*ਸਿਆਸੀ ਸ਼ਹਿ ਅਤੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਕੋਦਰ ਦੇ ਪਾਲਮ ਵਿਹਾਰ ‘ਚ ਢਾਈ ਏਕੜ ‘ਚ ਕੱਟੀ ਨਾਜਾਇਜ਼ ਕਲੋਨੀ, ਸਰਕਾਰ ਨੂੰ ਲੱਖਾਂ ਰੁਪਏ ਦਾ ਲਗਾਇਆ ਚੂਨਾ*

पंजाब
Spread the love

ਜਲੰਧਰ 28 ਅਕਤੂਬਰ (ਦਾ ਮਿਰਰ ਪੰਜਾਬ) ਪੁੱਡਾ ਨੇ ਨਕੋਦਰ ਦੇ ਪਾਲਮ ਵਿਹਾਰ ਵਿੱਚ ਢਾਈ ਏਕੜ ਵਿੱਚ ਕੱਟੀ ਜਾ ਰਹੀ ਨਜਾਇਜ਼ ਕਲੋਨੀ ਨੂੰ ਰੋਕਣ ਲਈ ਪਾਪਰਾ ਐਕਟ ਤਹਿਤ ਕਾਲੋਨਾਈਜ਼ਰ ਨੂੰ ਨੋਟਿਸ ਜਾਰੀ ਕੀਤਾ ਹੈ। ਉਕਤ ਕਲੋਨਾਈਜ਼ਰ ਨੇ ਇੱਥੇ ਢਾਈ ਏਕੜ ਵਾਹੀਯੋਗ ਜ਼ਮੀਨ ਖਰੀਦੀ ਹੈ, ਜਿੱਥੇ ਪਲਾਟ ਕੱਟੇ ਜਾ ਰਹੇ ਹਨ। ਕਲੋਨਾਈਜ਼ਰ ਨੇ ਇਹ ਕਹਿ ਕੇ ਗ੍ਰਾਹਕਾਂ ਨੂੰ ਪਲਾਟ ਵੇਚ ਦਿੱਤੇ ਕਿ ਇਹ ਕਲੋਨੀ ਸਰਕਾਰ ਤੋਂ ਮਨਜ਼ੂਰਸੁਦਾ ਹੈ ਪਰ ਅਸਲ ਵਿੱਚ ਇਸ ਕਲੋਨੀ ਲਈ ਨਗਰ ਕੌਂਸਲ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ।

ਕਲੋਨਾਈਜ਼ਰ ਨੇ ਬੜੀ ਚਲਾਕੀ ਨਾਲ ਇੱਥੇ ਪਲਾਟਾਂ ਦੀ ਆਨਲਾਈਨ NOC ਅਪਲਾਈ ਕਰ ਦਿੱਤੀ ਪਰ ਇੱਥੇ ਨਾ ਤਾਂ ਸੜਕਾਂ ਕੱਟਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਨਾ ਹੀ ਸੀਵਰੇਜ ਦੇ ਪਾਣੀ ਦੀ ਪਾਈਪ ਨੂੰ ਮੇਨ ਪਾਈਪ ਨਾਲ ਜੋੜਿਆ ਗਿਆ ਹੈ। ਜਾਣਕਾਰੀ ਦਿੰਦਿਆਂ ਜਸਪਾਲ ਜੱਸਲ ਨੇ ਦੱਸਿਆ ਕਿ ਕਾਲੋਨਾਈਜ਼ਰ ਖਿਲਾਫ ਕਈ ਵਾਰ ਈਓ ਨੂੰ ਲੈ ਕੇ ਡੀਸੀ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਸਪਾਲ ਜੱਸਾ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਨੇ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਇੱਕ ਦੋਸਤ ਨੇ ਉਕਤ ਕਲੋਨੀ ਵਿੱਚ ਪਲਾਟ ਦੇਖਿਆ ਸੀ, ਜਿਸ ਤੋਂ ਬਾਅਦ ਕਾਲੋਨਾਈਜ਼ਰ ਨੇ ਇਸ ਕਲੋਨੀ ਨੂੰ ਸਰਕਾਰ ਤੋਂ ਮਨਜ਼ੂਰਸ਼ੁਦਾ ਦੱਸਿਆ ਸੀ ਅਤੇ ਇੰਟਰਲਾਕਿੰਗ ਮੈਪ ਪਾਸ ਕਲੋਨੀ ਕਿਹਾ ਸੀ।

ਜੱਸਾ ਅਨੁਸਾਰ ਜਦੋਂ ਉਸ ਦੇ ਦੋਸਤ ਨੇ ਗੱਲ ਕਰਕੇ ਉਕਤ ਕਲੋਨੀ ਬਾਰੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਕਲੋਨੀ ਗੈਰ ਕਾਨੂੰਨੀ ਹੈ, ਇਸ ਵਿੱਚ ਨਾ ਤਾਂ ਇੰਟਰਲਾਕਿੰਗ ਹੈ, ਨਾ ਹੀ ਸੀਵਰੇਜ ਲਾਈਨ ਪਾਸ ਹੈ, ਨਾ ਹੀ ਪਾਰਕਿੰਗ ਅਤੇ ਸਕੂਲ ਲਈ ਜਗ੍ਹਾ ਛੱਡੀ ਗਈ ਹੈ, ਇੰਨਾ ਹੀ ਨਹੀਂ ਇਸ ਕਲੋਨੀ ਦਾ ਨਕਸ਼ਾ ਪਾਸ ਨਹੀਂ ਹੈ। ਜਿਸ ਤੋਂ ਬਾਅਦ ਉਹ ਕਾਲੋਨਾਈਜ਼ਰਾਂ ਨੂੰ ਮਿਲਿਆ ਅਤੇ ਆਪਣੇ ਪੈਸੇ ਵਾਪਸ ਮੰਗੇ ਪਰ ਉਕਤ ਵਿਅਕਤੀਆਂ ਨੇ ਪੈਸੇ ਦੇਣ ਦੀ ਬਜਾਏ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਨਗਰ ਨਿਗਮ ਦੇ ਈ.ਓ. ਨੂੰ ਦਿੱਤੀ ਗਈ। ਜੱਸਾ ਅਨੁਸਾਰ ਕਰੀਬ ਡੇਢ ਮਹੀਨਾ ਚੱਕਰ ਲਗਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਿਸ ਕਰਕੇ ਉਹ ਥੱਕ ਹਾਰ ਕੇ ਐਸਡੀਓ ਦਫ਼ਤਰ ਪਹੁੰਚ ਕੇ ਸ਼ਿਕਾਇਤ ਕੀਤੀ।

Leave a Reply

Your email address will not be published. Required fields are marked *