*ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਯੂਥ, ਹਲਕੇ ਜੰਡਿਆਲੇ ‘ਚ ਹਜਾਰਾਂ ਦੇ ਹਿਸਾਬ ਨਾਲ ਸੜਕਾਂ ਤੇ ਨਿਤਰਿਆ, ਮਜੀਠੀਆ ਸਾਹਿਬ ਇਕੱਠ ਦੇਖ ਕੇ ਹੋਏ ਗਦਗਦ —ਭੱਟੀ ਫਰਾਂਸ*

Uncategorized
Spread the love

ਪੈਰਿਸ 28 ਸਤੰਬਰ (ਭੱਟੀ ਫਰਾਂਸ ) ਵਿਧਾਨ ਸਭਾ ਹਲਕਾ ਜੰਡਿਆਲਾ ਤੋੰ ਮੀਡੀਆ ਪੰਜਾਬ ਨੂੰ ਮਿਲੀ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜਬੂਟ ਕਰਨ ਅਤੇ ਮੁੜ ਤੋੰ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਯੁਥ ਹਜਾਰਾਂ ਦੇ ਹਿਸਾਬ ਨਾਲ ਸੜਕਾਂ ਤੇ ਆਣ ਨਿਤਰਿਆ, ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਿਆ | ਇਸ ਇਕੱਠ ਨੂੰ ਦੇਖ ਕੇ ਇਸ ਇਲਾਕੇ ਸਾਬਕਾ ਮੰਤਰੀ ਪੰਜਾਬ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਗਦ ਗਦ ਹੋ ਰਹੇ ਸਨ | ਰੈਲੀ ਨੂੰ ਇਲਾਕੇ ਦੇ ਸਿਰਕੱਢ ਅਕਾਲੀ ਲੀਡਰਾਂ ਨੇ ਸੰਬੋਧਨ ਵੀ ਕੀਤਾ | ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਲੋਕਾਂ ਦਾ ਉਤਸ਼ਾਹ ਦੇਖ ਕੇ ਕਿਹਾ ਕਿ ਹੁਣ ਲੱਗਦਾ ਹੈਏ ਕਿ ਲੋਕ ਭਗਵੰਤ ਮਾਣ ਦੀ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਪੰਜਾਬ ‘ਚ ਅਕਾਲੀਆਂ ਦੀ ਸਰਕਾਰ ਦੁਬਾਰਾ ਬਣਾਉਣਾ ਚਾਹੁੰਦੇ ਹਨ | 

 

Leave a Reply

Your email address will not be published. Required fields are marked *