ਪੈਰਿਸ 30 ਜੁਲਾਈ (ਭੱਟੀ ਫਰਾਂਸ ) ਔਲਣੇ ਸੂਬਾ ਦੀ ਗਰਾਉਂਡ ਜਿਸ ਵਿੱਚ ਅੱਜ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਵੱਲੋਂ ਜਿਹੜਾ ਕਬੱਡੀ ਟੂਰਨਾਮੈਂਟ ਯੂਰਪੀਅਨ ਕਬੱਡੀ ਫੈਡਰੇਸ਼ਨ ਆਫ ਯੂਰਪ ਵੱਲੋਂ ਕਰਵਾਇਆ ਜਾ ਰਿਹਾਂ ਹੈ, ਜਿਸ ਵਿੱਚ ਯੂਰਪ ਦੇ ਕਲੱਬਾਂ ਦੀਆਂ ਅੱਠ ਟੀਮਾਂ ਭਾਗ ਲੈ ਰਹੀਆਂ ਹਨ, ਵਿੱਚ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੀ ਟੀਮ, ਜਿਸਦੀ ਸਲੈਕਸ਼ਨ, ਗੁਰਿੰਦਰ ਸਿੰਘ ਗਿੰਦਾ, ਦਲਜੀਤ ਸਿੰਘ, ਨਿੱਕਾ ਗੁਰਦਾਸਪੁਰ, ਮਨਜੀਤ ਸਿੰਘ ਮਾਨ, ਮਿਸਟਰ ਬੱਲ, ਮਿੰਟੂ ਬੌਂਦੀ ਅਤੇ ਗੁਰਪ੍ਰੀਤ ਸਿੰਘ ਗੋਪੀ ਆਦਿ ਨੇ ਆਪਸੀ ਸਲਾਹ ਮਸ਼ਵਰਾ ਕੜਕੇ ਕੀਤੀ ਹੈ, ਉਮੀਦ ਹੈ ਕਿ ਪਹਿਲਾਂ ਹੋਏ ਮੈਚਾਂ ਨਾਲੋਂ ਕਿਤੇ ਵਧੀਆ ਪ੍ਰਦਰਸ਼ਨ ਕਰਕੇ ਤੀਸਰਾ ਕੱਪ ਕਲੱਬ ਦੇ ਪ੍ਰਬੰਧਕਾਂ ਦੀ ਝੋਲੀ ਵਿੱਚ ਪਾਏਗੀ | ਇਸ ਬਾਰੇ ਬਿਆਨ ਜਾਰੀ ਕਰਦੇ ਹੋਏ ਨਿੱਕਾ ਗੁਰਦਾਸਪੁਰ ਨੇ ਕਿਹਾ ਕਿ ਹੁਣ ਤੱਕ ਸਾਡੀ ਟੀਮ ਪੰਜ ਮੈਚ ਖੇਡ ਚੁੱਕੀ ਹੈ ਅਤੇ ਕਰੀਬਨ ਸੱਤ ਮੈਚ ਹੋਰ ਹੋਣੇ ਹਨ | ਅੱਜ ਫਿਰ ਸਾਡੇ ਵੱਲੋਂ ਤਿਆਰ ਕੀਤੀ ਹੋਈ ਟੀਮ ਸਰਪ੍ਰਸਤ ਜਸਵੰਤ ਸਿੰਘ ਭਦਾਸ ਦੀ ਸਰਪਰੁਸਤੀ ਹੇਠ ਤਾੜੀਆਂ ਦੀ ਗੁੜਗੂਰਾਹਟ ਨਾਲ ਗਰਾਉਂਡ ਵਿੱਚ ਦਾਖਿਲ ਹੋਵੇਗੀ |





