*ਜ਼ਮੀਨ ਗ੍ਰਹਿਣ ਮਾਮਲਾ : ਭੌਂਅ ਮਾਲਕਾਂ ਨੇ ਸਰਕਾਰ ਵੱਲੋਂ ਜ਼ਮੀਨ ਦੇ ਦਿੱਤੇ ਜਾ ਰਹੇ ਰੇਟ ਨਕਾਰੇ*

देश पंजाब
Spread the love

ਦੀਪਕ ਠਾਕੁਰ

ਕਰਟੌਲੀ (ਤਲਵਾਡ਼ਾ) , 3 ਜਨਵਰੀ-ਸਰਹੱਦੀ ਪਿੰਡਾਂ ’ਚ ਰੇਲਵੇ ਲਾਈਨ ਦੀ ਉਸਾਰੀ ਲਈ ਵਾਧੂ ਜ਼ਮੀਨ ਗ੍ਰਹਿਣ ਮਾਮਲੇ ‘ਚ ਐਵਾਰਡ ਸੁਣਾਉਣ ਪਹੁੰਚੇ ਐਸਡੀਐਮ ਮੁਕੇਰੀਆਂ ਨੂੰ ਮਾਲਕਾਂ ਨੇ ਘੱਟ ਭਾਅ ’ਤੇ ਜ਼ਮੀਨ ਦੇਣ ਤੋਂ ਮਨਾਂ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਅਸ਼ਵਨੀ ਕੁਮਾਰ ਰਾਮਗਡ਼੍ਹ ਸੀਕਰੀ ਤੇ ਸੁਰੇਸ਼ ਕੁਮਾਰ, ਕੈਪਟਨ ਸੁਨੀਲ ਕੌਸ਼ਲ ਆਦਿ ਨੇ ਦਸਿਆ ਕਿ ਨੰਗਲ ਡੈਮ ਤਲਵਾਡ਼ਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਸਰਹੱਦੀ ਪਿੰਡ ਭਟੌਲੀ, ਭਵਨੌਰ, ਰਾਮਗਡ਼੍ਹ ਸੀਕਰੀ, ਕਰਟੌਲੀ ਤੇ ਨੰਗਲ ਖਨੌਡ਼ਾ ’ਚ ਪ੍ਰਸ਼ਾਸਨ ਨੇ ਬਹੁਤ ਘੱਟ ਰੇਟਾਂ ’ਚ ਜ਼ਮੀਨ ਗ੍ਰਹਿਣ ਕੀਤੀ ਸੀ, ਪੀਡ਼੍ਹਤਾਂ ਦੇ ਸੰਘਰਸ਼ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਘਰਸ਼ ਕਮੇਟੀ ਨੂੰ ਵਾਧੂ ਜ਼ਮੀਨ ਗ੍ਰਹਿਣ ਵੇਲੇ ਮੌਜ਼ੂਦਾ ਕੁਲੈਕਟਰ ਰੇਟ ਦੇਣ ਦੇ ਭਰੋਸਾ ਦਿੱਤਾ ਸੀ, ਬੀਤੇ ਸਾਲ ਦੇ ਅੰਤਿਮ ਮਹੀਨੇ ਦੀ 15 ਤਾਰੀਕ ਨੂੰ ਵਾਧੂ ਜ਼ਮੀਨ ਲਈ ਕੱਢੇ ਗਜ਼ਟ ’ਚ ਪ੍ਰਸ਼ਾਸਨ ਨੇ ਪਿਛਲੇ ਭਾਅ ’ਚ ਮਹਿਜ਼ 20 ਫੀਸਦੀ ਦਾ ਵਾਧਾ ਕੀਤਾ ਹੈ। ਨਵੇਂ ਐਵਾਰਡ ਮੁਤਾਬਕ ਵਪਾਰਕ ਜ਼ਮੀਨ ਦਾ ਭਾਅ ਪ੍ਰਤੀ ਮਰਲਾ 5877 ਰੁਪਏ, ਇਸੇ ਤਰ੍ਹਾਂ ਬੰਜਰ ਕਦੀਮ 1731, ਬਰਾਨੀ 2570, ਚਾਹੀ 3915 ਰੁਪਏ ਪ੍ਰਤੀ ਮਰਲਾ ਰੇਟ ਦਿੱਤਾ ਜਾ ਰਿਹਾ ਹੈ। ਜਦਕਿ ਵਪਾਰਕ ਜ਼ਮੀਨ ਦਾ ਮੌਜ਼ੂਦਾ ਭਾਅ 67 ਹਜ਼ਾਰ ਰੁਪਏ ਪ੍ਰਤੀ ਮਰਲਾ ਹੈ।

ਅੱਜ ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਆਪਣੇ ਅਮਲੇ ਸਮੇਤ ਪਿੰਡ ਕਰਟੌਲੀ ’ਚ ਗ੍ਰਹਿਣ ਕੀਤੀ ਜਾਣ ਵਾਲੀ ਵਾਧੂ ਜ਼ਮੀਨ ਦਾ ਐਵਾਰਡ ਸੁਣਾਉਣ ਪਹੁੰਚੇ ਸਨ, ਪਰ ਮਾਲਕਾਂ ਨੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਰੇਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸੰਘਰਸ਼ ਕਮੇਟੀ ਨੇ ਮੌਜ਼ੂਦਾ ਕੁਲੈਕਟਰ ਰੇਟਾਂ ਤੋਂ ਹੇਠਾਂ ਜ਼ਮੀਨ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਉਨ੍ਹਾਂ ਆਪਣੇ ਇਤਰਾਜ਼ ਮੰਗ ਪੱਤਰ ਰਾਹੀਂ ਐਸਡੀਐਮ ਮੁਕੇਰੀਆਂ ਨੂੰ ਦਿੱਤੇ।

Leave a Reply

Your email address will not be published. Required fields are marked *