ਪੈਰਿਸ 16 ਜੁਲਾਈ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਸਥਿਤ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੂਰੇ ਭਾਰਤ ‘ਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੀ ਅਤੇ ਛੋਟੇ ਜਿਹੇ ਕਿਸਾਨ ਪਰਿਵਾਰ ‘ਚ ਜਨਮੀ ਬੀਬੀ ਹਰਗੌਬਿੰਦ ਕੌਰ ਜੀ, ਜਿਸਦਾ 32 ਸਾਲ ਦਾ ਸੰਘਰਸ਼ੀ ਜੀਵਨ ਰਿਹਾ ਹੈ, ਉਹ ਬੀਤੇ ਦਿਨ ਆਪਣੇ ਹਜਾਰਾਂ ਆਂਗਣਵਾੜੀ ਵਰਕਰਾਂ ਸਾਹਿਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਈ ਹੈ, ਜਿਸਨੂੰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸ਼ਾਲ ਅਤੇ ਇਸਤਰੀ ਅਕਾਲੀ ਦਲ (ਭਾਰਤ) ਦਾ ਅਹੁਦਾ ਦੇ ਕੇ ਨਿਵਾਜ਼ਿਆ | ਬੀਬੀ ਜੀ ਇਸ ਵੇਲੇ ਪਿਛਲੇ ਸਤਾਈ ਸਾਲਾਂ ਤੋਂ 54000 ਵਰਕਰਾਂ ਵਾਲਿਆਂ ਆਂਗਣਵਾੜੀ ਯੂਨੀਅਨ ਪੰਜਾਬ ਦੇ ਮੌਜੂਦਾ ਪ੍ਰਧਾਨ ਵੀ ਹਨ | ਬੀਬੀ ਜੀ ਦੇ ਸੰਘਰਸ਼ ਮਈ ਜੀਵਨ ਦਾ ਮਤਲਬ ਇਹ ਹੈ ਕਿ ਉਹ ਆਂਗਣਵਾਂੜੀ ਵਰਕਰਾਂ ਦੇ ਹੱਕ ਪ੍ਰਾਪਤ ਕਰਨ ਹਿੱਤ ਕਈ ਵਾਰ ਜੇਲ ਵੀ ਜਾਂ ਚੁੱਕੇ ਹਨ |
ਇਸ ਤੋਂ ਬਿਨਾਂ ਬੀਬੀ ਜੀ ਪਿਛਲੇ ਸੋਲਾਂ ਸਾਲਾਂ ਤੋਂ ਲਗਾਤਾਰ 26 ਲੱਖ ਆਗਣਵਾੜੀ ਵਰਕਰਾਂ ਦੇ ਪੂਰੇ ਭਾਰਤ ਦੇ ਵੀ ਆਂਗਣਵਾੜੀ ਪ੍ਰਧਾਨ ਵੀ ਹਨ | ਬੀਤੇ ਦਿਨ ਬੀਬੀ ਹਰਗੋਬਿੰਦ ਕੌਰ ਜੀ ਆਪਣੇ ਹਜਾਰਾਂ ਵਰਕਰਾਂ ਅਤੇ ਸਾਥੀਆਂ ਸਾਹਿਤ ਸ: ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਵਿੱਚ ਸਾਮਲ ਹੋ ਗਏ ਹਨ | ਬੀਬੀ ਜੀ ਦੇ ਸਿਆਸੀ ਅਤੇ ਸਮਾਜ ਸੇਵਾ ਨੂੰ ਦੇਖਦੇ ਹੋਏ ਹੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਨੇ ਬੀਬੀ ਹਰਗੋਬਿੰਦ ਕੌਰ ਜੀ ਨੂੰ ਇਸਤਰੀ ਅਕਾਲੀ ਦੀ ਪ੍ਰਧਾਨ ਨਿਉਕਤ ਕੀਤਾ ਹੈ | ਇੱਥੇ ਇਹ ਦੱਸਣਯੋਗ ਹੋਵੇਗਾ ਕਿ ਇਸਤਰੀ ਅਕਾਲੀ ਦਲ ਦਾ ਇਹ ਅਹੁਦਾ ਬੀਬੀ ਜਗੀਰ ਕੌਰ ਦੇ ਵੱਲੋਂ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤਿਆਗਣ ਤੋਂ ਬਾਅਦ ਖਾਲੀ ਪਿਆ ਹੋਇਆ ਸੀ | ਬੀਬੀ ਜੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦਾ ਮਿਆਰ ਉੱਚਾ ਹੋ ਗਿਆਹੋ ਗਿਆ ਹੈ | ਬੀਬੀ ਜੀ ਦਾ ਸਵਾਗਤ ਕਰਨ ਵਾਲਿਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ, ਮਸਤਾਨ ਸਿੰਘ ਨੌਰਾ ਪ੍ਰਧਾਨ ਨੋਰਵੇ, ਜਸਵੰਤ ਸਿੰਘ ਭਦਾਸ ਪ੍ਰਧਾਨ ਫਰਾਂਸ ਯੂਨਿਟ ਸਾਹਿਤ ਲਖਵਿੰਦਰ ਸਿੰਘ ਡੋਗਰਾਵਾਲ ਸਕੱਤਰ ਜਨਰਲ ਇਟਲੀ, ਗੁਰਚਰਨ ਸਿੰਘ ਭੁੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ ਅਤੇ ਇਕਬਾਲ ਸਿੰਘ ਭੱਟੀ ਫਰਾਂਸ ਆਦਿ ਦੇ ਨਾਮ ਵਰਨਣ ਯੋਗ ਹਨ |





