ਪੈਰਿਸ ( ਭੱਟੀ ਫਰਾਂਸ ) ਫਰਾਂਸ ਤੋਂ ਮੀਡੀਆ ਪੰਜਾਬ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਫਰਾਂਸ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਵੱਲੋਂ ਕਰਵਾਏ ਗਏ ਤੇਰਵੇਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਰਮਿਆਨ ਕਲੱਬ ਦੇ ਸਰਪ੍ਰਸਤ ਬਸੰਤ ਸਿੰਘ ਪੰਜਹੱਥਾ ਵੱਲੋਂ ਫਰੀਦਕੋਟ ਕਬੱਡੀ ਕਲੱਬ ਦੀ ਸਾਬਕਾ ਖਿਡਾਰਣ ਬੀਬੀ ਅਮਨਦੀਪ ਕੌਰ ਨੂੰ ਉਸਦੀਆਂ ਕਬੱਡੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ | ਇੱਥੇ ਇਹ ਦੱਸਣਯੋਗ ਹੈ ਕਿ ਬੀਬੀ ਅਮਨਜੀਤ ਕੌਰ ਇਸ ਵਕਤ ਪੱਕੇ ਤੌਰ ਤੇ ਫਰਾਂਸ ਵਿਖ਼ੇ ਰਹਿ ਰਹਿ ਹੈ ਅਤੇ ਉਸਦੀ ਰੁਚੀ ਸਪੋਰਟਸ ਪ੍ਰਤੀ ਅੱਜ ਵੀ ਪਹਿਲਾਂ ਦੀ ਤਰਾਂ ਹੀ ਦਿਖਾਈ ਦਿੰਦੀ ਹੈ |





