*ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਸਮੂੰਹ ਅਹੁਦੇਦਾਰ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਸਪੁੱਤਰ ਦੇ ਅਨੰਦ ਕਾਰਜ ਸਮੇਂ ਸੁਭਾਗ ਜੋੜੀ ਨੂੰ ਅਸ਼ੀਰਵਾਦ ਦੇਣ ਵਾਸਤੇ ਭਰਨਗੇ ਹਾਜ਼ਰੀ —ਭੱਟੀ, ਲਹਿਰਾ, ਭੰਗੂ ਅਤੇ ਨੌਰਾ*

Uncategorized
Spread the love

ਪੈਰਿਸ 28 ਅਕਤੂਬਰ (ਪੱਤਰ ਪ੍ਰੇਰਕ ) ਪੈਰਿਸ ਤੋਂ ਭੇਜੀ ਗਈ ਜਾਣਕਾਰੀ ਅਨੁਸਾਰ ਇਟਲੀ ਯੂਨਿਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਸਪੁੱਤਰ ਦੇ ਵਿਆਹ ਵਿੱਚ ਅਠਾਈ ਅਕਤੂਬਰ ਨੂੰ ਯੂਰਪੀਅਨ ਸ਼੍ਰੋਮਣੀ ਅਕਾਲੀ ਦਲ ਦੇ ਸਮੂੰਹ ਅਹੁਦੇਦਾਰ ਅਤੇ ਮੈਂਬਰ ਹਾਜ਼ਰੀ ਭਰਨ ਅਤੇ ਜਥੇਦਾਰ ਦੇ ਸਪੁੱਤਰ ਅਤੇ ਬਹੂਰਾਣੀ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚ ਰਹੇ ਹਨ | ਇਸ ਸ਼ੁੱਭ ਮੌਕੇ ਹੋ ਸਕਦੈ ਯੂਰਪ ਅਕਾਲੀ ਦਲ ਦੇ ਅਹੁਦੇਦਾਰ ਵਿਆਹ ਦੀਆਂ ਰਸਮਾਂ ਸਮਾਪਤ ਹੋਣ ਉਪਰੰਤ ਪੰਜਾਬ ਦੇ ਮਸਲੇ ਵਿਚਾਰਨ ਵਾਸਤੇ ਹੰਗਾਮੀ ਮੀਟਿੰਗ ਵੀ ਕਰਨ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਸਥਿਤ ਦਫਤਰ ਤੋਂ ਪਾਰਟੀ ਦੇ ਕੁੱਝ ਅਹੁਦੇਦਾਰ ਵੀ ਵੀਡਿਉ ਕਾਨਫਰੰਸ ਜਰੀਏ ਵਿਚਾਰ ਵਟਾਂਦਰਾ ਕਰ ਸਕਦੈ ਹਨ | 

 

Leave a Reply

Your email address will not be published. Required fields are marked *