*ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਵਿੱਚ ਸਟੂਡੈਂਟ ਕੌਂਸਲ ਨੇ ਚੁੱਕੀ ਸਹੁੰ।ਗੁਰਮੰਨਤ ਹੈੱਡ ਗਰਲ ਅਤੇ ਅਭਿਨਵ ਹੈੱਡ ਬੁਆਏ ਬਣੇ*

Uncategorized
Spread the love

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਨੇ ਸੈਸ਼ਨ 2024-25 ਲਈ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ। ਚਾਰ ਗੇੜਾਂ ਤੋਂ ਬਾਅਦ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ। ਅਭਿਨਵ ਸੁਖੀਜਾ (ਗ੍ਰੇਡ XII) ਹੈੱਡ ਬੁਆਏ ਅਤੇ ਗੁਰਮੰਨਤ (ਗ੍ਰੇਡ XII) ਹੈੱਡ ਗਰਲ, ਲਵਿਸ਼ ਰਾਏ, ਵਾਈਸ-ਹੈੱਡ ਬੁਆਏ (X), ਨੰਦੀਕਾ (X) ਵਾਈਸ-ਹੈੱਡ ਗਰਲ, ਸੈਕਰਟਰੀ, ਦੀਆ ਖੰਨਾ (ਗ੍ਰੇਡ XII), ਜੁਆਂਇੰਟ ਸੈਕਟਰੀ, ਸਾਚੀ। (ਗ੍ਰੇਡ XII),ਟਰੈਜਰਰ , ਅਗਮ (ਗ੍ਰੇਡ XII), ਜੁਆਂਇੰਟ ਟਰੈਜਰਰ, ਦਿਸ਼ਾ ਜੈਨ (ਗ੍ਰੇਡ XII),ਲਿਟਰੇਰੀ ਕਪਤਾਨ, ਦੇਵਾਂਸ਼ੀ (ਗ੍ਰੇਡ XII) ਵਾਈਸ ਲਿਟਰੇਰੀ ਕਪਤਾਨ, ਜੀਆ (ਗ੍ਰੇਡ X), ਸਪੋਰਟਸ ਕੈਪਟਨ, ਅਰਸ਼ਿਤ (XII), ਵਾਈਸ ਸਪੋਰਟਸ ਕਪਤਾਨ ਰਣਵੀਰ (ਗ੍ਰੇਡ XII), ਅਤੇ ਅਰਸ਼ੀਆ (ਗ੍ਰੇਡ X)। ਚਾਰੇ ਸਦਨਾਂ ਦੇ ਚੁਣੇ ਗਏ ਕੈਪਟਨ ਹਨ—-ਅਰਸ਼ੀਆ (ਨਹਿਰੂ), ਗੁਰਕਰਨ (ਟੈਰੇਸਾ), ਏਕਮਪ੍ਰੀਤ (ਟੈਗੋਰ), ਓਜਸਿਆ (ਸਰੋਜਨੀ)। ਡਿਸਿਪਲਿਨ ਸਕੁਐਡ ਦਾ ਮੁੱਖੀ ਦਾਨਿਸ਼ ਹੈ।

 ਚੁਣੇ ਗਏ ਵਿਦਿਆਰਥੀਆਂ ਨੂੰ ਸ਼ੈਸ਼ੇ ਅਤੇ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਸਟੂਡੈਂਟ ਕਾਊਂਸਿਲ ਦੇ ਮੈਂਬਰਾਂ ਨੇ ਸਹੁੰ ਚੁੱਕੀ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸਕੂਲ ਦੇ ਪ੍ਰਿੰਸੀਪਲਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਹੋਰ ਵਿਦਿਆਰਥੀਆਂ ਲਈ ਰੋਲ ਮਾਡਲ ਬਣਨ ਲਈ ਕਿਹਾ।ਡਾ. ਅਨੂਪ ਬੌਰੀ, ਇੰਨੋਸੈਂਟ ਹਾਰਟਸ ਦੇ ਚੇਅਰਮੈਨ ਨੇ ਸਟੂਡੈਂਟ ਕੌਂਸਲ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਸ਼੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼) ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *