ਜਲੰਧਰ (ਜਸਪਾਲ ਕੈਂਥ)- ਬਿਰਦੀ ਜਠੇਰੇ ਪ੍ਰੰਬਧਕ ਕਮੇਟੀ ਸੁੱਚੀ ਪਿੰਡ ਦੀ ਇੱਕ ਵਿਸ਼ੇਸ ਬੈਠਕ ਸਥਾਨਕ ਦਰਬਾਰ ਪ੍ਰਧਾਨ ਗੁਰਦਿਆਲ ਬਿਰਦੀ ਦੀ ਅਗਵਾਈ ਵਿੱਚ ਕੀਤੀ ਗਈ । ਸਮੂਹ ਸੰਗਤ ਤੇ ਨਗਰ ਦੇ ਸਹਿਯੋਗ ਨਾਲ ਇਹ ਵਿਸ਼ਾਲ ਮੇਲਾ 21 ਸੰਤਬਰ ਦਿਨ ਅੇੈਤਬਾਰ ਨੂੰ ਕਰਵਾਇਆ ਜਾ ਰਿਹਾ ਹੈ । ਇਸਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸੱਕਤਰ ਦਇਆ ਰਾਮ ਬਿਰਦੀ ਨੇ ਦਸਿਆ ਇਸ ਵਿਸ਼ਾਲ ਮੇਲੇ ਵਿੱਚ ਦੇਸ਼ – ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਆਪਣੀ ਹਾਜ਼ਰੀ ਭਰਨ ਆਉਦੀਆਂ ਹਨ । ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਬੈਠਕ ਕਰਕੇ ਵੱਖ – ਵੱਖ ਜਿੰਮੇਵਾਰੀਆਂ ਲਗਾ ਦਿੱਤੀਆਂ ਹਨ ।
ਉਹਨਾਂ ਦਸਿਆ 19 ਸੰਤਬਰ ਨੂੰ ਸਵੇਰੇ ਹਰਿ ਦੇ ਨਿਸ਼ਾਨ ਸਾਹਿਬ ਦੀ ਰਸਮ ਤੇ ਅੰਮ੍ਰਿਤ ਬਾਣੀ ਦੇ ਅੰਖਡ ਜਾਪ ਆਰੰਭ ਹੋਣਗੇ । 21 ਸੰਤਬਰ ਦਿਨ ਅੇੈਤਬਾਰ ਨੂੰ ਭੋਗ ਪਾਏ ਜਾਣਗੇ ਤੇ ਰਸਭਿੰਨੇ ਕੀਰਤਨ ਨਾਲ ਮੇਲੇ ਦਾ ਆਰੰਭ ਕੀਤਾ ਜਾਵੇਗਾ । ਇਸ ਉੰਪਰੰਤ ਪੰਜਾਬ ਦੇ ਮਸ਼ਹੂਰ ਕਲਾਕਾਰ ਆਪਣੀ ਹਾਜ਼ਰੀ ਭਰਨਗੇ ।
ਇਸ ਮੇਲੇ ਦੇ ਮੁੱਖ ਮਹਿਮਾਨ ਜੇ . ਕੇ ਬਿਰਦੀ , ਡੀ .ਆਈ . ਜੀ . ਬੀ.ਅੇੈਸ.ਅੇੈਫ ਗੁਰਦਾਸਪੁਰ ਤੇ ਸੰਦੀਪ ਬਿਰਦੀ. ਡਿਪਟੀ ਕਮਾਂਡਰ ਬੀ .ਅੇੈਸ .ਅੇੈਫ ਫਾਜਲਿਕਾ ਹੋਣਗੇ । ਇਸ ਨਾਲ ਬਹੁਤ ਸਾਰੇ ਮਹਾਂਪੁਰਸ ਤੇ ਅਨੇਕਾਂ ਸਖਸ਼ੀਅਤਾਂ ਵਿਸ਼ੇਸ਼ ਤੋੌਰ ਤੇ ਸ਼ਿਰਕਤ ਕਰਨਗੀਆਂ । ਮੇਲੇ ਵਿੱਚ ਮੁਫਤ ਮੈਡੀਕਲ ਕੈਪ ਤੇ ਲੰਗਰ ਦਾ ਵਿਸ਼ੇਸ ਪ੍ਰੰਬਧ ਹੋਵਗਾ ।
ਇਸ ਬੈਠਕ ਵਿੱਚ ਹੋਰਨਾ ਤੋ ਇਲਾਵਾ ਧਰਮ ਪਾਲ ਬਿਰਦੀ ਖਜ਼ਾਨਚੀ , ਬਲਜੀਤ ਬਿਰਦੀ ਚੇਅਰਮੈਨ , ਹਨੀ ਬਿਰਦੀ ਜੁੰਆਇਟ ਸੱਕਤਰ , ਜਰਨੈਲ ਬਿਰਦੀ ਮੇਹਟਾਂ ,ਪਾਲ ਚੰਦ ਬਿਰਦੀ , ਸੁਭਾਸ ਬਿਰਦੀ , ਦਿਆਲ ਬਿਰਦੀ , ਮੋਹਨ ਲਾਲ ਬਿਰਦੀ , ਸੁਭਾਸ ਹਨੀ ਸੀਨੀਅਰ ਮੈਬਰ ਹਾਜ਼ਰ ਸਨ ।