*ਰਾਜੇਸ਼ ਬਾਘਾ ਨੂੰ ਵਧਾਈਆਂ ਦੇਣ ਲਈ ਵਿਸ਼ੇਸ਼ ਤੌਰ ’ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਰੈਸਲਰ ਸ਼ੈਂਕੀ ਸਿੰਘ ਉਨਾਂ ਦੇ ਘਰ ਪਹੁੰਚੇ*

पंजाब
Spread the love

ਜਲੰਧਰ : 22 ਸਤੰਬਰ 2023 (ਜਸਪਾਲ ਕੈਂਥ)- ਅੱਜ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਸ਼੍ਰੀ ਰਾਜੇਸ਼ ਬਾਘਾ ਜੀ ਨੂੰ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਦੀ ਨਿਯੁਕਤ ਕਰਨ ਤੇ ਵਧਾਈਆਂ ਦੇਣ ਲਈ ਵਿਸ਼ੇਸ਼ ਤੌਰ ’ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਰੈਸਲਰ ਸ਼ੈਂਕੀ ਸਿੰਘ Wrestler Shanky Singh Ji ਉਨਾਂ ਦੇ ਘਰ ਪਹੁੰਚੇ।

ਇਸ ਦੌਰਾਨ ਉਨ੍ਹਾਂ ਨੇ ਨਵ-ਨਿਯੁਕਤ ਮੀਤ ਪ੍ਰਧਾਨ ਸ਼੍ਰੀ ਰਾਜੇਸ਼ ਬਾਘਾ ਜੀ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਲਈ ਇੱਕ ਚੰਗਾ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੇ ਹਨ ਅਤੇ ਉਨ੍ਹਾਂ ਦੇ ਬਣਨ ਨਾਲ ਸਮੁੱਚੇ ਸਮਾਜ ਨੂੰ ਲਾਭ ਹੋਵੇਗਾ, ਕਿਉਂਕਿ ਇਹ ਆਮ ਲੋਕਾਂ ਦੇ ਲੋਕ ਭਲਾਈ ਕੰਮ ਖ਼ੁਦ ਨਾਲ ਜਾ ਕੇ ਕਰਵਾਉਂਦੇ ਰਹੇ ਹਨ ਅਤੇ ਹੁਣ ਵੀ ਲੋਕਾਂ ਖ਼ਾਸ ਕਰ ਆਪਣੇ ਸਮਾਜ ਦੀ ਸੇਵਾ ਵੱਧ ਚੜ੍ਹਕੇ ਕਰਨਗੇ। ਉਨ੍ਹਾਂ ਦੇ ਮੀਤ ਪ੍ਰਧਾਨ ਬਣਨ ਤੇ ਵਿਸ਼ੇਸ਼ ਤੌਰ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਆਪਣੇ ਸਮਾਜ ਲਈ ਇੱਕ ਚੰਗਾ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਵਾਲਾ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਸਮਾਜ ਦੇ ਵੱਡੀ ਗਿਣਤੀ ’ਚ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *