*ਸਮਾਜ ਸੈਵੀ ਸੰਸਥਾ ( ਆਖਰੀ ਉਮੀਦ ) ਹੋਰਨਾਂ ਸੇਵਾਵਾਂ ਦੇ ਨਾਲ ਨਾਲ, ਹੜ ਪੀੜਤਾ ਦੀ ਵੀ ਕਰ ਰਹੀ ਹੈ, ਦਿਨ ਰਾਤ ਸੇਵਾ -ਭੱਟੀ ਫਰਾਂਸ*

Uncategorized
Spread the love

ਪੈਰਿਸ / ਜਲੰਧਰ 12 ਜੁਲਾਈ ( ਪੱਤਰ ਪ੍ਰੇਰਕ ) ਸਿਆਣਿਆਂ ਦੇ ਕਹਿਣ ਮੁਤਾਬਿਕ ਜ਼ੇਕਰ ਅਣਥੱਕ ਸੇਵਾ ਕਰਨ ਦਾ ਮਨ ਹੋਵੇ ਤਾਂ ਫ਼ੀਲਡ ਨਹੀਂ ਦੇਖਿਆ ਜਾਂਦਾ ਇਹ ਉਦਾਹਰਣ ਢੁਕਦੀ ਹੈ ਆਖਰੀ ਉਮੀਦ ਸੰਸਥਾ( ਰਜਿ ) ਜਲੰਧਰ ਉੱਪਰ ਜੋ ਕਿ ਪਿਛਲੇ ਕਈ ਸਾਲਾਂ ਤੋਂ ਗਰੀਬਾਂ ਦੀ ਹਰ ਲੋੜ ਪੂਰੀ ਕਰਨ ਵਾਸਤੇ ਤਤਪਰ ਰਹਿੰਦੀ ਹੈ, ਉਹ ਹੁਣ ਹੜਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਬਿਨਾਂ ਦੇਰੀ ਦੇ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨਿਕ ਸੰਸਥਾ , NDRT ਦੀ ਟੀਮ ਨਾਲ ਮਿਲ ਕੇ ਮਲਸੀਆਂ ਅਤੇ ਨਕੋਦਰ ਆਦਿ ਦੇ ਵੱਖ ਵੱਖ ਪਿੰਡਾਂ ਵਿੱਚ 20, 25 ਫੁੱਟ ਪਾਣੀ ਵਿੱਚ ਘਿਰੇ ਅਤੇ ਘਰਾਂ ਦੀਆਂ ਛੱਤਾਂ ਤੇ ਫਸੇ ਹੋਏ ਬੱਚੇ, ਉਹਨਾਂ ਦੇ ਮਾਂ ਪਿਓ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਤੇ ਲੋਕਾਂ ਨੂੰ ਪਹੁੰਚਾਇਆ ਗਿਆ | ਸੰਸਥਾ ਵੱਲੋਂ ਦੱਸੀ ਜਾਣਕਾਰੀ ਅਨੁਸਾਰ ਪੰਜਾਬ ‘ਚ ਵੀ ਭਾਰੀ ਬਾਰਿਸ਼ ਕਾਰਨ ਹੋਈ ਤਬਾਹੀ ਦੇ ਮੰਜਰ ਸਾਫ ਦੇਖਣ ਨੂੰ ਨਜ਼ਰ ਆ ਰਹੇ ਹਨ | ਲੋਕਾਂ ਵੱਲੋਂ ਖੂਨ ਪਸੀਨੇ ਦੀ ਕਮਾਈ ਨਾਲ ਬਣਾਏ ਘਰ ਅਤੇ ਲੱਖਾਂ ਰੁਪਏ ਦਾ ਘਰੇਲੂ ਸਾਮਾਨ ਪਾਣੀ ਅਤੇ ਮਿੱਟੀ ਨਾਲ ਤਬਾਹ ਹੋ ਗਿਆ ਹੈ| ਖਾਸ ਕਰਕੇ ਖੇਤੀਬਾੜੀ ਕਰਕੇ ਗੁਜ਼ਾਰਾ ਕਰ ਰਹੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੇ ਕੰਮ ਕਾਜ ਵੀ ਠੱਪ ਹੋ ਗਏ ਹਨ, ਬਹੁਤੇ ਲੋਕਾਂ ਕੋਲ ਖਾਣ ਨੂੰ ਰੋਟੀ ਤੱਕ ਨਹੀਂ ਹੈ | ਜਾਣ ਬਚਾਉਣ ਵਾਸਤੇ ਲੋਕਾਂ ਨੂੰ ਮਜ਼ਬੂਰਨ ਅਪਣੇ ਘਰਾਂ ਨੂੰ ਅਤੇ ਘਰਾਂ ਵਿਚ ਪਏ ਸਮਾਨ ਨੂੰ ਛੱਡ ਕੇ ਸੁਰੱਖਿਤ ਸਥਾਨਾਂ ਵੱਲ ਨੂੰ ਜਾਣਾ ਪੈ ਰਿਹਾ ਹੈ | ਪ੍ਰਸ਼ਾਸਨ ਵੱਲੋ ਲੋਕਾਂ ਦੇ ਰਹਿਣ ਦਾ ਇੰਤਜ਼ਾਮ ਸਰਕਾਰੀ ਸਕੂਲਾਂ ਵਿੱਚ ਕੀਤਾ ਜਾ ਰਿਹਾ ਹੈ | ਸਮਾਜ ਸੈਵੀ ਸੰਸਥਾ, ਆਖਰੀ ਉਮੀਦ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਇਸ ਔਖੀ ਘੜੀ ਵਿਚ ਸਮੁੱਚੇ ਸਮਾਜ ਨੂੰ ਇੱਕ ਜੁਟ ਹੋ ਕੇ ਇਹਨਾਂ ਹਲਾਤਾਂ ਨਾਲ ਡੱਟ ਕੇ ਸਾਹਮਣਾ ਕਰਨ ਲਈ ਅਪੀਲ ਕੀਤੀ ਗਈ ਹੈ | ਮਨੁੱਖਤਾ ਦੀ ਸੇਵਾ ਲਈ ਸਭ ਨੂੰ ਤਨ ਮਨ ਅਤੇ ਧੰਨ ਨਾਲ ਸਹਿਯੋਗ ਕਰਨ ਕਰਨ ਦੀ ਬੇਨਤੀ ਵੀ ਸੰਸਥਾ ਨੇ ਸਮੂੰਹ ਲੋਕਾਈ ਨੂੰ ਕੀਤੀ ਹੈ ਤਾਂ ਕਿ ਮੁਸੀਬਤ ਵਿੱਚ ਫਸੇ ਲੋਕਾਂ ਦਾ ਮੁੜ ਵਸੇਬਾ ਹੋ ਸਕੇ |

Leave a Reply

Your email address will not be published. Required fields are marked *