ਪੈਰਿਸ 23 ਦਸੰਬਰ (ਭੱਟੀ ਫਰਾਂਸ ) ਪੰਜਾਬ ‘ਚ ਹਾਲ ਵਿੱਚ ਹੋਈਆਂ ਮਿਉਨੀਸਪਲ ਅਤੇ ਨਗਰਪਾਲਿਕਾਵਾਂ ਦੀਆਂ ਚੋਣਾਂ ਵਿੱਚੋਂ, ਇੱਕ ਦੋ ਜਗਾਹ ਨੂੰ ਛੱਡ ਕੇ ਬਾਕੀ ਸਾਰੇ ਨਤੀਜੇ ਸਾਹਮਣੇ ਆ ਚੁੱਕੇ ਹਨ | ਇਨ੍ਹਾਂ ਚੋਣਾਂ ਨੂੰ ਆਪ ਪਾਰਟੀ ਵਾਲਿਆਂ ਨੇ ਆਪਣੇ ਵਕਾਰ ਦਾ ਸੁਆਲ ਬਣਾਇਆ ਹੋਈਆਂ ਸੀ, ਲੇਕਿਨ ਕਾਂਗਰਸ ਪਾਰਟੀ ਨੇ ਬਰਾਬਰ ਦੀ ਟੱਕਰ ਦੇ ਕੇ ਆਪ ਵਾਲਿਆਂ ਦੀ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਬੋਲਤੀ ਬੰਦ ਕਰ ਦਿੱਤੀ ਹੈ, ਜਿਨ੍ਹਾਂ ਵਿੱਚੋਂ ਫਗਵਾੜਾ ਦੇ ਨਤੀਜੇ ਬਹੁਤ ਹੀਂ ਹੈਰਾਨੀਜਨਕ ਅਤੇ ਅਹਿਮ ਹਨ | ਵੈਸੇ ਫਗਵਾੜਾ ਵਿੱਚ ਕਾਂਗਰਸ ਅਤੇ ਬਸਪਾ ਦੇ ਲੋਕਲ ਨੇਤਾਵਾਂ ਨੇ ਆਪਸੀ ਸਲਾਹ ਮਸ਼ਵਰੇ ਨਾਲ ਇੱਕ ਦੂਜੇ ਨੂੰ ਸਹਿਯੋਗ ਦੇ ਕੇ ਚੋਣ ਲੜੀ ਸੀ, ਜਿਸ ਨਾਲ 50 ਸੀਟਾਂ ਵਿੱਚੋਂ ਕਾਂਗਰਸ ਨੇ ਬਾਈ, ਜਦਕਿ ਬਸਪਾ ਨੇ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ, ਹੁਣ ਮੇਅਰ ਬਣਾਉਣ ਵਾਸਤੇ ਹਲਕੇ ਦੇ ਐਮ. ਐਲ. ਏ ਦੀ ਵੋਟ ਅਹਿਮ ਹੋਵੇਗੀ, ਜਿਸ ਨਾਲ ਕਾਂਗਰਸ ਪਾਰਟੀ ਦਾ ਮੇਅਰ ਅਤੇ ਬਸਪਾ ਦਾ ਡਿਪਟੀ ਮੇਅਰ ਡਾਕਟਰ ਸੁਖਵੀਰ ਸਿੰਘ ਦੀ ਕਿਰਪਾ ਸਦਕਾ ਬਣਨਾ ਲੱਗਭੱਗ ਤਹਿ ਮੰਨਿਆ ਜਾ ਰਿਹਾ ਹੈ | ਅਗਰ ਇਸਤਰਾਂ ਹੋ ਗਿਆ ਤਾਂ ਬਸਪਾ ਦਾ ਕਾਂਗਰਸ ਨਾਲ ਸਮਝੌਤਾ ਹੋਣ ਕਾਰਨ ਸੁਲਾਰਪੁਰੀ ਹੀਂ ਡਿਪਟੀ ਮੇਅਰ ਹੋਣਗੇ, ਭਾਵੇਂ ਕਿ ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ, ਕਿਉਂਕਿ ਜੱਦ ਦੋਹਾਂ ਪਾਰਟੀਆਂ ਦਾ ਸਮਝੌਤਾ ਹੋਇਆ ਸੀ ਤਾਂ ਤਸਵੀਰ ਵਿੱਚ ਦਿਖਾਈ ਦੇ ਰਹੇ ਸਾਰੇ ਹੀਂ ਨੇਤਾ ਸੁਲਾਰਪੁਰੀ ਸਾਹਿਬ ਦੇ ਘਰ ਹੀਂ ਇਕੱਠੇ ਹੋਏ ਸਨ | ਫਰਾਂਸ ਵਿੱਚੋਂ ਬਹੁਤ ਸਾਰੇ ਬਸਪਾ ਵਰਕਰਾਂ ਨੇ ਸੋਨੂੰ ਬੰਗੜ ਦੇ ਰਾਹੀਂ, ਡਾਕਟਰ ਸੁਖਵੀਰ ਸਿੰਘ ਸੁਲਾਰਪੁਰੀ ਨੂੰ ਵਧਾਈਆਂ ਭੇਜਦੇ ਹੋਏ ਕਿਹਾ ਹੈ ਕਿ ਜ਼ੇਕਰ ਇਸ ਤਰਾਂ ਦੇ ਸਮਝੌਤੇ ਹੋਰਨਾਂ ਸ਼ਹਿਰਾ ਵਿੱਚ ਵੀ ਹੁੰਦੇ ਤਾਂ ਬਸਪਾ ਦਾ ਆਕਾਰ ਅਤੇ ਰੁਤਬਾ ਹੋਰ ਵੱਧ ਜਾਣਾ ਸੀ |





