ਲੋਹੀਆਂ 31 ਅਗਸਤ( ਰਾਜੀਵ ਕੁਮਾਰ ਬੱਬੂ) ਪੁਲਿਸ ਵੱਲੋਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਟਰੇਡ ਯੂਨੀਅਨ ਆਗੂਆਂ ਵਿਰੁੱਧ ਲੋਹੀਆਂ ਪੁਲਿਸ ਵੱਲੋਂ ਦਰਜ ਕੀਤੇ ਗਏ 10 ਸਤੰਬਰ ਨੂੰ ਸ਼ਾਹਕੋਟ ਵਿੱਚ ਮੁਜ਼ਾਰਾ ਕਰਨ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਅੱਜ ਇੱਥੇ ਹੋਈ ਕਿਸਾਨਾਂ, ਮਜ਼ਦੂਰਾਂ, ਟ੍ਰੇਡ ਯੂਨੀਅਨ ਅਤੇ ਨੌਜਵਾਨ ਜਥੇਬੰਦੀਆਂ ਦੇ ਆਗੂਆ ਦੀ ਹੋਈ ਸਾਂਝੀ ਮੀਟਿੰਗ ਵਿੱਚ ਲਿਆ ਗਿਆ ਫੈਸਲਾ ਕੀਤਾ ਗਿਆ।
ਆਗੂਆਂ ਨੇ ਦੋਸ਼ ਲਾਇਆ ਕਿ 19 ਜੁਲਾਈ ਨੂੰ ਛੋਟੇ ਵਾਹਨਾਂ ਦੇ ਡਰਾਈਵਰਾਂ ਨਾਲ ਗਿੱਦੜ ਪਿੰਡੀ ਟੂਲ ਪਲਾਜ਼ਾ ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਵਧੀਕੀਆਂ ਖਿਲਾਫ ਇੱਕ ਰੈਲੀ ਕੀਤੀ ਗਈ ਮੌਕੇ ਤੇ ਪਹੁੰਚੇ ਲੋਹੀਆਂ ਪੁਲਿਸ ਦੇ ਐਸ ਐਚ ਓ ਵੱਲੋਂ ਅੱਗੇ ਤੋਂ ਕਿਸੇ ਡਰਾਈਵਰ ਨਾਲ ਵਧੀਕੀ ਨਾ ਕਰਨ ਦੇ ਭਰੋਸੇ ਤੋਂ ਬਾਅਦ ਇਹ ਰੈਲੀ ਸਮਾਪਤ ਕਰ ਦਿੱਤੀ ਗਈ। ਪਰ ਲੋਹੀਆਂ ਪੁਲਿਸ ਨੇ ਕਿੜ ਕੱਢਣ ਲਈ ਡਰਾਈਵਰ ਭਾਈਚਾਰੇ ਦੇ ਕਈ ਦਰਜਨ ਆਗੂਆਂ ਵਿਰੁੱਧ ਝੂਠੇ ਪਰਚੇ ਦਰਜ ਕਰ ਦਿੱਤੇ ਗਏ ।ਵੱਖ-ਵੱਖ ਜਥੇਬੰਦੀਆਂ ਨੇ ਪੁਲਿਸ ਨੂੰ ਸਵਾਲ ਕੀਤਾ ਕਿ ਜਦੋਂ 20 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਗਿੱਦੜ ਪਿੰਡੀ ਟੂਲ ਪਲਾਜ਼ਾ ਤੇ ਧਰਨਾ ਲਾ ਕੇ ਕਈ ਘੰਟੇ ਆਵਾਜਾਈ ਠੱਪ ਕੀਤੀ। ਤਾਂ ਉਨਾਂ ਦੇ ਵਿਰੁੱਧ ਪਰਚਾ ਕਿਉਂ ਨਹੀਂ ਦਰਜ ਕੀਤਾ ਗਿਆ। ਜੇ ਜਥੇਬੰਦੀਆਂ ਦੇ ਆਗੂ ਇਨਸਾਫ ਲਈ ਟੂਲ ਪਲਾਜ਼ਾ ਤੇ ਰੈਲੀ ਵੀ ਕਰਦੇ ਤਾਂ ਉਨਾਂ ਤੇ ਪਰਚਾ ਦਰਜ ਹੋ ਜਾਂਦਾ ਪਰ ਜੇ ਹਾਕਮ ਪਾਰਟੀ ਦੇ ਆਗੂ ਉਸੇ ਟੂਰ ਪਲਾਜ਼ਾ ਤੇ ਕਈ ਘੰਟੇ ਆਵਾਜਾਈ ਠੱਪ ਕਰਦੇ ਹਨ ਤਾਂ ਉਹਨਾਂ ਵਿਰੁੱਧ ਕਿਉਂ ਕਾਰਵਾਈ ਨਹੀਂ ਕੀਤੀ ਜਾਂਦੀ। ਸਿਰਫ ਇਸ ਲਈ ਕਿ ਉਹਨਾਂ ਦਾ ਸੰਬੰਧ ਹਾਕਮ ਪਾਰਟੀ ਦੇ ਨਾਲ ਹੈ। ਲੋਹੀਆਂ ਪੁਲਿਸ ਵੱਲੋਂ ਜਲਾਲਪੁਰ ਦੇ ਦਲਿਤ ਨੂੰ ਪੁਲੀਸ ਅਧਿਕਾਰੀਆਂ ਅਤੇ ਐਸਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਇਹ ਹੁਕਮਾਂ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਜਥੇਬੰਦੀਆਂ ਨੇ ਮੀਟਿੰਗ ਵਿੱਚ ਇੱਕ ਸਾਂਝਾ ਮਤਾ ਪਾਸ ਕਰਕੇ 1ਸਤੰਬਰ ਨੂੰ ਨਕੋਦਰ ਵਿੱਚ ਪੁਲਿਸ ਵਿਰੁੱਧ ਹੋ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਅੱਜ ਦੀ ਮੀਟਿੰਗ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਆਗੂ
ਨਿਰਮਲ ਸਿੰਘ ਮਲਸੀਆਂ, ਨੌਜਵਾਨ ਭਾਰਤ ਸਭਾ ਦੇ ਸੋਨੂ ਅਰੋੜਾ, ਟਰੇਡ ਯੂਨੀਅਨ ਆਗੂ ਰਜਿੰਦਰ ਸਿੰਘ ਸੂਬਾ ਪ੍ਰਧਾਨ ਭਿੱਖੀਵਿੰਡ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਖੁਰਲਾਪੁਰ, ਕ੍ਰਾਂਤੀਕਾਰੀ ਬਹੁਜਨ ਸੰਘ ਦੇ ਸੰਚਾਲਕ ਸਿੰਦਰਪਾਲ ਕੰਨੀਆ, ਪੇਂਡੂ ਮਜ਼ਦੂਰ ਯੂਨੀਅਨ ਦੇ ਗੁਰਮੀਤ ਸਿੰਘ ਤੋਂ ਇਲਾਵ ਨੈਬ ਸਿੰਘ ਪ੍ਰਧਾਨ ਫਿਰੋਜ਼ਪੁਰ, ਨਿਰਮਲ ਸਿੰਘ, ਮਨਦੀਪ ਸਿੰਘ, ਜਸਬੀਰ ਸਿੰਘ ਮਲਸੀਆਂ, ਤਾਰਾ ਸਿੰਘ ਥੰਮੂਵਾਲ ਆਦੀ ਆਗੂ ਸ਼ਾਮਿਲ ਸਨ ।