*ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ, 22300 ਕਿਊਸਕ ਪਾਣੀ ਛੱਡਿਆ*

देश पंजाब
Spread the love

ਦੀਪਕ ਠਾਕੁਰ

ਤਲਵਾਡ਼ਾ,16 ਜੁਲਾਈ -ਇੱਥੇ ਬੀਬੀਐਮਬੀ ਨੇ ਇਹਤਿਹਾਤ ਵਜੋਂ ਅੱਜ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ। ਬੀਬੀਐਮਬੀ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਪੱਤਰ ਜ਼ਾਰੀ ਕਰਕੇ ਇਸਦੀ ਅਗਾਊਂ ਸੂਚਨਾ ਸਬੰਧਤ ਰਾਜਾਂ ਨੂੰ ਦਿੱਤੀ ਗਈ ਸੀ। ਡੈਮ ਅਧਿਕਾਰੀਆਂ ਮੁਤਾਬਕ ਸ਼ਾਮ ਚਾਰ ਵਜੇ ਪੌੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ 95431 ਕਿਊਸਕ ਹੈ, ਜਦਕਿ ਡੈਮ ’ਚ ਪਾਣੀ ਦਾ ਪੱਧਰ 1370.34 ਫੁੱਟ ਹੈ, ਅਤੇ ਡੈਮ ’ਚੋਂ 22300 ਕਿਊਸਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਜਾ ਰਿਹਾ ਹੈ। ਜਿਸ ਵਿੱਚੋਂ 17923 ਕਿਊਸਕ ਪਾਣੀ ਪਾਵਰ ਹਾਊਸ ਰਾਹੀਂ ਅਤੇ ਬਾਕੀ 4377 ਕਿਊਸਕ ਪਾਣੀ ਸਪਿੱਲਵੇਅ ਰਾਹੀਂ ਰਿਲੀਜ਼ ਕੀਤਾ ਜਾ ਰਿਹਾ ਹੈ। ਸ਼ਾਹ ਨਹਿਰ ਬੈਰਾਜ ਤੋਂ 11500 ਕਿਊਸਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਅਤੇ 10800 ਕਿਊਸਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਹੈ। ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਬੀਬੀਐਮਬੀ ਪ੍ਰਸ਼ਾਸਨ ਨੇ ਬਰਸਾਤ ਰੁੱਤ ਦਾ ਲੰਬਾ ਹੋਣ ਅਤੇ ਡੈਮ ਦੇ ਕੈਚਮੈਂਟ ਏਰੀਏ ’ਚ ਲਗਾਤਾਰ ਪੈ ਰਹੇ ਭਰਵੇਂ ਮੀਂਹ ਕਾਰਨ ਫਲੱਡ ਗੇਟ ਖੌਲ੍ਹਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ 1988 ਤੱਕ ਪੌਂਗ ਡੈਮ ’ਚ 1405 ਫੁੱਟ ਤੱਕ ਪਾਣੀ ਜਮ੍ਹਾਂ ਕੀਤਾ ਜਾਂਦਾ ਸੀ, ਪਰ 1988 ’ਚ ਹੋਏ ਭਾਰੀ ਮੀਂਹ ਤੋਂ ਬਾਅਦ ਡੈਮ ਦੀ ਸਮਰਥਾ ਘਟਾ ਕੇ 1390 ਫੁੱਟ ਕਰ ਦਿੱਤੀ ਗਈ।

 

Leave a Reply

Your email address will not be published. Required fields are marked *