*ਚਰਨਜੀਤ ਸਿੰਘ ਤੂਰ ਪਿੰਡ ਰਾਏਪੁਰ ਰਸੂਲਪੁਰ ਵਿਚ ਨਜਾਇਜ ਹੜੱਪੀ ਬਹੁ ਕੀਮਤੀ ਜ਼ਮੀਨ ਧੋਖੇ ਨਾਲ ਵੇਚਣ ਦੀ ਕੋਸ਼ਿਸ਼ ਕਰ ਰਿਹੈ- ਡਾ. ਪੀ.ਐਸ ਕੰਗ

पंजाब
Spread the love

ਸਲੋਹ (ਇੰਗਲੈਂਡ) ਦਾ ਮਿਰਰ ਪੰਜਾਬ-ਇੰਗਲੈਂਡ ਨਿਵਾਸੀਆਂ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਗੁਰਨੇਕ ਸਿੰਘ ਪੁੱਤਰ ਹਰਬੰਸ ਦੇ ਵਾਰਿਸਾਂ ਵਾਸੀਆਨ ਪਿੰਡ ਰਾਏਪੁਰ ਰਸੂਲਪੁਰ ਤਹਿਸੀਲ ਵ ਜਿਲਾ ਜਲੰਧਰ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਫਸਰਾਂ ਪਾਸ ਸ਼ਿਕਾਇਤ ਦਰਜ ਕਰਵਾਈ ਹੈ ਕਿ ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਤੂਰ, ਬਲਸ਼ੇਰ ਸਿੰਘ ਤੂਰ ਪੁਤਰ ਚਰਨਜੀਤ ਸਿੰਘ ਤੂਰ, ਬਲਕਰਨ ਸਿੰਘ ਤੂਰ ਵਲਦ ਚਰਨਜੀਤ ਸਿੰਘ ਤੂਰ ਲੰਬੇ ਸਮੇਂ ਤੋਂ ਉਹਨਾ ਨਾਲ ਧਕੇਸ਼ਾਹੀ ਕਰਦੇ ਆ ਰਹੇ ਹਨ। ਇਹ ਲੋਕ ਧੋਖਾ ਕਰਨ ਵਿੱਚ ਮਾਹਰ ਹਨ। ਗੁਰਮੇਲ ਸਿੰਘ ਉਕਤ ਵਗੈਰਾ ਦੇ ਪਿਤਾ ਹਰਬੰਸ ਸਿੰਘ ਪੁੱਤਰ ਰਘਾ ਸਿੰਘ ਨੇ ਚਰਨਜੀਤ ਸਿੰਘ ਤੂਰ ਨੂੰ ਆਪਣਾ ਲਗਾ ਹੋਇਆ ਭਠਾ ਕਿਰਾਏ ਉਪਰ ਦਿਤਾ ਸੀ। ਕੁਝ ਸਮਾ ਪਹਿਲਾਂ ਚਰਨਜੀਤ ਸਿੰਘ ਤੂਰ ਨੇ ਆਪਣੇ ਪੁੱਤਰਾਂ ਬਲਕਰਨ ਸਿੰਘ ਤੂਰ ਅਤੇ ਬਲਸ਼ੇਰ ਸਿੰਘ ਤੂਰ ਨਾਲ ਹਮ ਸਲਾਹ ਹੋ ਕੇ ਉਹ ਭਠਾ ਢਾਹ ਕੇ ਭਠੇ ਦਾ ਸਾਰਾ ਸਾਮਾਨ ਅਤੇ ਭਠੇ ਦੇ ਭਾਂਡੇ ਦੀਆ ਲੱਖਾਂ ਇੱਟਾਂ ਚੋਰੀ ਕਰ ਲਈਆਂ ਸਨ। ਇਸ ਸਬੰਧ ਵਿੱਚ ਗੁਰਮੇਲ ਸਿੰਘ ਵਗੈਰਾ ਦੀ ਸ਼ਿਕਾਇਤ ਪਰ ਮਾਨਯੋਗ ਐਸ ਐਸ ਪੀ ਸਹਿਬ ਜਲੰਧਰ ਰੂਰਲ ਦੇ ਹੁਕਮ ਅਨੁਸਾਰ ਮਾਨਯੋਗ ਐਸ ਪੀ ਡੀ ਸਹਿਬ ਦੀ ਜਾਂਚ ਅਤੇ ਮਾਨਯੋਗ ਡੀ ਏ ਲੀਗਲ ਸਹਿਬ ਜਲੰਧਰ ਦੀ ਰਾਏ ਉਪਰੰਤ ਥਾਣਾ ਮਕਸੂਦਾਂ ਜਲੰਧਰ ਵਿਚ ਮੁਕਦਮਾ ਨੰਬਰ 130/22 ਅ ਧ,420,406,34ipc ਦਰਜ ਹੈ ਅਤੇ ਚਲਾਨ ਅਦਾਲਤ ਵਿਚ ਪੇਸ਼ ਹੋ ਚੁਕਾ ਹੈ। ਹੁਣ ਉਕਤ ਆਦਮੀ ਆਪਣੀ ਧੋਖੇਬਾਜ ਨੀਯਤ ਨਾਲ ਗੁਰਮੇਲ ਸਿੰਘ ਵਗੈਰਾ ਦੀ ਬਹੁਤ ਕੀਮਤੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦੀਆ ਨਜਾਇਜ ਕੋਸ਼ਿਸ਼ਾਂ ਕਰ ਰਹੇ ਹਨ। ਚਰਨਜੀਤ ਸਿੰਘ ਤੂਰ ਇਕ ਗੁਰਮੇਲ ਸਿੰਘ ਦੇ ਭਰਾ ਹਰਨੇਕ ਸਿੰਘ ਦੀ ਕੁਝ ਜਮੀਨ ਧੋਖੇ ਨਾਲ ਆਪਣੇ ਨਾਮ ਕਰਵਾ ਗਿਆ ਸੀ ਜਿਸ ਸਬੰਧ ਵਿਚ ਮਾਨਯੋਗ ਐਨ ਆਰ ਆਈ ਅਦਾਲਤ ਜਲੰਧਰ ਵਿਚ ਕੇਸ ਚਲ ਰਿਹਾ ਹੈ। ਜਮੀਨ ਦੀ ਤਕਸੀਮ ਕਰਨ ਲਈ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਹੈ ਜਿਸ ਵਿਚ ਸਟੇਅ ਆਰਡਰ ਹੋਣ ਦੇ ਬਾਵਜੂਦ ਚਰਨਜੀਤ ਸਿੰਘ ਤੂਰ ਵਗੈਰਾ ਉਕਤ ਗੁਰਮੇਲ ਸਿੰਘ ਵਗੈਰਾ ਦੀ ਬਹੁਤ ਕੀਮਤੀ ਜ਼ਮੀਨ ਜੋ ਜਲੰਧਰ ਪਠਾਨਕੋਟ ਰੋਡ ਉਪਰ ਪਿੰਡ ਰਾਏਪੁਰ ਰਸੂਲਪੁਰ ਵਿਚ ਸਥਿਤ ਹੈ ਧੋਖੇਬਾਜ਼ੀ ਨਾਲ ਵੇਚਣ ਲਈ ਹਥ ਪੈਰ ਮਾਰ ਰਹੇ ਹਨ। ਗੁਰਮੇਲ ਸਿੰਘ ਉਕਤ ਵਗੈਰਾ ਦਾ ਅਟਾਰਨੀ ਪਰਮਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪ੍ਰੀਤ ਨਗਰ ਲਾਡੋਵਾਲੀ ਰੋਡ ਜਲੰਧਰ ਅੱਜਕਲ ਗੁਰਮੇਲ ਸਿੰਘ ਵਗੈਰਾ ਨੂੰ ਮਿਲਣ ਇੰਗਲੈਂਡ ਗਿਆ ਹੋਇਆ ਹੈ ਜਿਸ ਨੂੰ ਉਸ ਦੇ ਭਰੋਸੇਯੋਗ ਵਿਅਕਤੀ ਤੋਂ ਇਸ ਗੱਲ ਦਾ ਫੋਨ ਆਇਆ ਕਿ ਚਰਨਜੀਤ ਸਿੰਘ ਤੂਰ ਆਪਣੇ ਪੁੱਤਰਾਂ ਨਾਲ ਮਿਲ ਕੇ ਗੁਰਮੇਲ ਸਿੰਘ ਵਗੈਰਾ ਦੀ ਜਮੀਨ ਵੇਚਣ ਲਈ ਡੀਲਰਾਂ ਨਾਲ ਗੰਢਤੁੱਪ ਕਰ ਰਿਹਾ ਹੈ। ਜਿਸ ਪਰ ਉਸ ਨੇ ਇੰਗਲੈਂਡ ਤੋਂ ਉਚ ਅਫਸਰਾਂ ਪਾਸ ਸ਼ਿਕਾਇਤ ਦਰਜ ਕਰਵਾਈ ਅਤੇ ਫੋਨ ਰਾਹੀਂ ਵੀ ਅਫਸਰਾਂ ਪਾਸ ਮਦਦ ਦੀ ਗੁਹਾਰ ਲਗਾਈ।

Leave a Reply

Your email address will not be published. Required fields are marked *