ਪਿੰਡ ਕਰਨੈਲ ਗੰਜ ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਫਰਾਂਸ ਨਿਵਾਸੀ ਸੁਰਜੀਤ ਸਿੰਘ ਮਾਣਾ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ‘ਚ ਸ਼ਮੂਲੀਅਤ –ਮੀਡੀਆ ਰਿਪੋਰਟ |
ਸ਼੍ਰੋ.ਅ.ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਕਰਵਾਈ ਐਂਟਰੀ, ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ, ਉੱਪਰ ਮੈਨੂੰ ਭਰੋਸਾ ——-ਮਾਣਾ |
ਪੈਰਿਸ 21 ਸਤੰਬਰ (ਪੱਤਰ ਪ੍ਰੇਰਕ ) ਪੈਰਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿੰਡ ਕਰਨੈਲ ਗੰਜ ਜਿਲ੍ਹਾ ਕਪੂਰਥਲਾ ਦੇ ਸਾਬਕਾ ਸਰਪੰਚ ਸਰਦਾਰ ਬਲਵਿੰਦਰ ਸਿੰਘ ਦੇ ਪਿਛਲੇ ਵੀਹ ਸਾਲਾਂ ਤੋਂ ਫਰਾਂਸ ਵੱਸਦੇ ਸਪੁੱਤਰ ਸੁਰਜੀਤ ਸਿੰਘ ਮਾਣਾ ਨੇ ਸਰਦਾਰ ਇਕਬਾਲ ਸਿੰਘ ਭੱਟੀ ( ਮੁਖੀ ਸ਼੍ਰੋਮਣੀ ਅਕਾਲੀ ਦਲ ਯੂਰਪ ) ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ‘ਚ ਬਕਾਇਦਾ ਸ਼ਮੂਲੀਅਤ ਕਰ ਲਈ ਹੈ | ਸੁਰਜੀਤ ਸਿੰਘ ਮਾਣਾ ਨੇ ਪਾਰਟੀ ‘ਚ ਸ਼ਾਮਿਲ ਹੁੰਦੇ ਸਾਰ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਇਸ ਕਰਕੇ ਜੁੜ ਰਹੇ ਹਨ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਪੰਜਾਬ ਦਾ ਨਾਂ ਤਾਂ ਕੋਈ ਵਿਕਾਸ ਕੀਤਾ ਹੈ ਅਤੇ ਨਾਂ ਹੀ ਨਸ਼ਿਆਂ ਨੂੰ ਕੋਈ ਠੱਲ ਪਾਈ ਹੈ, ਜਦਕਿ ਇਹ ਪੰਜਾਬ ਦੀ ਸਤਾਹ ਸੰਭਾਲਣ ਵਾਸਤੇ ਝੂਠਾ ਪ੍ਰਚਾਰ ਕਰਦੇ ਰਹਿੰਦੇ ਸਨ ਕਿ ਪੰਜਾਬ ‘ਚ ਨਸ਼ੇ ਅਕਾਲੀਆਂ ਦੀ ਢਿੱਲ ਮੱਠ ਦਾ ਨਤੀਜਾ ਸਨ | ਇਨ੍ਹਾਂ ਦੀ ਸਰਕਾਰ ਹੁਣ ਪਹਿਚਾਣ ਕਿਉਂ ਨਹੀਂ ਕਰਦੀ ਕਿ ਨਸ਼ਿਆਂ ਅਤੇ ਬੇਅਦਬੀਆਂ ਦੇ ਜਿੰਮੇਵਾਰ ਕੌਣ ਹਨ , ਬਲਕਿ ਪਹਿਲਾਂ ਦੀ ਤੁਲਨਾ ਮੁਤਾਬਿਕ ਹੁਣ ਨਸ਼ੇ ਚਾਰ ਗੁਣਾਂ ਵੱਧ ਗਏ ਹਨ | ਬੇਅਦਬੀਆਂ ਦੇ ਦੋਸ਼ੀ ਵੀ ਅਜੇ ਤੱਕ ਨਹੀਂ ਫੜੇ ਗਏ, ਜਦਕਿ ਭਗਵੰਤ ਮਾਨ ਅਤੇ ਕੇਜਰੀਵਾਲ ਕਹਿੰਦੇ ਹੁੰਦੇ ਸਨ ਕਿ ਹਫਤੇ ਦੇ ਵਿੱਚ ਵਿੱਚ ਅਸੀਂ ਨਸ਼ੇ ਬੰਦ ਕਰਨ ਦੇ ਨਾਲ ਨਾਲ ਬੇਅਦਬੀਆਂ ਦੇ ਦੋਸ਼ੀ ਵੀ ਜੇਲ੍ਹਾਂ ‘ਚ ਬੰਦ ਕਰ ਦਿਆਂਗੇ | ਇਨ੍ਹਾਂ ਦੇ ਸਾਰੇ ਵਾਅਦੇ ਫੋਕੇ ਨਿਕਲੇ ਹਨ, ਜਿਸ ਕਰਕੇ ਮੈਂ ਆਪ ਪਾਰਟੀ ਦੀ ਹਿਮਾਇਤ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਿਹਾ ਹਾਂ | ਮੈਂ ਵਾਅਦਾ ਕਰਦਾਂ ਹਾਂ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਨੂੰ ਮੰਨਦਾ ਹੋਇਆ ਪਾਰਟੀ ਦੀ ਚੜਦੀ ਕਲਾ ਵਾਸਤੇ ਕੰਮ ਕਰਦਾਂ ਰਹਾਂਗਾ, ਵੈਸੇ ਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਸੁਰੱਖਿਅਤ ਸੀ ਅਤੇ ਸੁਰੱਖਿਅਤ ਹੀ ਰਹੇਗੀ | ਮੈਂ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸਰਦਾਰ ਇਕਬਾਲ ਸਿੰਘ ਭੱਟੀ ਦਾ ਵੀ ਸ਼ੁਕਰਗੁਜਾਰ ਹਾਂ ਜਿਸਦੀ ਪ੍ਰੇਰਨਾ ਸਦਕਾ ਮੈਨੂੰ ਪਾਰਟੀ ਜੁਆਇਨ ਕਰਨ ਦਾ ਮੌਕਾ ਮਿਲਿਆ ਹੈ |





