*ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਵਲੀਪੁਰ ਖੁਰਦ ਵਿਖੇ ਕੀਤਾ ਚੋਣ ਪ੍ਰਚਾਰ*

Uncategorized
Spread the love

ਮੁੱਲਾਂਪੁੁਰ ਦਾਖਾ/ਹੰਬੜਾਂ 01 ਫਰਵਰੀ (ਦਾ ਮਿਰਰ ਪੰਜਾਬ ) – 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਬੇਟ ਇਲਾਕੇ ਦੇ ਪਿੰਡ ਵਲੀਪੁਰ ਖੁਰਦ ਵਿਖੇ ਠੇਕੇਦਾਰ ਹਰਮੋਹਣ ਸਿੰਘ ਦੇ ਗ੍ਰਹਿ ਵਿਖੇ ਵੱਡੀ ਤਾਦਾਦ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਚੋਣ ਪ੍ਰਚਾਰ ਕੀਤਾ। ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਬੱਚਿਆਂ ਦੇ ਚੰਗੇਰੇ ਭਵਿਖ ਲਈ ਇੱਕ ਮੌਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇਸ ਸੇਵਾਦਾਰ ਨੂੰ ਦਿਉ। ਕਿਉਂਕਿ ਕੰਮ ਕਰਨ ਲਈ ਨਾ ਤਾਂ ਸ੍ਰ ਚੰਨੀ ਨੂੰ ਪੂਰਾ ਸਮਾਂ ਤੇ ਨਾ ਮੈਨੂੰ? ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਤੁਹਾਡੇ ਅਸ਼ੀਰਵਾਦ ਸਦਕਾ ਅਗਲੇ ਪੰਜ ਸਾਲ ਮਿਲ ਗਏ ਤਾਂ ਹਰ ਸਾਲ ਹਲਕੇ ਦਾਖੇ ਦੇ ਦੋ ਹਜਾਰ ਨੌਜਵਾਨਾਂ ਨੂੰ ਨੌਕਰੀ ਤੇ ਲਿਵਾਵਾਂਗੇ।
ਕੈਪਟਨ ਸੰਧੂ ਨੇ ਵਿਰੋਧੀਆਂ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਕਿ ਵਿਰੋਧੀ ਤਾਂ ਪਿਛਲੇ 15 ਸਾਲ ਦੇ ਕੰਮ ਗਿਣਾ-ਗਿਣਾ ਕੇ ਨਹੀਂ ਥੱਕ ਰਹੇ, ਜੋ ਵਿਕਾਸ ਹੋ ਗਿਆ ਉਹ ਭੁੱਲ ਜਾਵੋਂ, ਸਗੋਂ ਇਹ ਦੱਸਿਆ ਜਾਵੇ ਕਿ ਅੱਗੇ ਕੀ ਹਲਕਾ ਵਾਸੀਆਂ ਲਈ ਯੋਜਨਾਵਾਂ ਨੇ ਤਾਂ ਜੋ ਹਲਕਾ ਵਾਸੀਆਂ ਦੀ ਮੁਸ਼ਕਿਲਾਂ ਘੱਟ ਹੋ ਸਕਣ ਤੇ ਹਲਕੇ ਦਾਖੇ ਦੀ ਨੁਹਾਰ ਬਦਲੀ ਜਾ ਸਕੇ।
ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਠੇਕੇਦਾਰ ਹਰਮੋਹਣ ਸਿੰਘ, ਸਰਪੰਚ ਜਾਗੀਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾ ਧੂਆ ਤੇ ਹੋਰ ਵੀ ਪਿੰਡ ਵਾਸੀ ਹਾਜਰ ਸਨ।

Leave a Reply

Your email address will not be published. Required fields are marked *