ਬੇਗੋਵਾਲ (ਜਸਪਾਲ ਕੈਂਥ)-ਵਿਧਾਨ ਸਭਾ ਹਲਕਾ ਭੁਲੱਥ ਦੇ ਅਧੀਨ ਪੈਂਦੇ ਕਸਬਾ ਬੇਗੋਵਾਲ ਦੇ ਮਹੱਲਾ ਜੱਬੋਵਲ ਰੋਡ ਤੇ ਇੱਕ ਕਲੋਨਾਈਜ਼ਰ ਵੱਲੋਂ ਨਜਾਇਜ ਤੌਰ ਤੇ ਕਲੋਨੀ ਕੱਟੀ ਜਾ ਰਹੀ ਹੈ ਜਿਸ ਨਾਲ ਭਗਵੰਤ ਮਾਨ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਵਿੱਕੀ ਨਾਮਕ ਕਲੋਨਾਇਜਰ ਵਲੋ ਜਬੋਵਾਲ ਰੋਡ ਵਿਖੇ ਉਕਤ ਕਲੋਨੀ ਕੱਟੀ ਗਈ ਹੈ ਉਸਨੇ ਇਸ ਤੋਂ ਪਹਿਲਾਂ ਵੀ ਕਈ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਮੋਟਾ ਰਗੜਾ ਲਗਾਇਆ ਹੈ ਪਰ ਸਰਕਾਰ ਅਤੇ ਮਹਿਕਮੇ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ। ਦੂਜੇ ਪਾਸੇ ਇਹ ਮਾਮਲਾ ਸਥਾਨਕ ਸਰਕਾਰਾਂ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ ਦੇ ਦਰਬਾਰ ਪੁੱਜ ਗਿਆ ਹੈ। ਇਸ ਦੀ ਸ਼ਿਕਾਇਤ ਜਲੰਧਰ ਦੇ ਇੱਕ ਮਸ਼ਹੂਰ ਆਰਟੀਆਈ ਐਕਟੀਵਿਸਟ ਵੱਲੋਂ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਬੇਗੋਵਾਲ ਦੇ ਜੱਬੋਵਾਲ ਰੋਡ ਤੇ ਸਥਿਤ ਇਕ ਕਲੋਨਾਈਜ਼ਰ ਵੱਲੋਂ ਨਜਾਇਜ਼ ਕਲੋਨੀ ਦੀ ਤੇਜੀ ਨਾਲ ਉਸਾਰੀ ਕੀਤੀ ਜਾ ਰਹੀ ਹੈ ਉਕਤ ਉਸਾਰੀ ਲਗਭਗ ਤਿੰਨ ਖੇਤਾਂ ਦੇ ਵਿੱਚ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਕਲੋਨਾਈਜ਼ਰ ਇਸ ਤੋਂ ਪਹਿਲਾਂ ਕੱਪੜੇ ਦਾ ਵਪਾਰ ਕਰਦਾ ਸੀ ਉਸ ਵਿੱਚ ਨਾ ਕਾਮਯਾਬ ਹੋਣ ਤੋਂ ਬਾਅਦ ਇਸ ਨੇ ਨਜਾਇਜ਼ ਕਲੋਨੀਆਂ ਵੱਲ ਹੱਥ ਚਲਾਉਣਾ ਸ਼ੁਰੂ ਕਰ ਦਿੱਤਾ ਜਿੱਥੇ ਉਹ ਹੁਣ ਸਫਲ ਹੋਣਾ ਸ਼ੁਰੂ ਹੋ ਗਿਆ। ਪਤਾ ਲੱਗਾ ਹੈ ਕਿ ਇਸ ਕਲੋਨੀ ਵਿੱਚ ਵਿੱਕੀ ਤੋਂ ਇਲਾਵਾ ਹੋਰ ਵੀ ਇੱਕ ਦੋ ਭਾਈਵਾਲ ਹਨ। ਇਹ ਵੀ ਪਤਾ ਲੱਗਾ ਹੈ ਕਿ ਇਲਾਕੇ ਦੇ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਕਲੋਨਾਇਜ਼ਰਾਂ ਨੇ ਇਹ ਕਹਿ ਕੇ ਕਲੋਨੀ ਵਿੱਚ ਪਲਾਟ ਵੇਚੇ ਹਨ ਕਿ ਇਹ ਕਲੋਨੀ ਸਰਕਾਰ ਤੋਂ ਪਾਸ ਕਰਵਾਈ ਗਈ ਹੈ ਅਤੇ ਇਸ ਵਿੱਚ ਰਜਿਸਟਰੀ ਕਰਾਉਣ ਵਿੱਚ ਕੋਈ ਵੀ ਸਮੱਸਿਆ ਨਹੀਂ ਆਵੇਗੀ। ਇਸ ਕਲੋਨੀ ਵਿੱਚ ਇੱਕ ਮਰਲੇ ਪਲਾਟ ਦਾ ਰੇਟ 2 ਲੱਖ ਰੁਪਏ ਰੱਖਿਆ ਗਿਆ ਹੈ ਜਦ ਕਿ ਇਹ ਜਮੀਨ ਕੌਡੀਆਂ ਦੇ ਭਾਅ ਖਰੀਦੀ ਗਈ ਹੈ।
ਦੂਜੇ ਪਾਸੇ ਜਲੰਧਰ ਦੇ ਮਸ਼ਹੂਰ ਆਰਟੀਆਈ ਐਕਟੀਵਿਸਟ ਨੇ ਦੱਸਿਆ ਕਿ ਉਕਤ ਕਲੋਨਾਈਜ਼ਰ ਪਹਿਲਾਂ ਕੱਪੜਾ ਵਪਾਰੀ ਸੀ ਇਸ ਨੇ ਕੱਪੜੇ ਤੇ ਕਾਰੋਬਾਰ ਵਿੱਚ ਵੱਡੇ ਪੱਧਰ ਤੇ ਘਾਟਾ ਖਾਧਾ ਜਿਸ ਤੋਂ ਬਾਅਦ ਇਸਨੇ ਕਲੋਨੀਆਂ ਵਿੱਚ ਹੱਥ ਅਜਮਾਉਣਾ ਸ਼ੁਰੂ ਕਰ ਦਿੱਤਾ ਹੁਣ ਇਹ ਨਜਾਇਜ਼ ਕਲੋਨੀਆਂ ਕੱਟ ਕੇ ਜਿੱਥੇ ਸਰਕਾਰ ਨੂੰ ਰਗੜਾ ਲਗਾ ਰਿਹਾ ਹੈ ਉੱਥੇ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਆਰਟੀਆਈ ਐਕਟੀਵਿਸਟ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਲੋਕਲ ਬਾਡੀ ਵਿਭਾਗ ਵਿੱਚ ਵਿਜੀਲੈਂਸ ਡਿਪਾਰਟਮੈਂਟ ਨੂੰ ਸ਼ਿਕਾਇਤ ਵੀ ਕੀਤੀ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਨਜਾਇਜ਼ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਵੱਡੇ ਪੱਧਰ ਤੇ ਮਾਲੀਆ ਮਿਲਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਉਨਤੀ ਵਿੱਚ ਵਰਤਿਆ ਜਾਵੇ।
ਦੂਜੇ ਪਾਸੇ ਬੇਗੋਵਾਲ ਨਗਰ ਕੌਂਸਲ ਦੇ ਈਓ ਰਣਦੀਪ ਸਿੰਘ ਬੜੈਚ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ ਇਸੇ ਤਰ੍ਹਾਂ SO ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਕਤ ਕਲੋਨੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਕੱਲ ਹੀ ਮੈਂ ਇਸ ਕਲੋਨੀ ਦਾ ਮੌਕਾ ਵੀ ਦੇਖ ਆਵਾਂਗਾ।