*ਪੁੱਡਾ ਤੋਂ ਜ਼ਰੂਰੀ ਮਨਜ਼ੂਰੀਆਂ ਅਤੇ ਬਿਨਾ ਸੀਐਲਯੂ ਫ਼ੀਸ ਭਰੇ ਖੋਲਿਆ ਸਕਾਚ ਗਾਰਡਨ, High Tension ਤਾਰਾ ਦੇ ਥੱਲੇ ਬਣਿਆ ਪੂਰਾ ਰੈਸਟੋਰੈਂਟ*

देश पंजाब
Spread the love

ਜਲੰਧਰ (ਜਸਪਾਲ ਕੈਂਥ)-ਇੱਕ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ, ਤਾਂ ਕਿ ਲੋਕ ਸਰਕਾਰੀ ਨਿਯਮਾਂ ਨੂੰ ਹੂ-ਬ-ਹੂ ਲਾਗੂ ਕਰ ਸਕਣ ਪਰ ਦੂਜੇ ਪਾਸੇ ਕੁਝ ਲੋਕ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਇਸੇ ਤਰ੍ਹਾਂ ਦਾ ਹੀ ਮਾਮਲਾ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਪਿੰਡ ਕੰਗਨੀਵਾਲ ਵਿਖੇ ਦੇਖਣ ਨੂੰ ਮਿਲਿਆ। ਇੱਥੇ ਇੱਕ ਵਿਆਕਤੀ ਵੱਲੋਂ ਆਲੀਸ਼ਾਨ ਕਿਸਮ ਦਾ ਸਕਾਚ ਗਾਰਡਨ ਖੋਲ੍ਹਿਆ ਗਿਆ ਹੈ, ਇਹ ਗਾਰਡਨ ਪੂਰੇ ਦਾ ਪੂਰਾ ਦੇ High Tension wires ਥੱਲੇ ਬਣਾ ਦਿੱਤਾ ਗਿਆ ਹੈ ਜਿਸ ਕਾਰਨ ਇਥੇ ਕਦੇ ਵੀ ਵੱਡੇ ਤੋਂ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਮਨੁੱਖੀ ਜਾਨਾਂ ਜਾ ਸਕਦੀਆਂ ਹਨ।

ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਲਕ ਨੇ ਪੁੱਡਾ ਤੋਂ ਬਿਨਾ ਮਨਜ਼ੂਰੀ ਲਏ ਇਸ ਗਾਰਡਨ ਦੀ ਉਸਾਰੀ ਕੀਤੀ ਹੈ ਅਤੇ ਬਿਨਾਂ ਸੀਐੱਲਯੂ ਫੀਸਾਂ ਭਰੇ ਇਸ ਗਾਰਡਨ ਨੂੰ ਬਣਾ ਕੇ ਸਰਕਾਰ ਨੂੰ ਮੋਟਾ ਚੂਨਾ ਲਗਾਇਆ ਗਿਆ ਹੈ। ਸੂਤਰ ਦੱਸਦੇ ਹਨ ਕਿ ਇਸ ਗਾਰਡਨ ਦੀ ਉਸਾਰੀ ਵਿੱਚ ਪੁੱਡਾ ਦੇ ਕਈ ਅਫਸਰਾਂ ਨੇ ਆਪਣੇ ਹੱਥ ਵੀ ਰੰਗੇ ਹਨ ,ਉਨ੍ਹਾਂ ਦੀ ਸ਼ਹਿ ਤੋਂ ਵਗੈਰ ਏਨਾ ਵੱਡਾ ਕੰਮ ਨਹੀਂ ਹੋ ਸਕਦਾ।

ਸੂਤਰ ਇਹ ਵੀ ਦੱਸਦੇ ਹਨ ਕਿ ਸਕਾਚ ਗਾਰਡਨ ਵਿੱਚ ਅਲੱਗ ਅਲੱਗ ਕੈਵਿਨ ਬਣਾਏ ਹੋਏ ਹਨ ਜੇਕਰ ਕਿਸੇ ਨੇ ਕੈਬਨ ਬੁੱਕ ਕਰ ਕੇ ਸ਼ਰਾਬ ਪੀਣੀ ਹੈ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਦਾ ਖਰਚਾ ਕਰਨਾ ਪਵੇਗਾ, ਨਹੀਂ ਤਾਂ ਇੱਕ ਹੋਰ ਬਣੇ ਹਾਲ ਵਿੱਚ ਸ਼ਰਾਬ ਪੀਣੀ ਪਵੇਗੀ, ਇਸ ਤਰ੍ਹਾਂ ਦੇ ਤਿੰਨ ਤੋਂ ਚਾਰ ਕੈਬਨ ਗਾਰਡਨ ਵਿੱਚ ਬਣਾਏ ਗਏ ਹਨ ਜੋ ਕਿ ਬਿਲਕੁਲ ਹਾਈ ਟੈਨਸ਼ਨ ਤਾਰਾ ਦੇ ਥੱਲੇ ਬਣੇ ਹੋਏ ਹਨ। ਕਿਸੇ ਸਮੇਂ ਵੀ ਇਥੇ ਵੱਡਾ ਹਾਦਸਾ ਵਾਪਰ ਸਕਦਾ ਹੈ। ਦੂਜੇ ਪਾਸੇ ਸੂਤਰ ਇਹ ਵੀ ਦੱਸਦੇ ਹਨ ਕਿ ਮਾਲਕ ਵੱਲੋਂ ਐਕਸਾਇਜ ਵਿਭਾਗ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਈਆਂ ਗਈਆਂ ਹਨ, ਐਕਸਾਇਜ ਵਿਭਾਗ ਦੇ ਅਫਸਰਾਂ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਦੀਆਂ ਜੇਬਾਂ ਵੀ ਗਰਮ ਕੀਤੀਆਂ ਗਈਆਂ ਹਨ। ਅਗਲੇ ਅੰਕ ਵਿਚ ਇਸ ਸਕਾਚ ਗਾਰਡਨ ਦੀ ਹੋਰ ਵੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਜਾਵੇਗੀ।

Leave a Reply

Your email address will not be published. Required fields are marked *