*ਗੁਰੂ ਘਰ ਸ਼੍ਰੀ ਗੁਰੂ ਰਵਿਦਾਸ ਭਵਨ ਦੀ ਸਾਧ ਸੰਗਤ ਨੇ ਨਵਾਂ ਸਾਲ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਮਨਾਇਆ —-ਹਮਾਉਂਪੁਰ ਅਤੇ ਜਸਪਾਲ*

Uncategorized
Spread the love

ਪੈਰਿਸ 2 ਜਨਵਰੀ (ਭੱਟੀ ਫਰਾਂਸ ) ਸ੍ਰੀ ਗੁਰੂ ਰਵਿਦਾਸ ਸਭਾ ਭਵਨ ਪੈਰਿਸ ਲਾ ਕੋਰਨਵ ਵਿਖੇ ਬੀਤੇ ਕੱਲ ਬਾਬਾ ਸੰਗਤ ਸਿੰਘ ਜੀ ਦਾ ਕਲਗੀ ਤੋੜ੍ਹਾ ਦਿਵਸ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਬੜੀ ਸਰਧਾ ਪੂਰਵਕ ਮਨਾਇਆ ਗਿਆ ਜਿਸ ਵਿਚ ਸ਼੍ਰੀ ਅਖੰਡ ਪਾਠ ਦੀ ਸੇਵਾ ਬੀਬੀਆਂ ਵਲੋ ਸੰਗਤ ਦੀ ਚੜਦੀ ਕਲਾ ਲਈ ਕਰਵਾਈ ਗਈ | ਗੁਰੂ ਘਰ ਦੇ ਕੀਰਤਨੀਏ ਭਾਈ ਕੀਰਤ ਸਿੰਘ ਭਾਈ ਜਸਪਾਲ ਸਿੰਘ, ਭਾਈ ਸੋਢੀ ਸਿੰਘ ਅਤੇ ਗੋਲਡੀ ਵਲੋ ਕੀਰਤਨ ਕੀਤਾ ਗਿਆ ਸੱਕਤਰ ਦੀ ਸੇਵਾ ਭਾਈ ਜਸਪਾਲ ਸਿੰਘ ਅਤੇ ਪਰਮਿੰਦਰ ਸਿੰਘ ਨੇ ਬਾਖੂਬੀ ਨਿਭਾਈ | ਭਾਰੀ ਠੰਡ ਹੋਣ ਦੇ ਬਾਵਜੂਦ ਵੀ ਸੰਗਤਾਂ ਹਫ਼ਤਾਵਾਰੀ ਪ੍ਰੋਗਰਾਮ ਦਰਮਿਆਨ ਅਤੇ ਨਵੇਂ ਸਾਲ ਦੇ ਮੌਕੇ ਰਾਤ ਵੇਲੇ ਵੀ ਹੁੰਮ ਹੁਮਾ ਕੇ ਗੁਰੂ ਘਰ ਪਹੁੰਚੀਆਂ ਹੋਈਆਂ ਸਨ | ਗੁਰੂ ਕੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਅਟੁੱਟ ਵਰਤਾਏ ਗਏ | ਇਸ ਮੌਕੇ ਗੁਰਚਰਨ੍ਹਾਂ ਵਿੱਚ ਹਾਜਰੀ ਭਰਨ ਵਾਸਤੇ ਗੁਰੂ ਘਰ ਦੇ ਕਮੇਟੀ ਮੈਂਬਰ ਬਲਵੰਤ ਸੁੰਦਰ, ਮੇਜਰ ਸਿੰਘ, ਪਰਮਜੀਤ ਸਿੰਘ, ਦੇਵਿੰਦਰ ਸਿੰਘ , ਮੱਖਣ ਸਿੰਘ, ਸ਼ਿੰਦਰ ਪਾਲ, ਮੋਹਨ ਲਾਲ, ਲਾਲ ਸਿੰਘ, ਮਨੋਹਰ ਸੰਧੂ,,ਮਲਕੀਤ ਸਿੰਘ ਬੰਗਾ ਆਦਿ ਉਚੇਚੇ ਤੌਰ ਤੇ ਹਾਜਰ ਸਨ |

                            ਗੁਰੂ ਘਰ ਦੀ ਸਾਧ ਸੰਗਤ ਨੇ ਹਜੂਰੀ ਰਾਗੀ ਗਿਆਨੀ ਕੀਰਤ ਸਿੰਘ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਨਵਾਂ ਸਾਲ ਚੜਨ ਦੀ ਖੁਸ਼ੀ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕਾਮਨਾ ਕੀਤੀ ਪ੍ਰਮਾਤਮਾਂ ਇਸ ਨਵੇਂ ਸਾਲ ਹਰੇਕ ਪਰਿਵਾਰ ਦੇ ਸਿਰ ਤੇ ਮਿਹਰਬਾਨੀ ਭਰਿਆ ਹੱਥ ਸਦਾ ਰੱਖੇ ਅਤੇ ਹਰੇਕ ਘਰ ਦੇ ਹਰੇਕ ਪ੍ਰਾਣੀ ਨੂੰ ਤੰਦਰੁਸਤੀ ਬਖਸ਼ੇ ਅਤੇ ਗੁਰਚਰਨ੍ਹਾਂ ਨਾਲ ਜੋੜ ਕੇ ਰੱਖੇ |

 

Leave a Reply

Your email address will not be published. Required fields are marked *