*ਬਸਪਾ ਵੱਲੋਂ ਕੱਢੀ ਜਾ ਰਹੀ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਨੇ ਵੱਡੇ ਜਨ ਅੰਦੋਲਨ ਦਾ ਰੂਪ ਧਾਰਿਆ*

Uncategorized
Spread the love

ਜਲੰਧਰ (ਜਸਪਾਲ ਕੈਂਥ )- ਬਹੁਜਨ ਸਮਾਜ ਪਾਰਟੀ ਵੱਲੋਂ ਕੱਢੀ ਜਾ ਰਹੀ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਨੇ ਵੱਡੇ ਜਨ ਅੰਦੋਲਨ ਦਾ ਰੂਪ ਧਾਰ ਲਿਆ ਹੈ। ਤੁਗਲਕਾਬਾਦ ਤੋਂ ਧੁਲੇਤਾ ਤੱਕ ਕੱਢੀ ਜਾ ਰਹੀ ਇਸ ‘ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ ਦਾ ਸਵਾਗਤ ਕਰਨ ਲਈ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਸੜਕਾਂ ਤੇ ਆ ਰਹੇ ਹਨ। 

ਅੱਜ ਸੋਮਵਾਰ ਨੂੰ ਇਸ ਯਾਤਰਾ ਦੀ ਸ਼ੁਰੂਆਤ ਪਿੰਡ ਬੱਲਾਂ ਤੋਂ ਕੀਤੀ ਗਈ। ਇਸ ਤੋਂ ਬਾਅਦ ਇਹ ਕਰਤਾਰਪੁਰ, ਜਲੰਧਰ ਨੌਰਥ, ਜਲੰਧਰ ਸੈਂਟਰਲ, ਜਲੰਧਰ ਕੈਂਟ ਤੇ ਜਲੰਧਰ ਵੈਸਟ ਹਲਕੇ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਬੂਟਾ ਮੰਡੀ ਦੇ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਸਮਾਪਤ ਹੋਈ। ਰਸਤੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਬਸਪਾ ਦੀ ਇਸ ਯਾਤਰਾ ਦਾ ਸਵਾਗਤ ਕੀਤਾ ਅਤੇ 2027 ਵਿੱਚ ਸੂਬੇ ਵਿੱਚ ਬੇਗਮਪੁਰੇ ਦੇ ਸੰਕਲਪ ਤਹਿਤ ਬਸਪਾ ਦੀ ਸਰਕਾਰ ਬਣਾਉਣ ਦਾ ਸੰਕਲਪ ਲਿਆ।

ਇਸ ਯਾਤਰਾ ਵਿੱਚ ਬਸਪਾ ਦੇ ਕੇਂਦਰੀ ਇੰਚਾਰਜ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਸਪਾ ਦੀ 

ਇਸ ਯਾਤਰਾ ਵਿੱਚ ਸੰਗਤਾਂ ਦਾ ਜਿਸ ਤਰ੍ਹਾਂ ਨਾਲ ਹੜ੍ਹ ਆਇਆ ਹੋਇਆ ਹੈ, ਉਸ ਤੋਂ ਇਹ ਗੱਲ ਯਕੀਨੀ ਹੋ ਗਈ ਹੈ ਕਿ ਲੋਕ ਹੁਣ ਗੁਰੂ ਘਰਾਂ ਦੀ ਬੇਅਦਬੀ ਕਰਨ ਵਾਲੀਆਂ ਭਾਜਪਾ, ਆਪ ਸਰਕਾਰਾਂ ਤੇ ਇਸ ਮਾਮਲੇ ਤੇ ਚੁੱਪ ਰਹਿਣ ਵਾਲੀਆਂ ਕਾਂਗਰਸ, ਅਕਾਲੀ ਦਲ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਸੰਗਤਾਂ ਹੁਣ ਗੁਰੂ ਸਾਹਿਬ ਦੀ ਸੋਚ ਮੁਤਾਬਕ ਬਸਪਾ ਰਾਹੀਂ ਲੋਕ ਪੱਖੀ ਰਾਜ ਲਿਆਉਣਾ ਚਾਹੁੰਦੀਆਂ ਹਨ। ਇਸ ਯਾਤਰਾ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ ਤੇ ਜ਼ੋਨ ਇੰਚਾਰਜ ਤੀਰਥ ਰਾਜਪੁਰਾ ਮਹਿਰਾ ਨੇ ਵੀ ਆਪਣੇ ਵਿਚਾਰ ਸੰਗਤਾਂ ਅੱਗੇ ਰੱਖੇ। ਇਸ ਮੌਕੇ ਬਸਪਾ ਆਗੂ ਹਰਭਜਨ ਸਿੰਘ ਬਜਹੇੜੀ, ਤਰਸੇਮ ਥਾਪਰ, ਇੰਜ. ਜਸਵੰਤ ਰਾਏ, ਪਰਮਜੀਤ ਮੱਲ, ਸਲਵਿੰਦਰ ਕੁਮਾਰ, ਬੂਟਾ ਸਿੰਘ ਪਤਾਰਾ, ਜਗਦੀਸ਼ ਦੀਸ਼ਾ, ਐਡਵੋਕੇਟ ਪ੍ਰਿਤਪਾਲ, ਦਵਿੰਦਰ ਗੋਗਾ ਕੌਂਸਲਰ, ਮਾਸਟਰ ਹਰਜਿੰਦਰ, ਵਿਜੇ ਯਾਦਵ, ਕਰਮ ਚੰਦ, ਬਲਵਿੰਦਰ ਰਲ੍ਹ, ਬਾਬੂ ਮੁਨੀ ਲਾਲ, ਅਸ਼ੋਕ ਸਈਪੁਰ, ਕ੍ਰਿਸ਼ਨ ਮਨੀ, ਕਮਲ ਬਾਦਸ਼ਾਹਪੁਰ, ਸ਼ਾਦੀ ਲਾਲ, ਗਿਆਨ ਚੰਦ ਆਦਿ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *