
ਪੈਰਿਸ /ਇਟਲੀ 30 ਅਕਤੂਬਰ (ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਨਜਾਬ ਦੇ ਯੂਥ ਪ੍ਰਧਾਨ ਦੀ ਸੁਚੱਜੀ ਅਗਵਾਈ ਹੇਠ ਇਸ ਵੇਲੇ ਬਹੁਤ ਸਾਰੀਆਂ ਵਿਧਾਨ ਸਭਾਵਾਂ ਦੇ ਹਲਕਿਆਂ ਵਿੱਚ ਸਫਲਤਾ ਪੂਰਵਕ ਰੈਲੀਆਂ ਹੋ ਚੁੱਕੀਆਂ ਹਨ, ਜਿਸ ਨਾਲ ਪੰਜਾਬ ਦਾ ਯੂਥ ਬਹੁਤ ਵੱਡੀ ਗਿਣਤੀ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਅੱਗੇ ਵੱਧ ਰਿਹਾਂ ਹੈ, ਕਿਉਂਕਿ ਪੰਜਾਬ ਦੀ ਆਪ ਸਰਕਾਰ ਤੋਂ ਲੋਕ ਹੌਲੀ ਹੌਲੀ ਦੂਰ ਹੋ ਰਹੇ ਹਨ |
ਹੁਣ ਇਸੇ ਤਰਜ ਤੇ ਅਮਰੀਕਾ ਅਤੇ ਕਨੇਡਾ ਵਿਖ਼ੇ ਵੀ ਵੀਡੀਉ ਕਾਨਫਰੰਸ ਦੇ ਜਰੀਏ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਐੱਨ.ਆਰ.ਆਈਜ ਨਾਲ ਜੁੜ ਰਹੇ ਹਨ, ਜਿਸਦੇ ਨਤੀਜੇ ਬਹੁਤ ਹੀ ਹੈਰਾਨੀਜਨਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਦਿਖਾਈ ਦੇ ਰਹੇ ਹਨ | ਇਨ੍ਹਾਂ ਲਿਹਾਨ ਤੇ ਚੱਲਦੇ ਹੋਏ ਬੀਤੇ ਕੱਲ ਇਟਲੀ ਵਿਖ਼ੇ ਵੀ ਯੂਰਪ ਅਕਾਲੀ ਦਲ ਅਤੇ ਬਸਪਾ ਦੀ ਸਾਂਝੀ ਮੀਟਿੰਗ ਕ੍ਰਿਜੋ ਸ਼ਹਿਰ ਵਿਖ਼ੇ ਇਕਬਾਲ ਸਿੰਘ ਭੱਟੀ ਦੀ ਨੁਮਾਇੰਦਗੀ ਵਿੱਚ ਹੋਈ ਹੈ | ਇਸ ਮੀਟਿੰਗ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵਿਚਾਰਾਂ ਅਤੇ ਗਠਜੋੜ ਨੂੰ ਮਜਬੂਤ ਦਿਸ਼ਾ ਵੱਲ ਲਿਜਾਉਣ ਵਾਸਤੇ ਐੱਨ.ਆਰ.ਆਈਜ ਕਿਹੜਾ ਰੋਲ ਨਿਭਾਅ ਸਕਦੇ ਹਨ ਆਦਿ ਮਸਲੇ ਵਿਚਾਰੇ ਗਏ |
ਵੈਸੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਨਾਲ ਸਬੰਧਿਤ ਯੂਰਪੀਅਨ ਮੁਲਕਾਂ ਵਿੱਚ ਬਣੇ ਯੂਨਿਟ ਸਮੇੰ ਮੁਤਾਬਿਕ ਮੀਟਿੰਗਾਂ ਕਰਦੇ ਰਹਿੰਦੇ ਹਨ, ਐਪਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੀ ਇਹ ਪਹਿਲੀ ਮੀਟਿੰਗ ਸੀ, ਜੋ ਕਿ ਇਟਲੀ ਵਿਖ਼ੇ ਗਠਜੋੜ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸਾਂਝੇ ਤੌਰ ਤੇ ਕੀਤੀ ਗਈ ਹੈ | ਇਸ ਮੀਟਿੰਗ ਨੂੰ ਹਾਜ਼ਰੀਨ ਵਿੱਚ, ਇਕਬਾਲ ਸਿੰਘ ਭੱਟੀ ਅਤੇ ਸ਼੍ਰੀ ਭਗਵਾਨ ਸਿੰਘ ਚੌਹਾਨ ਤੋਂ ਇਲਾਵਾ, ਜਗਵੰਤ ਸਿੰਘ ਲਹਿਰਾ, ਲਖਵਿੰਦਰ ਸਿੰਘ ਡੋਗਰਾਂਵਾਲ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੋਦਲ, ਮਾਸ਼ਟਰ ਅਵਤਾਰ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਦੱਸਿਆ ਕਿ ਅਸੀਂ ਕਿਵੇਂ ਗੱਠਜੋੜ ਦਾ ਸਾਥ ਦੇ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਫਲ ਹੋਣਾ ਹੈ | ਬੁਲਾਰਿਆਂ ਦੀ ਸਾਂਝੇ ਤੌਰ ਤੇ ਇਹੋ ਮੰਗ ਸੀ ਕਿ ਇਸ ਵਾਰ ਗਠਜੋੜ ਦੇ ਮੁਖੀਆਂ ਨੂੰ ਚਾਹੀਦਾ ਹੈ ਉਹ ਚੰਗੇ ਕਿਰਦਾਰ ਅਤੇ ਪੜ੍ਹੇ ਲਿਖੇ ਉਮੀਦਵਾਰਾਂ ਨੂੰ ਹੀ ਟਿਕਟਾਂ ਦੇਣ ਤਾਂ ਕਿ ਲੋਕ ਹੋਰਨਾਂ ਪਾਰਟੀਆਂ ਨੂੰ ਲਾਂਭੇ ਕਰਕੇ ਗਠਜੋੜ ਦਾ ਸਾਥ ਦੇਣ ਦਾ ਮਨ ਬਣਾ ਸਕਣ | ਇਸ ਤਰਾਂ ਕਰਨ ਨਾਲ ਸਾਡੀ ਆਪਣੀ ਸਰਕਾਰ ਬਣਨ ਦਾ ਰਾਹ ਹੋਰ ਆਸਾਨ ਹੋ ਸਕਦਾ ਹੈ | ਅਖੀਰ ਵਿੱਚ ਜਥੇਦਾਰ ਭੁੰਗਰਨੀ ਨੇ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੇ ਗਠਜੋੜ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਅੰਦਰੂਨੀ ਤੌਰ ਤੇ ਖੁਸ਼ੀ ਹੋਈ ਹੈ ਕਿ ਤੁਸੀਂ ਮੇਰੇ ਸੱਦੇ ਤੇ ਸਮੇਂ ਸਿਰ ਪਹੁੰਚ ਕੇ ਮੀਟਿੰਗ ਨੂੰ ਸਫਲਤਾ ਸਾਹਿਤ ਸੰਬੋਧਨ ਕੀਤਾ ਹੈ, ਇਸ ਬਦਲੇ ਮੈਂ ਤੁਹਾਡਾ ਰਿਣੀ ਰਹਾਂਗਾ
|





