*ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਵਿਚ ਸਮੁਚਾ ਪੰਥ ਬਾਦਲਕਿਆਂ ਦੀ ਗੁਨਾਹਗਾਰ ਲੀਡਰਸ਼ਿੱਪ ਵਿਰੁਧ ਖਲੋਵੇ*

Uncategorized
Spread the love

ਜਲੰਧਰ (ਜਸਪਾਲ ਕੈਂਥ)-ਸਿਖ ਬੁਧੀਜੀਵੀਆਂ ਗੁਰਤੇਜ ਸਿੰਘ ਆਈਏਐਸ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ,ਜਥੇਦਾਰ ਮਨਜੀਤ ਸਿੰਘ ਗਤਕਾ ਮਾਸਟਰ (ਦਲ ਪੰਥ )ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਦਮਦਮਾ ਸਾਹਿਬ ਉਪਰ ਬੇਬੁਨਿਆਦ ਇਲਜ਼ਾਮ ਲਗਾ ਕੇ ਗੁਰਮਤਿ ਮਰਯਾਦਾ ਨੂੰ ਛਿੱਕੇ ਟੰਗ ਕੇ ਜ਼ਲੀਲ ਕਰਕੇ ਸੇਵਾ ਵਾਪਸ ਲਈ ਗਈ, ਉਸ ਨੇ ਗੁਰੂ ਪੰਥ ਦੀਆਂ ਸੰਸਥਾਵਾਂ ਦੀ ਭਰੋਸੇਯੋਗਤਾ, ਵਿਸ਼ਵਾਸ ਨੂੰ ਢਾਹ ਲਗਾਈ ਹੈ। 

ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਬਹੁਗਿਣਤੀ ਮੈਂਬਰ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਕਮੇਟੀ ਵਲੋਂ ਬਣਾਈ ਕਮੇਟੀ ਅਕਾਲ ਤਖਤ ਸਾਹਿਬ ਵਲੋਂ ਨਕਾਰੇ ਤੇ ਅਯੋਗ ਠਹਿਰਾਏ ਗੁਨਾਹਗਾਰ ਬਾਦਲ ਲੀਡਰਸ਼ਿਪ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਅੱਖ ਤੇ ਕੰਨ ਹੈ।ਇਹ ਗੁਨਾਹਗਾਰ ਲੋਕ ਅਕਾਲ ਤਖਤ ਸਾਹਿਬ ਦੇ ਫਸੀਲ ਤੋਂ ਲਏ ਫੈਸਲਿਆਂ ਨੂੰ ਬਦਲਾਉਣ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣ ਦੇ ਯਤਨਾਂ ਵਿਚ ਹਨ ਤੇ ਸਿਖ ਸਿਆਸਤ ਤੇ ਧਰਮ ਵਿਚ ਭੰਬਲਭੂਸੇ ਪੈਦਾ ਕਰ ਰਹੇ ਹਨ।ਜਥੇਦਾਰ ਅਕਾਲ ਤਖਤ ਨੂੰ ਇਸ ਮਾਮਲੇ ਵਿਚ ਜਥੇਦਾਰ ਹਰਪ੍ਰੀਤ ਸਿੰਘ ਦੇ ਹਕ ਵਿਚ ਖੜਨਾ ਚਾਹੀਦਾ ਹੈ ਤੇ ਗਿਆਨੀ ਗੁਰਬਚਨ ਸਿੰਘ ਵਾਲਾ ਇਤਿਹਾਸ ਮੁੜ ਨਹੀਂ ਦੁਹਰਾਇਆ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੁਲਕਾ ,ਬਾਬਾ ਸਰਬਜੋਤ ਸਿੰਘ ਬੇਦੀ,ਐਡਵੋਕੇਟ ਨਵਕਿਰਨ ਸਿੰਘ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ , ਦੀ ਅਗਵਾਈ ਵਿਚ ਕਮੇਟੀ ਬਣਾਉਣ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦੋਸ਼ਾਂ ਬਾਰੇ ਪੜਤਾਲ ਕਰੇ।ਪਰ ਸ੍ਰੋਮਣੀ ਕਮੇਟੀ ਦੇ ਚੌਧਰੀ ਇਕ ਵਸੀ ਬੀਬੀ ਦਾ ਘਰ ਉਜਾੜਨ ਉਪਰ ਤੁਲ ਗਏ ਹਨ,ਜਿਸਦਾ ਇਸ ਕੇਸ ਨਾਲ ਸਬੰਧ ਹੈ,ਜਿਸਦਾ ਫੈਸਲਾ ਅਦਾਲਤ ਕਰ ਚੁਕੀ ਹੈ।ਸ੍ਰੋਮਣੀ ਕਮੇਟੀ ਸੁਪਰੀਮ ਅਦਾਲਤ ਬਣਕੇ ਕਨੂੰਨ ਦੀ ਉਲੰਘਣਾ ਕਰਕੇ ਕੀ ਸੁਨੇਹਾ ਦੇਣਾ ਚਾਹੁੰਦੀ ਹੈ?

 

ਬੀਬੀ ਜਗੀਰ ਕੌਰ ਦੇ ਮਾਮਲੇ ਵਿਚ ਬੋਲਦਿਆਂ ਸਿਖ ਚਿੰਤਕਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਵਲੋਂ ਬੀਬੀ ਜਗੀਰ ਕੌਰ ਨੂੰ ਕਢੀਆਂ ਗਾਲਾਂ ਬਰਦਾਸ਼ਤ ਯੋਗ ਨਹੀਂ।ਧਾਮੀ ਤੁਰੰਤ ਅਸਤੀਫਾ ਦੇਵੇ।ਉਸਨੇ ਅਸਤੀਫਾ ਨਾ ਦੇਕੇ ਮਹਿਲਾ ਕਮਿਸ਼ਨ ਅਗੇ ਪੇਸ਼ ਹੋਕੇ ਪੰਥਕ ਪਰੰਪਰਾ ਨੂੰ ਢਾਹ ਲਗਾਈ ਹੈ ਤੇ ਸ੍ਰੋਮਣੀ ਕਮੇਟੀ ਵਿਚ ਸਰਕਾਰੀ ਦਖਲ ਅੰਦਾਜ਼ੀ ਦਾ ਰਾਹ ਖੋਲਿਆ ਹੈ।ਉਨ੍ਹਾਂ ਕਿਹਾ ਕਿ ਭਾਈ ਚੌੜਾ ਦੀ ਪੱਗ ਬੇਅਦਬ ਕਰਨ ਵਾਲਿਆਂ ਵਿਰੁਧ ਜਥੇਦਾਰ ਅਕਾਲ ਤਖਤ ਕਾਰਵਾਈ ਕਰੇ।

 

ਸਿਖ ਚਿੰਤਕਾਂ ਨੇ ਕਿਹਾ ਕਿ ਜਥੇਦਾਰ ਰਘਬੀਰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਲਏ ਫੈਸਲੇ ਤੁਰੰਤ ਲਾਗੂ ਕਰਨ।ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਹ ਫੈਸਲੇ ਲਾਗੂ ਕਰਨ ਲਈ ਗੁਰੂ ਪੰਥ ਦੀ ਸ਼ਰਨ ਵਿਚ ਜਾਣ ਤੇ ਗੁਨਾਹਗਾਰ ਲੀਡਰਸ਼ਿਪ ਬਾਰੇ ਸਮੁਚਾ ਕੇਸ ਰਖਕੇ ਮੀਰੀ ਪੀਰੀ ਸਿਧਾਂਤ ਤਹਿਤ ਅਕਾਲੀ ਦਲ ਦੀ ਸਿਰਜਣਾ ਦੀ ਲਹਿਰ ਚਲਾਉਣ। ਜਿਵੇਂ ਕਿ ਸਤਿਗੁਰੂ ਬਾਬਾ ਜੀ ਨਾਨਕ ਆਖਦੇ ਹਨ ਕਿ ਪਹਿਲਾਂ ਰੋਗੁ ਪਛਾਣੁ … ਉਸ ਪਾਸੇ ਧਿਆਨ ਦੇਣ ਦੀ ਲੋੜ ਹੈ ਹੈ ਜੋ ਕਿ ਪੰਥਕ ਸਮੱਸਿਆ ਦੀ ਮੂਲ ਜੜ੍ਹ ਹੈ ਕਿ ਮੀਰੀ ਪੀਰੀ ਸਿਧਾਂਤ ਨੂੰ ਦਾਗੀ ਕਰਨ ਵਾਲੇ ਕੋਣ ਹਨ ਤੇ ਕਿਵੇਂ ਗੁਨਾਹਗਾਰ ਅਕਾਲੀ ਸਦਵਾਉਣ ਵਾਲੇ ਅਕਾਲੀ ਆਗੂਆਂ ਨੇ ਅਕਾਲੀ ਦਲ ਦੇ ਅਕਾਲੀਪਨ ਨੂੰ ਤਬਾਹ ਕੀਤਾ ਤੇ ਪੰਥ ਦੀ ਖਾਲਸ ਹੋਂਦ ਦੀ ਬਲੀ ਦਿੱਤੀ, ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਜਲ ਤੇ ਉਸ ਦੀ ਸਮੁੱਚੀ ਲੀਡਰਸ਼ਿਪ ਉਸ ਦਾ ਨਤੀਜਾ ਹੈ। ਸ਼੍ਰੋਮਣੀ ਅਕਾਲੀ ਦਲ ਜੋ ਬਾਦਲਾਂ ਅਧੀਨ ਹੈ ਉਹ ਸਾਡੇ ਸਮਿਆਂ ਦੀ ਸਿੱਖ ਰਾਜਨੀਤੀ ਦਾ ਇਕ ਵੱਡਾ ਦੁਖਾਂਤ ਹੈ।

Leave a Reply

Your email address will not be published. Required fields are marked *