ਹੁਸ਼ਿਆਰਪੁਰ 2 ਮਈ ( ਹੀਰਾ ਮੇਘੋਵਾਲੀਆ ) ਵਰਧਮਾਨ ਯਾਰਨ ਅਤੇ ਬਰੈਡ ਲਿਮਿਟਡ ਕੰਪਨੀ ਨੇ ਸ ਸ ਸ ਸ ਸਕੂਲ ਦੀ ਨੁਹਾਰ ਬਦਲਣ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ ਛੱਤੀ ਲੱਖ ਖਰਚ ਕੇ ਦੋ ਕਮਰੇ ਮਿਡ ਡੇ ਮੀਲ ਦੀ ਸ਼ੈਡ ਬਾਥਰੂਮ ਦੇ ਨਵੀਨੀਕਰਨ ਵਾਟਰ ਕੂਲਰ ਸਮੇਤ ਫਿਲਟਰ ਲਗਵਾ ਕੇ ਦਿੱਤਾ। ਅੱਜ ਸਕੂਲ ਦੇ ਸਮੂਹ ਸਟਾਫ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਜਗਦੀਪ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਨਿਹਰੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਵਰਧਮਾਨ ਕੰਪਨੀ ਨੇ ਸਕੂਲ ਵਾਸਤੇ
ਜੋ ਕਾਰਜ ਕੀਤਾ ਹੈ ਉਹ ਕਾਬਿਲ ਏ ਤਾਰੀਫ਼ ਹੈ ਅਸੀਂ ਵਰਧਮਾਨ ਕੰਪਨੀ ਦੇ ਸ਼੍ਰੀ ਤਰੁਨ ਚਾਵਲਾ ਫਾਈਨੇਸ ਡਾਇਰੈਕਟਰ, ਸ਼੍ਰੀ ਦਵਿੰਦਰ ਸਿੰਘ ਖਰਬਾਂ ਜੀ ਐਮ, ਸ਼੍ਰੀ ਇੰਦਰਮੋਹਨ ਜੀਤ ਸਿੰਘ ਸਿੱਧੂ, ਰਿਸ਼ੀ ਸ਼ਰਮਾ, ਨਰਿੰਦਰ ਸਿੰਘ, ਡਡਵਾਲ ਅਤੇ ਨਵੀਨ ਜੀ ਦਾ ਵਿਸ਼ੇਸ਼ ਤੌਰ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਹਲਕਾ ਵਿਧਾਇਕ ਡਾ ਰਵਜੋਤ ਨੇ ਬੋਲਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵਰਧਮਾਨ ਕੰਪਨੀ ਦਾ ਇਹ ਕਾਰਜ ਇਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਕਾਰਜ ਕਰਦਿਆਂ ਹੀ ਹਨ ਪਰ ਉਸ ਦੇ ਨਾਲ ਨਾਲ ਐਨ ਆਈ ਵੀਰ ਵੀ ਆਪਣਾ ਯੋਗਦਾਨ ਪਾਉਣ ਲਈ ਤੱਤਪਰ ਰਹਿੰਦੇ ਹਨ ਇਸ ਲਈ ਉਨ੍ਹਾਂ ਐਨ ਆਈ ਵੀਰਾਂ ਸੁਰਿੰਦਰ ਸਿੰਘ ਯੂ ਐਸ ਏ ਅਤੇ ਕੁਲਦੀਪ ਸਿੰਘ ਕੈਨੇਡਾ ਦਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਇਸ ਮੌਕੇ ਮੈਡਮ ਸ਼੍ਰੀਮਤੀ ਜਗਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਰਧਮਾਨ ਕੰਪਨੀ ਵਲੋਂ ਮੈਡਮ ਜੀ ਨੂੰ ਕਮਰਿਆਂ ਦੀਆਂ ਚਾਬੀਆਂ ਸੌਂਪੀਆਂ ਗਈਆਂ। ਪੂਰੇ ਸਮਾਗਮ ਦੀ ਸਟੇਜ ਦੀ ਸੇਵਾ ਮਾਸਟਰ ਜਸਵਿੰਦਰ ਸਿੰਘ ਵਿਰਦੀ ਨੇ ਨਿਭਾਈ ।





