*ਬਿਰਦੀ ਜਠੇਰੇ ਸੁੱਚੀ ਪਿੰਡ ਦਾ ਸਲਾਨਾ ਮੇਲਾ ਸ਼ਰਧਾ ਪੂਰਵਕ ਕਰਵਾਇਆ ਗਿਆ, ਦੇਸ਼- ਵਿਦੇਸ਼ ਦੀਆਂ ਹਜਾਰਾਂ ਸੰਗਤਾ ਹੋਈਆਂ ਨਤਮਸਤਕ*

Uncategorized
Spread the love

ਜਲੰਧਰ (ਜਸਪਾਲ ਕੈਂਥ)- . ਬਿਰਦੀ ਜਠੇਰੇ ਪ੍ਰੰਬਧਕ ਕਮੇਟੀ ਸੁੱਚੀ ਪਿੰਡ ਵਲੋਂ  ਸਮੁੂਹ ਸੰਗਤ ਤੇ ਨਗਰ ਦੇ ਸਹਿਯੋਗ ਨਾਲ ਸਲਾਨਾ ਮੇਲਾ ਬਹੁਤ ਹੀ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਪ੍ਰਧਾਨ ਗੁਰਦਿਆਲ ਬਿਰਦੀ ਦੀ ਅਗਵਾਈ ਵਿੱਚ ਕਰਵਾੀਆ ਗਿਆ । ਇਸ ਦੀ ਜਾਣਕਾਰੀ ਜਨਰਲ ਸਕੱਤਰ ਦਇਆ ਰਾਮ ਬਿਰਦੀ ਨੇ ਦਸਿਆ ਇਸ ਵਿਸ਼ਾਲ ਮੇਲੇ ਵਿੱਚ  ਹਜਾਰਾਂ  ਸੰਗਤਾ ਦਰਬਾਰ ਤੇ ਨਤਮਸਤਕ ਹੋਣ ਲਈ  ਵਿਸ਼ੇਸ ਤੌਰ ਤੇ ਪਹੁੰਚੀਆ ।

  ਮੇਲੇ ਦਾ ਆਰੰਭ ਅੰਮ੍ਰਿਤ ਬਾਣੀ ਦੇ ਰੱਖੇ ਅੰਖਡ ਜਾਪ ਦੇ ਭੋਗ ਦੇ ਨਾਲ ਰਸਭਿੰਨੇ ਕੀਰਤਨ ਨਾਲ ਕੀਤਾ ਗਿਆ । ਇਸ ਉਪਰੰਤ ਅਗਮਲ ਬੱਲ , ਗਾਇਕਾ ਬਬੱਲੀ ਬਿਰਦੀ ਤੇ ਬਾਬੂ ਜੰਲਧਰੀ ਸਮੇਤ ਅਨੇਕਾ ਕਲਾਕਾਰਾ ਨੇ ਆਪਣੇ ਸ਼ਬਦਾ ਰਾਹੀ ਆਪਣੀ ਹਾਜ਼ਰੀ  ਭਰੀ । ਇਸ ਉਪਰੰਤ 108 ਸੰਤ ਬਹਾਦਰ ਦਾਸ ਮਿੱਠਾ ਟਿਵਾਣਾ ( ਹੁਸ਼ਿਆਰਪੁਰ  ) ਵਾਲੇਆ ਨੇ ਆਪਣੇ ਪ੍ਰਵਚਨਾ ਰਾਹੀ ਆਈ ਸੰਗਤ ਨੂੰ  ਪ੍ਰਭੂ ਭਗਤੀ ਨਾਲ ਜੋੜੇਆ । ਉਹਨਾਂ  ਕਿਹਾ ” ਇਕ ਪ੍ਰਮਾਤਮਾ ਦੇ ਨਾਮ ਦਾ ਮਾਰਗ ਹੀ ਮਨੁੱਖੀ ਜੀਵਨ ਨੂੰ  ਸਹੀ ਦਿਸ਼ਾ ਵੱਲ ਲਿਜਾ ਸਕਦਾ ਹੈ ।

  ਇਸ ਮੋੌਕੇ ਮੁੱਖ ਮਹਿਮਾਨ ਜੇ. ਕੇ . ਬਿਰਦੀ ਡੀ. ਆਈ .ਜੀ. ਬੀ .ਅੇੈਸ . ਅੇੈਫ . ਗੁਰਦਾਸਪੁਰ  ਤੇ ਸ਼ੰਦੀਪ ਬਿਰਦੀ ਡਿਪਟੀ ਕਮਾਢਰ ਬੀ . ਅੇੈਸ .ਅੇੈਫ  ਫਾਜਿਲਕਾ ਸਨ । ਜਗਦੀਸ਼ ਜੱਸਲ ਕਨਵੀਨਰ ਭਾਰਤੀ ਜਨਤਾ ਪਾਰਟੀ ਆਦਮਪੁਰ ਤੇ ਮਨਦੀਪ ਕੋੌਰ ਕੌਸਲਰ ਨੇ ਵੀ ਆਪਣੀ ਵਿਸ਼ੇਸ ਹਾਜ਼ਰੀ  ਭਰੀ ।

    ਇਸ ਮੋਕੇ ਕਮੇਟੀ ਦੇ ਖਜਾਨਚੀ ਧਰਮ ਪਾਲ ਬਿਰਦੀ ,  ਚੇਅਰਮੈਨ  ਬਲਜੀਤ ਬਿਰਦੀ , ਅਡੀਟਰ ਸ਼ੁਭਾਸ਼ ਬਿਰਦੀ , ਜਰਨੈਲ ਬਿਰਦੀ ਮੇਹਟਾ ,ਪਾਲ ਚੰਦ ਬਿਰਦੀ , ਜਸਪਾਲ ਸਿੰਘ ਬਿਰਦੀ  , ਬਲਦੇਵ ਰਾਜ ਬਿਰਦੀ  ਸੱਧਾ ਚੱਕ , ਅੰਮ੍ਰਿਤ ਬਿਰਦੀ ਲੰਮਾ ਪਿੰਡ  , ਮੋਹਣ ਲਾਲ ਬਿਰਦੀ ,ਦਿਆਲ ਬਿਰਦੀ ਤੇ ਸ਼ੁਭਾਸ਼ ਹਨੀ ਤੋਂ  ਇਲਾਵਾ ਹੋਰ ਅਨੇਕਾ ਜਿਮੇਵਾਰ ਸੀਨੀਅਰ ਆਗੁ ਹਾਰਡ  ਰਹੇ । ਠੰਡੇ ਮਿੱਠੇ ਜਲ ਤੇ ਲੰਗਰ ਦੀ ਸੇਵਾ ਨਿਰਤੰਰ ਜਾਰੀ ਰਹੀ ।

Leave a Reply

Your email address will not be published. Required fields are marked *