ਪੈਰਿਸ 20 ਦਸੰਬਰ (ਭੱਟੀ ਫਰਾਂਸ ) ਫਰਾਂਸ ਦੇ ਉੱਘੇ ਸਮਾਜ ਸੇਵਕ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਜੀ ਅੰਬੇਡਕਰ ਦੇ ਪੈਰੋਕਾਰ ਭਾਈ ਰਾਮ ਸਿੰਘ ਮੈਗੜਾ ਨੇ, ਦਲਿਤਾਂ ਸਾਹਿਤ ਪਿਛੜੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ, ਤੁਸੀਂ ਕਦੋਂ ਤੱਕ, ਬਾਬਾ ਸਾਹਿਬ ਜੀ ਨਾਲ ਹੋ ਰਿਹਾ ਵਿਤਕਰਾ ਅਤੇ ਅਪਮਾਨ ਸਹਾਰਦੇ ਰਹੋਗੇ | ਉੱਠੋ, ਜਾਗੋ ਅਤੇ ਇੱਕੱਠੇ ਹੋ ਕੇ ਸਤਾਧਾਰੀ ਪਾਰਟੀਆਂ ਦੇ ਜ਼ੁਲਮ ਦਾ ਟਾਕਰਾ ਕਰੋ , ਤਾਂ ਹੀਂ ਅਸੀਂ ਆਉਣ ਵਾਲੀਆਂ ਆਪਣੀਆਂ ਸੰਤਾਨਾਂ ਦੇ ਉਜਵਲੇ ਭਵਿੱਖ ਦੀ ਨੀਂਹ ਰੱਖ ਸਕਾਂਗੇ, ਵਰਨਾ ਸਾਡੀਆਂ ਵੋਟਾਂ ਦੇ ਸਹਾਰੇ ਰਾਜ ਕਰਨ ਵਾਲੀਆਂ ਇਹ ਮੌਕਾ ਪ੍ਰਸਤ ਸਰਕਾਰਾਂ ਸਾਡਾ ਨਾਮੋ ਨਿਸ਼ਾਨ ਮਿਟਾ ਕੇ ਸਾਨੂੰ ਘਸਿਆਰੇ ਬਣਾ ਦੇਣਗੀਆਂ | ਭਾਈ ਮੈਗੜਾ ਨੇ ਦੁੱਖ ਭਰੇ ਲਹਿਜੇ ਵਿੱਚ ਹੋਰ ਕਿਹਾ ਕਿ ਬਾਬਾ ਜੀ ਵੱਲੋਂ ਲਿਖੇ ਗਏ ਸੰਵਿਧਾਨ ਦੀ ਬਦੌਲਤ ਸਾਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ ਹੋਇਆ ਹੈ, ਐਪਰ ਸਾਡੇ ਲੀਡਰ ਇਨ੍ਹਾਂ ਸਤਾਧਾਰੀ ਪਾਰਟੀਆਂ ਦੇ ਸਬਜਬਾਗ਼ਾਂ ਵਾਲੇ ਸੁਪਨਿਆਂ ਵਿੱਚ ਫਸ ਕੇ ਸਾਰੀਆਂ ਕੌਮ ਨੂੰ ਇਨ੍ਹਾਂ ਦੇ ਗੁਲਾਮ ਬਣਾ ਰਹੇ ਹਨ, ਜਿਸ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਗਿਆ ਹੈ | ਇਸ ਲਈ ਵੇਲਾ ਸੰਭਾਲਣ ਦਾ ਹੈ, ਜ਼ੇਕਰ ਬਹੁਗਿਣਤੀ ਵਾਲੇ ਬੰਟੋਗੇ ਤੋ ਕਟੋਗੇ ਦਾ ਨਾਹਰਾ ਦੇ ਕੇ ਆਪਣੀ ਕੌਮ ਨੂੰ ਇਕੱਠਾ ਕਰ ਰਹੇ ਹਨ, ਤਾਂ, ਕੀ? ਸਾਨੂੰ ਨਹੀਂ ਸਮਝਣਾ ਚਾਹੀਦਾ ਹੈ | ਅਜੇ ਵੀ ਵਕਤ ਹੈ, ਇਨ੍ਹਾਂ ਦੀਆਂ ਰਾਜਸੀ ਚਾਲਾਂ ਨੂੰ ਨਕਾਰ ਕੇ ਬਹੁਜਨ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੀਏ | ਬਾਬਾ ਸਾਹਿਬ ਦੇ ਹੋ ਰਹੇ ਅਪਮਾਨ ਦਾ ਬਦਲੇ ਦਾ ਹੱਲ, ਨਾਹਰੇ ਲਾਉਣ ਜਾਂ ਧਰਨੇ ਦੇਣ ਨਾਲ ਨਹੀਂ ਹੋਣਾਂ, ਬਲਕਿ ਬਹੁਜਨ ਸਮਾਜ ਦੇ ਕੇਡਰ ਦੀ ਇੱਕਮੁੱਠਤਾ ਨਾਲ ਹੀਂ ਹੋਣਾਂ ਹੈ |
