ਪੈਰਿਸ 30 ਅਗਸਤ (ਭੱਟੀ ਫਰਾਂਸ ) ਪਿੰਡ ਕਰਨੈਲ ਗੰਜ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੇ ਸਪੁੱਤਰ ਦਲਜੀਤ ਸਿੰਘ ਉਰਫ ਕੁੰਦੀ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਤਿੰਨ ਸਤੰਬਰ ਨੂੰ ਕਰਵਾਏ ਜਾ ਰਹੇ ਸਤਾਰਵੇਂ ਕਬੱਡੀ ਟੂਰਨਾਮੈਂਟ ਨੂੰ ਸਫਲ ਬਣਾਉਣ ਵਾਸਤੇ ਸਾਡੇ ਪਿੰਡ ਦੇ ਸਮੂੰਹ ਨੌਜੁਆਨ ਜਿਨ੍ਹਾਂ ਦੀਆਂ ਫੋਟੋਆਂ ਉੱਪਰ ਦਿਖਾਈ ਦੇ ਰਹੀਆਂ ਹਨ ਉਹ ਸਾਰੇ ਦੇ ਸਾਰੇ ਹੀ ਸੁਰਜੀਤ ਸਿੰਘ ਮਾਣਾ ਦੀ ਰਹਿਨੁਮਾਈ ਹੇਠ ਕਲੱਬ ਦੇ ਪ੍ਰਬੰਧਕਾਂ ਦੀ ਹੋਂਸਲਾ ਹਫਜਾਈ ਕਰਨ ਦੇ ਨਾਲ ਨਾਲ ਤਨ ਮਨ ਅਤੇ ਧੰਨ ਨਾਲ ਵੀਂ ਵੱਧ ਚੜ ਕੇ ਸਪੋਰਟ ਕਰਨਗੇ | ਇੱਥੇ ਇਹ ਦੱਸਣ ਯੋਗ ਹੈ ਕਿ ਸਰਦਾਰ ਸੁਰਜੀਤ ਸਿੰਘ ਮਾਣਾ ਦੇ ਸਤਿਕਾਰਯੋਗ ਪਿਤਾ ਸਰਦਾਰ ਬਲਵਿੰਦਰ ਇਸ ਟੂਰਨਾਮੈਂਟ ਵਿੱਚ ਪਹੁੰਚਣਾ ਚਾਹੁੰਦੇ ਸਨ ਪਰ ਕੁੱਝ ਘਰੇਲੂ ਕਰਨਾ ਕਰਕੇ ਨਹੀਂ ਪਹੁੰਚ ਸਕੇ ਸੋ ਹੁਣ ਉਸਦੀ ਜਗਾਹ ਉਸਦੇ ਦੋਵੇਂ ਸਪੁੱਤਰ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਗੇ |





