*ਸਕੇ ਭਤੀਜਿਆਂ ਨਾਲ ਠੱਗੀ ਮਾਰਨ ਵਾਲਾ ਪਿੰਡ ਨਿਜਰਾਂ ਦਾ ਸੂਬੇਦਾਰ ਗੁਲਜ਼ਾਰ ਸਿੰਘ ਪੁੱਤਰ ਅਰਜਨ ਜੇਲ੍ਹ ਚੋਂ ਆ ਕੇਸ ਰਫਾ ਦਫਾ ਕਰਵਾਉਣ ਲਈ ਲਗਾ ਗੰਢ ਤੁਪ ਕਰਨ*

Uncategorized
Spread the love

*ਦੂਜੇ ਭਰਾ ਜਗਤਾਰ ਸਿੰਘ ਦੇ ਘਰ ਵਲ ਅਦਾਲਤੀ ਸਟੇਅ ਦੇ ਬਾਵਜੂਦ ਜਮੀਨ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ*

ਅਮ੍ਰਿਤਸਰ (ਦਾ ਮਿਰਰ ਪੰਜਾਬ)-ਕੁਝ ਲੋਕ ਲਾਲਚ ਵਿੱਚ ਡੁੱਬ ਕੇ ਆਪਣੇ ਸਕਿਆਂ ਨਾਲ ਵੀ ਠੱਗੀ ਮਾਰਨ ਤੋ ਬਾਜ ਨਹੀਂ ਆਉਦੇ। ਪਿੰਡ ਨਿਜਰ ਦੇ ਉਕਤ ਸੂਬੇਦਾਰ ਗੁਲਜ਼ਾਰ ਸਿੰਘ ਪੁੱਤਰ ਅਰਜਨ ਨੇ ਆਪਣੇ ਪ੍ਰਵਾਰ ਨਾਲ ਹੀ ਬਹੁਤ ਠੱਗੀਆਂ ਮਾਰੀਆਂ ਹਨ ਜਿਸ ਕਾਰਨ ਪੁਲਸ ਪ੍ਰਸ਼ਾਸਨ ਪਾਸ ਅਤੇ ਮਾਨਯੋਗ ਅਦਾਲਤਾਂ ਵਿੱਚ ਉਸ ਉਪਰ ਕੇਸ ਦਰਜ ਹਨ। ਗੁਲਜ਼ਾਰ ਸਿੰਘ ਉਪਰ ਪੁਲਸ ਪ੍ਰਸ਼ਾਸਨ ਦੀ ਸਖਤੀ ਕਾਰਨ ਹੁਣ ਉਹ ਸਿਆਸੀ ਪਹੁੰਚ ਕਰਨ ਲਈ ਗੰਢਤੁੱਪ ਕਰ ਰਿਹਾ ਹੈ ਪਰ ਇਹ ਉਸਦਾ ਫਾਰਮੂਲਾ ਕੇਸ ਖਤਮ ਕਰਨ ਵਿਚ ਕਾਮਯਾਬ ਨਹੀ ਹੋ ਸਕਿਆ ਕਿਉਂਕਿ ਮਾਨਯੋਗ ਐਸ ਐਸ ਪੀ ਅਮ੍ਰਿਤਸਰ ਦਿਹਾਤੀ ਨਿਜੀ ਤੌਰ ਪਰ ਗੁਲਜ਼ਾਰ ਸਿੰਘ ਦੇ ਗੈਰ ਸਮਾਜਿਕ ਅਤੇ ਗੈਰ ਕਨੂੰਨੀ ਕੰਮਾ ਤੋਂ ਜਾਣੂ ਹਨ। ਮਾਨਯੋਗ ਡੀ ਐਸ ਪੀ ਸਹਿਬ ਬਾਬਾ ਬਕਾਲਾ ਸਾਹਿਬ ਤੋਂ ਵੀ ਪੀੜਤ ਧਿਰ ਨੂੰ ਇੰਨਸਾਫ ਦੀ ਪੂਰੀ ਪੂਰੀ ਉਮੀਦ ਹੈ। ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਸਹਿਬ ਵੀ ਪੀੜਤਾਂ ਨਾਲ ਧੱਕਾ ਨਹੀ ਹੋਣ ਦੇਣਗੇ।

Leave a Reply

Your email address will not be published. Required fields are marked *