ਪੈਰਿਸ ( ਪੱਤਰ ਪ੍ਰੇਰਕ ) ਫਰਾਂਸ ਦੇ ਉੱਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਵਿੱਚ ਮੌਜੂਦਾ ਮੋਦੀ ਸਰਕਾਰ ਨੇ ਜਿਹੜਾ ਕਾਰਜ ਸਿੱਖ ਕੌਮ ਦੇ ਗੁਰੂਆਂ ਦੇ ਗੁਰਪੁਰਬ ਅਤੇ ਸਾਹਿਬਜਾਦਿਆਂ ਦੇ ਸ਼ਹੀਦੀ ਗੁਰਪੁਰਬ ਮਨਾਉਣ ਬਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਸ਼ੁਰੂ ਕੀਤਾ ਸੀ, ਉਹ ਧਾਰਮਿਕ ਕਾਰਜ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਮਨਾਏ ਜਾਣਗੇ, ਜਿਸਦਾ ਵਾਅਦਾ ਆਪਣੀ ਫਰਾਂਸ ਫੇਰੀ ਦੌਰਾਨ ਨਰਿੰਦਰ ਮੋਦੀ ਅਤੇ ਸ਼੍ਰੀ ਰਾਜਨਾਥ ਨੇ ਆਪੋ ਆਪਣੀ ਮੁਲਾਕਾਤ ਦਰਮਿਆਨ ਇਕਬਾਲ ਸਿੰਘ ਭੱਟੀ ਫਰਾਂਸ ਵੱਲੋਂ ਪੁੱਛੇ ਗਏ ਸੁਆਲਾਂ ਦੇ ਜਵਾਬ ਦਿੰਦੇ ਹੋਏ ਦੋਹਾਂ ਰਾਜਨੇਤਾਵਾਂ ਨੇ ਕੀਤਾ ਸੀ | ਇਸੇ ਲੜੀ ਦੇ ਤਹਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ (ਲਾ-ਕੋਰਨਵ ਫਰਾਂਸ ) ਵਿਖ਼ੇ ਛੱਬੀ ਨਵੰਬਰ ਨੂੰ ਮਨਾਇਆ ਜਾਵੇਗਾ | ਜਿਸਦੇ ਸਬੰਧ ਵਿੱਚ ਬਕਾਇਦਾ ਸ਼੍ਰੀ ਅਖੰਡਿਪਾਠਿ ਸਾਹਿਬ ਚੌਵੀ ਨਵੰਬਰ ਨੂੰ ਰੱਖੇ ਜਾਣਗੇ ਅਤੇ ਉਨ੍ਹਾਂ ਦੇ ਸੰਪੂਰਨ ਭੋਗ ਛੱਬੀ ਨਵੰਬਰ ਨੂੰ ਸਵੇਰੇ ਸਾਢੇ ਦਸ ਵਜੇ ਪਾਏ ਜਾਣ ਉਪਰੰਤ ਕੀਰਤਨ ਦਰਬਾਰ ਸਜਾਏ ਜਾਣਗੇ | ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਮਹੱਤਤਾ ਨੂੰ ਦੇਖਦੇ ਹੋਏ ਫਰਾਂਸ ਦੀਆਂ ਬਹੁਤ ਸਾਰੀਆਂ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੂੰ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ | ਗੁਰੂ ਕੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਤਿੰਨੋਂ ਦਿਨ ਅਟੁੱਟ ਵਰਤਾਏ ਜਾਣਗੇ |
ਇਸ ਤੋਂ ਬਿਨਾਂ ਇੱਕ ਵੱਖਰੀ ਜਾਣਕਾਰੀ ਅਨੁਸਾਰ ਇਕਬਾਲ ਸਿੰਘ ਭੱਟੀ ਨੇ ਇਹ ਵੀ ਕਿਹਾ ਕਿ ਮੈਂ ਕਾਮਨਾ ਕਰਦਾਂ ਹਾਂ ਕਿ ਕੇਂਦਰ ਵਿੱਚ ਹਮੇਸ਼ਾਂ ਇਹੋ ਜਿਹੀਆਂ ਸਰਕਾਰਾਂ ਹੋਂਦ ਵਿੱਚ ਆਉਣ।





