ਪੈਰਿਸ 17 ਅਕਤੂਬਰ (ਭੱਟੀ ਫਰਾਂਸ ) ਪਿੰਡ ਕਰਨੈਲ ਗੰਜ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੇ ਸਪੁੱਤਰ ਦਲਜੀਤ ਸਿੰਘ ਉਰਫ ਕੁੰਦੀ ਅਤੇ ਸੁਰਜੀਤ ਸਿੰਘ ਮਾਣਾ ਦੇ ਹਵਾਲੇ ਨਾਲ ਬਾਦਲ, ਗੋਗਾ, ਕੰਵਲ ਅਤੇ ਸੋਨੂੰ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਨੇ ਸਾਂਝੇ ਤੌਰ ਤੇ ਪੰਦਰਾਂ ਅਕਤੂਬਰ ਨੂੰ ਸਜਾਏ ਗਏ ਨਗਰ ਕੀਰਤਨ ਦਰਮਿਆਨ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾ -ਕੋਰਨਵ ਲਗਾਏ ਗਏ ਲੰਗਰਾਂ ਵਿੱਚ ਤਨ ਮਨ ਅਤੇ ਧੰਨ ਨਾਲ ਜੋ ਸੇਵਾ ਕੀਤੀ ਹੈਂ, ਉਹ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਮਿਹਰਬਾਨੀ ਸਦਕਾ ਰਲ ਮਿਲ ਕੇ ਕੀਤੀ ਹੈ | ਇੱਥੇ ਇਹ ਦੱਸਣ ਯੋਗ ਹੈ ਕਿ ਸਰਦਾਰ ਸੁਰਜੀਤ ਸਿੰਘ ਮਾਣਾ ਦੇ ਸਤਿਕਾਰਯੋਗ ਪਿਤਾ ਸਰਦਾਰ ਬਲਵਿੰਦਰ ਸਿੰਘ ਨੇ ਵੀ ਪੰਜਾਬ ਤੋਂ ਫੋਨ ਕਰਕੇ, ਗੋਗਾ, ਬਾਦਲ, ਕੰਵਲ ਅਤੇ ਸੋਨੂੰ ਆਦਿ ਨੂੰ ਪ੍ਰੇਰਨਾ ਦਿੱਤੀ ਸੀ ਕਿ ਪੁਤਰੋ ਤੁਸੀਂ ਆਪਣੇ ਪਿੰਡ ਦੇ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਜਿਹੜੇ ਜਿਹੜੇ ਵੀ ਫਰਾਂਸ ਰਹਿੰਦੇ ਹਨ, ਦਿਲ ਖੋਲ ਕੇ ਸੇਵਾ ਕਰਨੀ ਹੈ ਅਤੇ ਆਪਣੇ ਹੱਥੀਂ ਗੁਰੂ ਕਾ ਲੰਗਰ ਤਿਆਰ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਵਰਤਾਉਣਾ ਹੈ, ਸੌ ਕਰਨੈਲ ਗੰਜ ਦੇ ਨੌਜਵਨਾਂ ਨੇ ਵੀ ਕਹਿਣਾ ਮੰਨਦੇ ਹੋਏ ਕ਼ੋਈ ਕਸਰ ਬਾਕੀ ਨਹੀਂ ਛੱਡੀ, ਪਰਮਾਤਮਾ ਇਨ੍ਹਾਂ ਸਾਰੇ ਹੀ ਸੇਵਾਦਾਰਾਂ ਦੇ ਸਿਰ ਉਤੇ ਹਮੇਸ਼ਾਂ ਮਿਹਰ ਭਰਿਆ ਹੱਥ ਸਦਾ ਰੱਖੇ ਤਾਂ ਕਿ ਇਹ ਨੌਜੁਆਨ ਭਵਿੱਖ ਵਿੱਚ ਵੀ ਇਸੇ ਤਰਾਂ ਹੀ ਨਿਰੰਤਰ ਸੇਵਾ ਕਰਦੇ ਰਹਿਣ |





