ਪੈਰਿਸ 11 ਮਈ (ਪੱਤਰ ਪ੍ਰੇਰਕ ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ- ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਕੋਲ਼ੋਂ ਮਿਲੀ ਜਾਣਕਾਰੀ ਮੁਤਾਬਿਕ, ਪੰਜਾਬ ‘ਚ ਪੈਂਦੇ ਪਿੰਡ ਕਾਹਨੇਵਾਲ, ਤਹਿਸੀਲ ਸਰਦੂਲਗੜ ਜਿਲ੍ਹਾ ਮਾਨਸਾ ਨਾਲ ਸਬੰਧਿਤ ਗੋਇਲ ਪ੍ਰੀਵਾਰ ਦਾ ਮੁਖੀ, ਵਿਨੋਦ ਗੋਇਲ, ਜਿਹੜਾ ਕਿ ਪਿਛਲੇ ਪੱਚੀ ਕੁ ਸਾਲਾਂ ਤੋਂ ਫਰਾਂਸ ਰਹਿ ਕੇ ਕੰਸਟ੍ਰਕਸ਼ਨ ਦਾ ਕੰਮ ਕਰ ਰਿਹਾ ਹੈ, ਦੀ ਹੋਣਹਾਰ ਧੀਅ ਪੂਜਾ ਗੋਇਲ ਨੇ, ਅਮਰੀਕਾ ਦੇ ਸੂਬੇ ਟੈਕਸਾਸ ਤੋਂ ਏ ਦਰਜੇ ‘ਚ ਕੰਪਿਊਟਰ ਸਾਇੰਸ ਦੀ ਪੜਾਈ ਪੂਰੀ ਕਰਕੇ ਪੀ.ਐਚ ਡੀ ਦੀ ਡਿਗਰੀ ਹਾਸਿਲ ਕੀਤੀ ਹੈ | ਪੂਜਾ ਗੋਇਲ ਦੀ ਇਸ ਖੁਸ਼ੀ ਵਿੱਚ ਸ਼ਾਮਿਲ ਹੋਣ ਵਾਸਤੇ, ਉਸਦੇ ਪਿਤਾ ਵਿਨੋਦ ਗੋਇਲ ਅਤੇ ਮਾਤਾ ਮਮਤਾ ਗੋਇਲ ਵੀ ਉਚੇਚੇ ਤੌਰ ਤੇ ਟੈਕਸਾਸ (ਯੂ.ਐਸ.ਏ ) ਪਹੁੰਚੇ ਹੋਏ ਸਨ, ਤਾਂ ਕਿ ਉਹ ਡਿਗਰੀ ਵੰਡ ਸਮਾਰੋਹ ਵਿੱਚ ਆਪਣੀ ਧੀਅ ਨੂੰ ਡਿਗਰੀ ਪ੍ਰਾਪਤ ਕਰਦੇ ਹੋਏ ਆਪਣੀ ਅੱਖੀਂ ਦੇਖ ਕੇ ਖੁਸ਼ੀ ਮਨਾ ਸਕਣ | ਗੋਇਲ ਪ੍ਰੀਵਾਰ ਦੀ ਧੀਅ ਦੀ ਇਸ ਕਾਮਯਾਬੀ ਨੂੰ ਦੇਖਕੇ ਜਿੱਥੇ ਉਸਦੇ ਮਾਂ ਬਾਪ ਦਾ ਪਿੰਡ ਅਤੇ ਸਮਾਜ ਵਿੱਚ ਮਾਣ ਵਧਿਆ ਹੈ, ਉੱਥੇ ਹੀ, ਉਨ੍ਹਾਂ ਨੂੰ, ਉਸਦੇ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਵੱਲੋਂ ਮਿਲ ਰਹੀਆਂ ਵਧਾਈਆਂ ਦਾ ਵੀ ਹੜ ਆਇਆ ਹੋਇਆ ਹੈ |





