ਪੈਰਿਸ 13 ਜਨਵਰੀ ( ਭੱਟੀ ਫਰਾਂਸ ) ਬਹੁਤ ਹੀ ਹਿਰਦੇਵੇਦਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਦਾਰ ਬਾਜ ਸਿੰਘ ਵਿਰਕ ਅਤੇ ਤੀਰਥ ਸਿੰਘ ਦੇ ਕੁੜਮ, ਸਤਿਕਾਰ ਯੋਗ ਸੋਹਣ ਸਿੰਘ ਜੀ ਧਨੋਆ, ਆਪਣੇ ਸੁਆਸਾਂ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ, ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਪ੍ਰਮਾਤਮਾਂ ਧਨੋਆ ਸਾਹਿਬ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਧਨੋਆ ਪ੍ਰੀਵਾਰ ਨੂੰ ਪ੍ਰਮਾਤਮਾਂ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ | ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਅਜੀਤ ਸਿੰਘ ਲੰਬੜ, ਦਲਜੀਤ ਸਿੰਘ, ਰਮਿੰਦਰ ਸਿੰਘ ਟਿੰਕਾ, ਹਰਿੰਰਪਾਲ ਸਿੰਘ ਸੇਠੀ, ਜਸਵੰਤ ਸਿੰਘ ਭਦਾਸ, ਮਨਜੀਤ ਸਿੰਘ ਮਾਨ, ਗਿੰਦਾ ਗੁਮਾਨਪੁਰੀਆ, ਇਕਬਾਲ ਸਿੰਘ ਭੱਟੀ, ਸੁਰਜੀਤ ਸਿੰਘ ਮਾਣਾ, ਸੋਨੂੰ ਕਰਨੈਲਗੰਜ ਅਤੇ ਹਰਿੰਦਰ ਸਿੰਘ ਬਾਦਲ ਆਦਿ ਨੇ ਸਵਰਗ ਸਿਧਾਰ ਚੁੱਕੇ ਸੋਹਣ ਸਿੰਘ ਧਨੋਆ ਦੀ ਬੇਵਕਤੀ ਮੌਤ ਉੱਪਰ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਧਨੋਆ ਪ੍ਰੀਵਾਰ, ਵਿਰਕ ਪ੍ਰੀਵਾਰ ਅਤੇ ਤੀਰਥ ਸਿੰਘ ਦੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾਂ ਇਨ੍ਹਾਂ ਸਾਰੇ ਹੀ ਪਰਿਵਾਰਾਂ ਵਿੱਚ ਸੁੱਖ ਅਤੇ ਸ਼ਾਂਤੀ ਦਾ ਵਰਤਾਰਾ ਕਰਦਾ ਹੋਇਆ, ਇਨ੍ਹਾਂ ਸਾਰਿਆਂ ਨੂੰ, ਰੱਬੀ ਹੁਕਮ ਨੂੰ ਮੰਨਣ ਦੀ ਤਾਕਤ ਬਖਸ਼ੇ |





