*ਬਸਪਾ ਨੇ ਹਲਕਾ ਕਰਤਾਰਪੁਰ ‘ ਚ ਤੈਨਾਤ ਡੀਐਸਪੀ ਅਤੇ ਐਸਐਚਓ ਨੂੰ ਬਦਲਣ ਦੀ ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨ ਕੋਲੋਂ ਕੀਤੀ ਮੰਗ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਨੇ ਕਰਤਾਰਪੁਰ ਪੁਲਸ ਦੇ ਡੀਐਸਪੀ ਅਤੇ ਐਸ ਐਚ ਓ ਬਦਲਣ ਲਈ ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨ ਕੋਲੋਂ ਮੰਗ ਕੀਤੀ ਗਈ।

ਬਹੁਜਨ ਸਮਾਜ ਪਾਰਟੀ ਦੇ ਜਲੰਧਰ ਤੋਂ ਪ੍ਰਧਾਨ ਸ੍ਰੀ ਵਿਜੈ ਯਾਦਵ ਨੇ ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨ ਨੂੰ ਇੱਕ ਲਿਖੀਏ ਚਿੱਠੀ ਵਿੱਚ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ‘ ਚ ਡੀਐਸਪੀ ਸੁਖਪਾਲ ਸਿੰਘ ਰੰਧਾਵਾ ਅਤੇ ਐਸਐਚਓ ਮਕਸੂਦਾਂ ਕੰਵਰਜੀਤ ਸਿੰਘ ਬੱਲ ਤੇ ਐਸਐਚਓ ਲਾਂਬੜਾ ਸੁਖਦੇਵ ਸਿੰਘ ਦੀ ਤੈਨਾਤੀ ਕੀਤੀ ਗਈ ਸੀ । ਹਲਕਾ ਕਰਤਾਰਪੁਰ ਤੋਂ ਕਾਂਗਰਸ ਦੇ ਐਮਐਲਏ ਚੌਧਰੀ ਸੁਰਿੰਦਰ ਸਿੰਘ ਰਹੇ ਹਨ ਅਤੇ ਉਨ੍ਹਾਂ ਨੂੰ ਹੀ ਹੁਣ ਕਾਂਗਰਸ ਪਾਰਟੀ ਵੱਲੋਂ 2022 ਦੀਆਂ ਵਿਧਾਨਸਭਾ ਚੋਣਾਂ ਲਈ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ । ਇਹ ਪੁਲਸ ਅਫਸਰ ਕਾਂਗਰਸ ਸਰਕਾਰ ਦੌਰਾਨ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਸਿਫਾਰਿਸ਼ ‘ ਤੇ ਹੀ ਲੱਗੇ ਸਨ ਤੇ ਚੋਣ ਜਾਬਤੇ ਤੋਂ ਪਹਿਲਾਂ ਤੱਕ ਵੀ ਪਬਲਿਕ ਦੇ ਕੰਮਾਂ ‘ ਚ ਇਨ੍ਹਾਂ ਦਾ ਰੁਝਾਨ ਸੁਭਾਵਿਕ ਤੌਰ ‘ ਤੇ ਸੱਤਾਧਾਰੀ ਧਿਰ ਕਾਂਗਰਸ ਦੇ ਪੱਖ ‘ ਚ ਹੀ ਰਿਹਾ ਹੈ । ਇਸ ਕਰਕੇ ਇਹ ਸੰਭਵ ਹੈ ਕਿ ਚੋਣਾਂ ਦੌਰਾਨ ਇਨ੍ਹਾਂ ਦੀਆਂ ਹਲਕਾ ਕਰਤਾਰਪੁਰ ‘ ਚ ਇਨ੍ਹਾਂ ਮਹੱਤਵਪੂਰਨ ਅਹੁਦਿਆਂ ‘ ਤੇ ਤੈਨਾਤੀ ਹੋਣ ਕਰਕੇ ਇਹ ਅਫਸਰ ਸਿੱਧੇ ਜਾਂ ਅਸਿੱਧੇ ਤੌਰ ‘ ਤੇ ਕਾਂਗਰਸੀ ਉਮੀਦਵਾਰ ਚੌਧਰੀ ਸੁਰਿੰਦਰ ਸਿੰਘ ਦੇ ਹੱਕ ‘ ਚ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ । ਇਸ ਕਰਕੇ ਬਹੁਜਨ ਸਮਾਜ ਪਾਰਟੀ ਦਾ ਮੰਨਣਾ ਹੈ ਕਿ ਇਨ੍ਹਾਂ ਅਫਸਰਾਂ ਦੀ ਹਲਕਾ ਕਰਤਾਰਪੁਰ ‘ ਚ ਤੈਨਾਤੀ ਰਹਿੰਦਿਆਂ ਨਿਰਪੱਖ ਤੇ ਆਜ਼ਾਦ ਚੋਣਾਂ ਕਰਾਉਣੀਆਂ ਸੰਭਵ ਨਹੀਂ ਹਨ ।

ਉਨ੍ਹਾਂ ਮੰਗ ਕੀਤੀ ਹੈ ਕਿ ਹਲਕਾ ਕਰਤਾਰਪੁਰ ’ ਚ ਨਿਰਪੱਖ ਤੇ ਆਜ਼ਾਦ ਢੰਗ ਨਾਲ ਚੋਣਾਂ ਕਰਾਉਣ ਲਈ ਇਨ੍ਹਾਂ ਅਫਸਰਾਂ ਦੀਆਂ ਇੱਥੋਂ ਤੁਰੰਤ ਬਦਲੀਆਂ ਕੀਤੀਆਂ ਜਾਣ ਤੇ ਹੋਰ ਅਫਸਰਾਂ ਦੀ ਤੈਨਾਤੀ ਕੀਤੀ ਜਾਵੇ , ਜੋ ਕਿ ਸਾਰੀਆਂ ਧਿਰਾਂ ਨੂੰ ਬਰਾਬਰ ਮੰਨ ਕੇ ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾ ਸਕਣ ।

Leave a Reply

Your email address will not be published. Required fields are marked *