ਪੈਰਿਸ/ ਇਟਲੀ 14 ਦਸੰਬਰ (ਭੱਟੀ ਫਰਾਂਸ ) ਇਟਲੀ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੋਧਨਾ ਜਿਲੇ ਦੇ ਪਿੰਡ ਕਾਸਤੋਫਰਾਕੋ ਵਿਖੇ ਬਣੇ ਹੋਏ ਗੁਰਦੁਆਰਾ ਸਾਹਿਬ ਸ਼੍ਰੀ ਨਾਨਕ ਦਰਬਾਰ ਵਿੱਚ ਪਿਛਲੇ ਦੋ ਸਾਲਾਂ ਤੋਂ ਸ਼੍ਰੀ ਆਖੰਡਿਪਾਠਾ ਦੀ ਹਰੇਕ ਹਫਤੇ ਲੜੀਵਾਰ ਭੋਗ ਪਾਉਣ ਦੀ ਲੜੀ ਚੱਲ ਰਹੀ ਹੈ । ਹਰ ਹਫ਼ਤੇ ਸ਼੍ਰੀ ਆਖੰਡਿਪਾਠ ਸਾਹਿਬ ਦੇ ਭੋਗ ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਨੌਵੀਂ ਪਾਤਿਸ਼ਾਹੀ ਸ਼੍ਰੀ ਗੁਰੂ ਤੇਗੁ ਬਹਾਦੁਰ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬਾ ਦੀ ਖੁਸ਼ੀ ਸੰਗਤਾਂ ਨਾਲ ਸਾਝੀ ਕਰਨ ਵਾਸਤੇ ਪੁਆਏ ਜਾ ਰਹੇ ਹਨ , ਜਿਸ ਵਾਸਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਇਤਨਾ ਵੱਡਾ ਉਪਰਾਲਾ ਕਰਕੇ ਸੰਗਤਾਂ ਨੂੰ ਗੁਰੂ ਅਤੇ ਗੁਰਬਾਣੀ ਨਾਲ ਜੋੜਨ ਵਾਸਤੇ ਆਰਂਭਿਆ ਹੋਇਆ ਹੈ । ਜਿੱਥੇ ਹਰ ਹਫ਼ਤੇ ਭੋਗ ਉਪਰੰਤ ਸੰਗਤਾਂ ਨੂੰ ਕੀਰਤਨ ਦਰਬਾਰ ਰਾਹੀਂ ਨਿਹਾਲ ਕਰਨ ਵਾਸਤੇ ਅਲੱਗ ਅਲੱਗ ਜਥੇ ਯੂਰਪ ਅਤੇ ਭਾਰਤ ਤੋਂ ਆਉਂਦੇ ਹਨ , ਉਸੇ ਤਰਜ ਤੇ ਹੀ ਲੰਘੇ ਹਫਤੇ ਗਿਆਨੀ ਸੁਰਜੀਤ ਸਿੰਘ ਜੀ ਕਾਲੇ ਬਾਗੜੀਆ , ਗਿਆਨੀ ਸੁਖਪਾਲ ਸਿੰਘ ਆਨੰਦਪੁਰ ਸਾਹਿਬ ਅਤੇ ਗਿਆਨੀ ਬੀਰ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਚਰਨਾ ਨਾਲ ਜੋੜਿਆ । ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਕੋਲੋਂ ਮਿਲੀ ਜਾਣਕਾਰੀ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਸਭ ਤੋਂ ਵੱਡਾ ਮਕਸਦ ਜਿੱਥੇ ਇੱਥੇ ਦੀ ਜੰਮਪਲ ਪਨੀਰੀ ਨੂੰ ਬਾਣੀ , ਬਾਣੇ ਅਤੇ ਗੁਰਸਿੱਖੀ ਨਾਲ ਜੋੜਨ ਦਾ ਹੈ , ਉੱਥੇ ਹੀ ਪੰਜਾਬ ਤੋਂ ਆਏ ਪ੍ਰੀਵਾਰਾ ਸਾਹਿਤ ਨੋਜਵਾਨ ਵੀਰਾਂ ਨੂੰ ਵੀ ਪੰਜਾਬ ਦੇ ਗੁਰਦੁਆਰਿਆਂ ਵਾਲਾ ਮਾਹੌਲ ਸਿਰਜਨ ਕਰਨਾ ਵੀ ਸਾਡਾ ਉਪਰਾਲਾ ਹੈ। ਇਸ ਨਾਲ ਹਰੇਕ ਪੰਜਾਬੀ ਯੂਰਪ ਦੇ ਸਭਿਆਚਾਰ ਤੋਂ ਬਚਿਆ ਰਹਿੰਦਾ ਹੈ , ਜਦ ਉਸਨੂੰ ਆਪਣੇ ਵੱਡੇ ਵਡੇਰਿਆਂ ਵੱਲੋਂ ਗੁਰਦੁਆਰਾ ਸਾਹਿਬ ਜਾਣ ਦੀ ਪ੍ਰਥਾ ਅਤੇ ਰੀਤ ਇੱਥੇ ਯੂਰਪ ਵਿੱਚ ਵੀ ਮੁਹਈਆ ਹੋਈ ਮਿਲ ਜਾਵੇ । ਭੁੰਗਰਨੀ ਸਾਹਿਬ ਦੇ ਦੱਸਣ ਅਨੁਸਾਰ ਹਰ ਹਫਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਗੁਆਹ ਹੈ ਕਿ ਜਦੋਂ ਦੀ ਸ਼੍ਰੀ ਆਖੰਡਿਪਾਠਾ ਦੀ ਸਿਲਸਿਲੇਵਾਰ ਲੜੀ ਚੱਲ ਰਹੀ ਹੈ ਸੰਗਤਾਂ ਦੇ ਬੈਥਣ ਵਾਸਤੇ ਜਗਾਹ ਦੀ ਕਮੀ ਮਹਿਸੂਸ ਹੁੰਦੀ ਹੈ । ਗੁਰੂ ਕੇ ਲੰਗਰ ਵੀ ਆਪੋ ਆਪਣੀ ਸਮਰੱਥਾ ਅਨੁਸਾਰ ਹਰ ਹਫਤੇ ਅਲੱਗ ਅਲੱਗ ਪ੍ਰੀਵਾਰਾ ਅਤੇ ਨੌਜਵਾਨ ਵੀਰਾਂ ਵੱਲੋ ਵਾਰੀ ਮੁਤਾਬਿਕ ਕਰਵਾਏ ਜਾਂਦੇ ਹਨ । ਇਸ ਤੋਂ ਬਿਨਾਂ ਛੋਟੇ ਬੱਚਿਆਂ ਅਤੇ ਬੱਚੀਆਂ ਨੂੰ ਵੀ ਗੁਰਬਾਣੀ ਦੇ ਪਾਠ ਕੰਠ ਕਰਵਾਏ ਜਾਂਦੇ ਹਨ ,ਜੋ ਕਿ ਪ੍ਰਬੰਧਕਾਂ ਦਾ ਬਹੁਤ ਵੱਡਾ ਉਪਰਾਲਾ ਹੈ।





