*ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਆਦਮਪੁਰ ’ਚ ਕੀਤਾ ਵੱਡਾ ਰੋਡ ਸ਼ੋਅ*

Uncategorized
Spread the love

ਜਲੰਧਰ (ਜਸਪਾਲ ਕੈਂਥ)- ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਜ ਆਦਮਪੁਰ ਵਿਖੇ ਰੋਡ ਸ਼ੋਅ ਕੀਤਾ। ਇਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਹੋਇਆ। ਰੋਡ ਸ਼ੋਅ ਕਰਦੇ ਹੋਏ ਉਹ ਆਦਮਪੁਰ ਵਿਖੇ ਜਨਤਾ ਪੈਲੇਸ ਪਹੁੰਚੇ, ਜਿੱਥੇ ਉਨ੍ਹਾਂ ਨੇ ਵੱਡੇ ਸਮਾਗਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਭਾਰੀ ਸਮਰਥਨ ਇਹ ਸਾਬਿਤ ਕਰਦਾ ਹੈ ਕਿ ਜਲੰਧਰ ਲੋਕਸਭਾ ਸੀਟ ਤੋਂ ਬਸਪਾ ਦੀ ਜਿੱਤ ਹੋਣ ਜਾ ਰਹੀ ਹੈ।

ਆਦਮਪੁਰ ਦੇ ਗਾਜ਼ੀਪੁਰ ਤੋਂ ਜਨਤਾ ਪੈਲੇਸ ਤੱਕ ਅੱਜ ਐਡਵੋਕੇਟ ਬਲਵਿੰਦਰ ਕੁਮਾਰ ਵੱਲੋਂ ਰੋਡ ਸ਼ੋਅ ਕੀਤਾ ਗਿਆ। ਇੱਥੇ ਉਨ੍ਹਾਂ ਨੇ ਇੱਕ ਵੱਡੇ ਸਮਾਗਮ ਨੂੰ ਸੰਬੋਧਿਤ ਕੀਤਾ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਸੱਤਾ ’ਚ ਰਹੀਆਂ ਪਾਰਟੀਆਂ ਨੇ ਲੋਕਾਂ ਦਾ ਭਲਾ ਕਰਨ ਦੀ ਬਜਾਏ ਉਨ੍ਹਾਂ ਨੂੰ ਮਾੜੇ ਹਾਲਾਤ ਵੱਲ ਧੱਕਿਆ। ਲੋਕ ਇਨ੍ਹਾਂ ਪਾਰਟੀਆਂ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਜਾ ਰਹੇ ਪਿਆਰ-ਸਮਰਥਨ ਦੀ ਬਦੌਲਤ ਉਹ ਜਲੰਧਰ ਲੋਕਸਭਾ ਸੀਟ ਜ਼ਰੂਰ ਜਿੱਤਣਗੇ। ਇਸ ਮੌਕੇ ਬਸਪਾ ਆਗੂ ਇੰਜ. ਜਸਵੰਤ ਰਾਏ, ਮਦਨ ਮੱਦੀ ਕੌਂਸਲਰ, ਹਰਜਿੰਦਰ ਸਿੰਘ ਬਿੱਲਾ ਮਹਿਮਦਪੁਰ, ਗੁਰਚਰਨ ਜਖਮੀ, ਜਸਵੀਰ ਸਿੰਘ ਪੰਡੋਰੀ, ਸਾਜਨ ਅਲਾਵਲਪੁਰ, ਸੁੱਖਾ ਉਦੇਸੀਆਂ, ਮਾਸਟਰ ਰਾਮ ਲੁਭਾਇਆ ਆਦਿ ਆਗੂ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *