ਬਹਿਰਾਮ (ਨਵਾਂਸ਼ਹਿਰ), 15 ਮਾਰਚ, (ਜਸਪਾਲ ਕੈਂਥ) – ਅੱਜ ਦਾਣਾ ਮੰਡੀ ਬਹਿਰਾਮ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ‘ਤੇ ਆਯੋਜਿਤ ‘ਸੱਤਾ ਪ੍ਰਾਪਤ ਕਰੋ ਰੈਲੀ’ ਨੇ ਸੂਬੇ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਹੋਏ ਇਸ ਵਿਸ਼ਾਲ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਬਾਰਿਸ਼ ਅਤੇ ਖ਼ਰਾਬ ਮੌਸਮ ਵਰਗੀਆਂ ਕੁਦਰਤੀ ਰੁਕਾਵਟਾਂ ਵੀ ਲੋਕਾਂ ਦੇ ਅੰਦਰ ਭੜਕ ਰਹੀ ਸੱਤਾ ਪ੍ਰਾਪਤੀ ਦੀ ਚੰਗਿਆੜੀ ਨੂੰ ਠੰਢਾ ਨਹੀਂ ਕਰ ਸਕੀਆਂ।

ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਤਾਪ ਸਿੰਘ ਕੇਂਦਰੀ ਇੰਚਾਰਜ ਬਸਪਾ ਪੰਜਾਬ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਅੱਜ ਦਾ ਇਹ ਠਾਠਾਂ ਮਾਰਦਾ ਜਨ-ਸੈਲਾਬ ਸਾਲ 2027 ਵਿੱਚ ਡਰੱਗ ਮਾਫੀਆ ਦੇ ਸੌਦਾਗਰਾਂ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ।
ਵਿਰੋਧੀਆਂ ਦੀਆਂ ਰੈਲੀਆਂ ਨੂੰ ਪਛਾੜਿਆ: ਡਾ. ਕਰੀਮਪੁਰੀ ਨੇ ਗਰਜਦਿਆਂ ਕਿਹਾ ਕਿ ਕਾਂਗਰਸ, ਆਪ, ਅਕਾਲੀ ਅਤੇ ਭਾਜਪਾ ਵਰਗੀਆਂ ਪਾਰਟੀਆਂ ਸਰਕਾਰੀ ਮਸ਼ੀਨਰੀ ਅਤੇ ਪੈਸੇ ਦੇ ਜ਼ੋਰ ‘ਤੇ ਭੀੜ ਇਕੱਠੀ ਕਰਦੀਆਂ ਹਨ, ਪਰ ਅੱਜ ਬਸਪਾ ਦੀ ਰੈਲੀ ਵਿੱਚ ਪੰਜਾਬੀ ਆਪਣੇ ਨਿੱਜੀ ਸਾਧਨਾਂ ਨਾਲ, ਆਪਣੇ ਪੱਲੇ ਤੋਂ ਖਰਚਾ ਕਰਕੇ ਸਿਰਫ਼ ਪੰਜਾਬ ਨੂੰ ਬਚਾਉਣ ਲਈ ਪਹੁੰਚੇ ਹਨ। ਇਸ ਇਕੱਠ ਨੇ ਸਾਰੀਆਂ ਰਵਾਇਤੀ ਪਾਰਟੀਆਂ ਦੇ ਹੰਕਾਰ ਨੂੰ ਤੋੜ ਕੇ ਰੱਖ ਦਿੱਤਾ ਹੈ।
ਮਾਫੀਆ ਮੁਕਤ ਪੰਜਾਬ ਦਾ ਸੰਕਲਪ: ਉਨ੍ਹਾਂ ਕਿਹਾ ਕਿ ਪੰਜਾਬ ਅੱਜ ਡਰੱਗ ਮਾਫੀਆ, ਰੇਤ ਮਾਫੀਆ, ਲੈਂਡ ਮਾਫੀਆ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਮਾਫੀਆ ਦੀ ਜਕੜ ਵਿੱਚ ਹੈ। ਗਰੀਬ ਦਾ ਬੱਚਾ ਚੰਗੀ ਸਿੱਖਿਆ ਅਤੇ ਇਲਾਜ ਤੋਂ ਵਾਂਝਾ ਹੈ। ਬਸਪਾ ਇਨ੍ਹਾਂ ਸਾਰੇ ਮਾਫੀਆ ਗਰੋਹਾਂ ਦਾ ਮੁਕੰਮਲ ਸਫਾਇਆ ਕਰਕੇ ਸੂਬੇ ਵਿੱਚ ਕਾਨੂੰਨ ਦਾ ਰਾਜ ਸਥਾਪਿਤ ਕਰੇਗੀ।
ਸਾਹਿਬ ਕਾਂਸ਼ੀ ਰਾਮ ਜੀ ਦਾ ਸੁਪਨਾ: “ਬਸਪਾ ਸਿਰਫ਼ ਵੋਟਾਂ ਦੀ ਰਾਜਨੀਤੀ ਨਹੀਂ ਕਰ ਰਹੀ, ਬਲਕਿ ਡਾ. ਬੀ.ਆਰ. ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਉਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਜਾ ਰਹੀ ਹੈ, ਜਿੱਥੇ ਹਰ ਵਰਗ ਨੂੰ ਬਰਾਬਰ ਦਾ ਹੱਕ ਅਤੇ ਸਨਮਾਨ ਮਿਲੇ,” ਕਰੀਮਪੁਰੀ ਜੀ ਨੇ ਭਾਵੁਕ ਹੁੰਦਿਆਂ ਕਿਹਾ।
ਹਰ ਵਰਗ ਨੂੰ ਅਪੀਲ: ਉਨ੍ਹਾਂ ਪੰਜਾਬ ਦੀ ਕਿਸਾਨੀ, ਮਜ਼ਦੂਰਾਂ, ਮੁਲਾਜ਼ਮਾਂ, ਵਪਾਰੀਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੇ ਉਜੜ ਰਹੇ ਵਿਰਸੇ ਅਤੇ ਭਵਿੱਖ ਨੂੰ ਬਚਾਉਣ ਲਈ 2027 ਵਿੱਚ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦਿੱਤਾ ਜਾਵੇ।
“ਜਿਹੜੀਆਂ ਪਾਰਟੀਆਂ ਨੇ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਣਾ ਦਿੱਤਾ ਅਤੇ ਨੌਜਵਾਨੀ ਨੂੰ ਬਰਬਾਦ ਕੀਤਾ, ਹੁਣ ਉਨ੍ਹਾਂ ਦੇ ਜਾਣ ਦਾ ਸਮਾਂ ਆ ਗਿਆ ਹੈ। ਬਹਿਰਾਮ ਦੀ ਰੈਲੀ ਨੇ 2027 ਦੀ ਜਿੱਤ ਦੀ ਇਬਾਰਤ ਲਿਖ ਦਿੱਤੀ ਹੈ। ਅਸੀਂ ਪੰਜਾਬ ਨੂੰ ਮੁੜ ‘ਸੋਨੇ ਦੀ ਚਿੜੀ’ ਬਣਾਵਾਂਗੇ।”
— ਡਾ. ਅਵਤਾਰ ਸਿੰਘ ਕਰੀਮਪੁਰੀ
ਇਸ ਮੌਕੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਹੱਥ ਖੜ੍ਹੇ ਕਰਕੇ ਪੰਜਾਬ ਨੂੰ ਮਾਫੀਆ ਮੁਕਤ ਕਰਨ ਦਾ ਅਹਿਦ ਲਿਆ, ਰੈਲੀ ਵਿੱਚ ਬਸਪਾ ਦੀ ਸਟੇਟ ਲੀਡਰਸ਼ਿਪ ਜੋਨ ਕੁਆਰਡੀਨੇਟਰ ਸ੍ਰੀ ਕੁਲਦੀਪ ਸਿੰਘ ਸਰਦੂਲਗੜ, ਜੋਨ ਕੁਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਜੋਨ ਕੋਆਰਡੀਨੇਟਰ ਤੀਰਥ ਰਾਜਪੁਰਾ ਮਹਿਰਾ, ਉਪ ਪ੍ਰਧਾਨ ਪੰਜਾਬ ਬਲਦੇਵ ਸਿੰਘ ਮਹਿਰਾ, ਮੰਚ ਦਾ ਸੰਚਾਲਨ ਐਡਵੋਕੇਟ ਬਲਵਿੰਦਰ ਕੁਮਾਰ ਅਤੇ ਪ੍ਰਵੀਨ ਬੰਗਾ ਨੇ ਕੀਤਾ, ਸਟੇਟ ਜਨਰਲ ਸੈਕਟਰੀ ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਸ੍ਰੀ ਗੁਰਮੇਲ ਚੁੰਬਰ,ਸਰਦਾਰ ਲਾਲ ਸਿੰਘ ਸਲਹਾਨੀ, ਓਮ ਪ੍ਰਕਾਸ਼ ਸਰੋਏ, ਰਜਿੰਦਰ ਸਿੰਘ ਨਨਹੇੜੀਆਂ, ਮਾਸਟਰ ਅਮਰਜੀਤ ਸਿੰਘ ਜਲੂਰ, ਚਮਕੌਰ ਸਿੰਘ ਵੀਰ,ਡਾਕਟਰ ਮੱਖਣ ਸਿੰਘ,ਸੰਤ ਰਾਮ ਮੱਲੀਆਂ,ਗੁਰਬਖਸ਼ ਚੌਹਾਨ, ਹਰਭਜਨ ਬਲਾਲੋ, ਠੇਕੇਦਾਰ ਭਗਵਾਨ ਦਾਸ,ਬਲਵਿੰਦਰ ਬਿੱਟਾ, ਬਲਜੀਤ ਸਿੰਘ ਸਲਾਣਾ, ਸਰਦਾਰ ਜੋਗਾ ਸਿੰਘ Panodian, ਦੌਲਤ ਰਾਮ ਬਠਿੰਡਾ,ਇੰਜੀਨੀਅਰ ਜਸਵੰਤ ਰਾਏ, ਪਰਮਜੀਤ ਮੱਲ ਸਟੇਟ ਕੈਸ਼ੀਅਰ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਬਲਾਕ ਸਮਤੀ ਚੇਅਰ ਪਰਸਨ,ਬੀਬੀ ਸੰਦੀਪ ਕੌਰ, ਵਾਈਸ ਚੇਅਰ ਪਰਸਨ ਬੀਬੀ ਨਛੱਤਰੋ ਫਲੋਰ ਬਲਾਕ ਸੰਮਤੀ ਇਹਨਾਂ ਨੂੰ ਤਾਂ ਅਲਾਵਾ ਪਾਰਟੀ ਦੇ ਜਿੱਤੇ ਹੋਏ ਸਾਰੇ ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ,ਮਿਊਸੀਪਲ ਕਮੇਟੀ ਮੈਂਬਰ,ਪੰਚ ਸਰਪੰਚ, ਤੋਂ ਬੀਬੀਐਫ ਅਸ਼ੋਕ ਸੰਧੂ, ਰਿਟਾਇਰਡ ਚੀਫ ਇੰਜੀਨੀਅਰ ਰਾਮ ਲਾਲ ਸੰਧੂ ਇਸ ਤੋਂ ਇਲਾਵਾ ਮਿਸ਼ਨਰੀ ਕਲਾਕਾਰਾਂ ਨੇ ਸਮਾਜਿਕ ਰਾਜਨੀਤਿਕ ਚੇਤਨਾ ਅਤੇ ਪੰਜਾਬ ਸੰਭਾਲੋ ਮਹਿਮ ਤੇ ਕੇਂਦਰਿਤ ਕਰਕੇ ਆਪਣੀਆਂ ਰਚਨਾਵਾਂ ਰਾਹੀਂ ਸੱਤਾ ਪ੍ਰਾਪਤੀ ਦਾ ਸੱਦਾ ਦਿੱਤਾ ਰੈਲੀ ਵਿੱਚ ਬਹੁਜਨ ਵਲੰਟੀਅਰ ਫੋਰਸ ਵਿਸ਼ੇਸ਼ ਅਕਰਸ਼ਨ ਰਿਹਾ ਜਿਨਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੈਲੀ ਦੇ ਵਿੱਚ ਅਨੁਸ਼ਾਸਨ ਦੀ ਪ੍ਰਬੰਧਕੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਬਸਪਾ ਪੰਜਾਬ ਪ੍ਰਧਾਨ ਨੇ ਆਏ ਹੋਏ ਸਾਰੇ ਬਸਪਾ ਸਮਰਥਕਾਂ ਬੀਬੀਐਫ ਬੀਐਸਪੀ ਬਾਮਸੇਫ ਅਤੇ ਪੰਜਾਬੀਆਂ ਦਾ ਸੱਤਾ ਪ੍ਰਾਪਤ ਕਰੋ ਰੈਲੀ ਦੀ ਸਫਲਤਾ ਲਈ ਤਹਿ ਦਿਲੋਂ ਧੰਨਵਾਦ ਕੀਤਾ





