ ਕਲਾ ਕਲੱਬ ( ਐਨ ਆਰ ਆਈ ) ਬੈਲਜੀਅਮ ਨੇ ਗੁਰੂ ਤੇਗੁ ਬਹਾਦੁਰ ਸਪੋਰਟਸ ਕਲੱਬ ਬੈਲਜੀਅਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ||

 

                                     ਦੂਸਰੇ ਹਾਫ ਦਾ ਦੂਸਰਾ ਸੈਮੀ ਫਾਈਨਲ ਮੁਕਾਬਲਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਰਮਨੀ ਅਤੇ ਦੋਆਬਾ ਸਪੋਰਟਸ ਕਲੱਬ ਫਰਾਂਸ ਅਤੇ ਰੋਮ ਇਟਲੀ ਦੀ ਬਣੀ ਹੋਈ ਸਾਂਝੀ ਟੀਮ ਨਾਲ ਖੇਡਿਆ ਗਿਆ ਜਿਸ ਵਿੱਚੋਂ ਜਰਮਨੀ ਦੀ ਟੀਮ ਨੇ ਫਰਾਂਸ ਨੂੰ ਸਾਢੇ ਅੱਠ ਨੰਬਰਾਂ ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਣ ਦਾ ਮਾਣ ਪ੍ਰਾਪਤ ਕੀਤਾ |

 

                                       ਇਸ ਟੂਰਨਾਮੈਂਟ ਦਾ ਆਖਰੀ ਅਤੇ ਫਾਈਨਲ ਮੈਚ ਜਰਮਨ ਅਤੇ ਬੈਲਜੀਅਮ ਦੀ ਟੀਮ ਦੇ ਵਿਚਕਾਰ ਖੇਡਿਆ ਗਿਆ | ਇਸ ਫਾਈਨਲ ਮੈਚ ਨੂੰ ਦੇਖ ਕੇ ਦਰਸ਼ਕ ਗਦ ਗਦ ਹੋ ਰਹੇ ਸਨ, ਦੋਹਾ ਪਾਸਿਆਂ ਤੋਂ ਯੂਰੋਆਂ ਦਾ ਮੀਂਹ ਵਰ ਰਿਹਾ ਸੀ | ਇੱਕ ਇੱਕ ਜੱਫਾ ਅਤੇ ਇੱਕ ਇੱਕ ਰੇਡ ਦੇਖਣ ਵਾਲੀ ਸੀ | ਇਹ ਮੁਕਾਬਲਾ ਬੈਲਜੀਅਮ ਜਿਸਨੇ ਦੋ ਮੈਚ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸਿੰਘ ਉੱਥੇ ਹੀ ਦੂਜੇ ਪਾਸੇ ਜਰਮਨ ਦੀ ਟੀਮ ਵੀ ਆਪਣੇ ਹਿੱਸੇ ਦੇ ਦੋ ਮੈਚ ਜਿੱਤਣ ਉਪਰੰਤ ਫਾਈਨਲ ਮੈਚ ਖੇਡ ਰਹੀ ਸੀ | ਬੜੀ ਲੰਮੀ ਕਸ਼ਮਾਕਸ਼ ਤੋਂ ਬਾਅਦ ਆਖਿਰਕਾਰ ਇਹ ਮੈਚ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੇ ਜਰਮਨ ਦੀ ਟੀਮ ਨੂੰ ਹਰਾ ਕੇ ਇਸ ਸੀਜਨ ਦਾ ਦੂਸਰਾ ਫਾਈਨਲ ਕੱਪ ਅਤੇ ਇਕੱਤੀ ਸੌਂ ਯੂਰੋ ਦਾ ਨਗਦ ਇਨਾਮ ਆਪਣੇ ਨਾਮ ਕਰ ਲਿਆ | ਸੌਂ ਰਲਾ ਮਿਲਾ ਕੇ ਬੈਲਜੀਅਮ ਦੀ ਟੀਮ ਨੇ ਇਹ ਮੇਲਾ ਲੁੱਟ ਕੇ ਦਰਸ਼ਕਾਂ ‘ਚ ਵਾਹਵਾ ਵਾਹਵਾ ਕਰਵਾ ਦਿੱਤੀ’ ਜਦਕਿ ਜਰਮਨ ਦੀ ਟੀਮ ਆਪਣੀ ਜੇਤੂ ਲੈਅ ਨੂੰ ਬਰਕਰਾਰ ਨਾਂ ਰੱਖਦੀ ਹੋਈ ਦੂਸਰੇ ਸਥਾਨ ਵਾਲੇ ਕੱਪ ਤੇ ਜਾਂ ਡਿੱਗੀ | ਪ੍ਰਬੰਧਕਾਂ ਨੇ ਬਾਹਰੋਂ ਆਈਆਂ ਸ਼ਖ਼ਸੀਅਤਾਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ | ਹੁਣ ਇਸ ਸੀਜਨ ਦਾ ਤੀਸਰਾ ਕੱਪ ਇਸੇ ਫੈਡਰੇਸ਼ਨ ਵੱਲੋਂ ਬੈਲਜੀਅਮ ਦੀ ਧਰਤੀ ਤੇ ਸੋਲਾਂ ਜੁਲਾਈ ਨੂੰ ਹੋਵੇਗਾ |

Leave a Reply

Your email address will not be published. Required fields are marked *