ਪੈਰਿਸ 21 ਅਕਤੂਬਰ (ਭੱਟੀ ਫਰਾਂਸ ) ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਮਿਲੀ ਮੀਡੀਆ ਰਿਪੋਰਟ ਅਨੁਸਾਰ ਪਟਿਆਲਾ ਜ਼ਿਲ੍ਹੇ ਦੀ ਲਗਾਤਾਰ ਦਸ ਸਾਲ ਰਹੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ ਨੇ ਆਪਣੀਆਂ ਸਾਥਣਾਂ ਸਮੇਤ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ | ਇਸ ਦਾ ਸਿਹਰਾ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਜਾਂਦਾ ਹੈ ਜਿਨ੍ਹਾਂ ਦੀ ਭਰਭੂਰ ਕੋਸ਼ਿਸ਼ ਸਦਕਾ ਰਾਜਪੁਰਾ ਤੋਂ ਬੀਬੀ ਬਲਵਿੰਦਰ ਕੌਰ ਚੀਮਾ ਜੋ ਇਸਤਰੀ ਅਕਾਲੀ ਦਲ ਜਿਲਾ ਪਟਿਆਲ਼ਾ ਦੇ ਲਗਭਗ 10 ਸਾਲ ਪ੍ਰਧਾਨ ਰਹੇ ਸਨ। ਪਿਛਲੇ ਦਿਨਾਂ ਵਿੱਚ ਬੀਜੇਪੀ ਜੁਆਇਨ ਕਰ ਗਏ ਸਨ, ਬੀਤੇ ਦਿਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਹਾਜ਼ਰੀ ਵਿੱਚ ਵਾਪਿਸ ਘਰ ਵਾਪਸੀ ਕਰਵਾਈ। ਇਸ ਸਮੇਂ ਡਾ: ਦਲਜੀਤ ਸਿੰਘ ਚੀਮਾ, ਸ: ਸੁਰਜੀਤ ਸਿੰਘ ਰੱਖੜਾ, ਭੁਪਿੰਦਰ ਸਿੰਘ ਸ਼ੇਖੂਪੁੱਰ, ਸ: ਸੁਰਜੀਤ ਸਿਮਰ ਅਬਲੋਵਾਲ, ਸ:ਜਸਪਾਲ ਸਿੰਘ ਕਲਿਆਣ,ਬੀਬੀ ਕਰਮਜੀਤ ਕੌਰ ਖ਼ਾਲਸਾ ਅਤੇ ਬੀਬੀ ਵੀ ਹਾਜ਼ਰ ਸਨ।





