ਜਲੰਧਰ 1 ਨਵੰਬਰ (ਮਨੀ ਕੁਮਾਰ ਅਰੋੜਾ) ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਸ਼ਹਾਦਤ ਨੂੰ ਤਾਜ਼ਾ ਕਰਦੇ ਹੋਏ ਅੱਜ ਉਨ੍ਹਾਂ ਦੀ ਬਰਸੀ ਨੂੰ ਸਮਰਪਿਤ ਸੰਖੇਪ ਜਿਹਾ ਪ੍ਰੋਗਰਾਮ ਸ਼ਿਵਸੈਨਾ ਲੋਇੰਨ ਦੇ ਸਭ ਦਫ਼ਤਰ ਦੋਆਬਾ ਮਾਰਕੀਟ ਵਿੱਚ ਗਲੋਬਲ ਮੀਡੀਆ ਨੈੱਟਵਰਕ ਅਤੇ ਤਹਿਲਕਾ ਐਟੀ ਕੁਰੱਪਸ਼ਨ ਸੁਸਾਇਟੀ ਵੱਲੋਂ ਪੰਜਾਬ ਯੁਵਾ ਪ੍ਰਧਾਨ ਮਨੀ ਕੁਮਾਰ ਅਰੋੜਾ ਦੀ ਅਗਵਾਈ ਹੇਠ ਮਨਾਇਆ ਗਿਆ ।
ਇਸ ਮੋਕੇ ਪਹਿਲਾਂ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਫਿਰ ਉਨ੍ਹਾਂ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਚੜਾਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੋਕੇ ਹੋਰਨਾਂ ਦੇ ਨਾਲ -ਨਾਲ ਸ਼ਿਵਸੈਨਾ ਲੋਇੰਨ ਦੇ ਰਾਸ਼ਟਰੀ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ, ਰਾਸ਼ਟਰੀ ਯੁਵਾ ਪ੍ਰਧਾਨ ਸੁਨੀਲ ਕੁਮਾਰ ਬੰਟੀ, ਮਨੀ ਕੁਮਾਰ ਅਰੋੜਾ, ਜ਼ਿਲ੍ਹਾ ਪ੍ਰਧਾਨ ਬੋਬਿਨ ਕੁਮਾਰ, ਸੁਮਿਤ ਕੁਮਾਰ ਪੰਜਾਬ ਚੇਅਰਮੈਨ ਏਕਤਾ ਪ੍ਰੈੱਸ ਐਸੋਸੀਏਸ਼ਨ, ਅਨਿਲ ਵਰਮਾ ਪੰਜਾਬ ਪ੍ਰਧਾਨ ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ, ਉੱਘੇ ਸਮਾਜ ਸੇਵਕ ਰਾਜ ਕੁਮਾਰ ਸਾਕੀ, ਪੱਤਰਕਾਰ ਗੁਰਪ੍ਰੀਤ ਸਿੰਘ ਗੋਪੀ, ਸੰਦੀਪ ਸਰੋਆ ਜੈਤੇਵਾਲੀ, ਮਹਿਲਾ ਆਗੂ ਰਾਜ ਕੁਮਾਰੀ ਸ਼ਰਮਾ, ਆਫਿਸ ਇੰਚਾਰਜ ਪਿ੍ਆ ਸ਼ੇਰਨੀ ਅਤੇ ਲਵ ਕੁਮਾਰ ਆਦਿ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਆਪਣੀ-ਆਪਣੀ ਨਿੱੱਘੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੋਕੇ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਸ਼ਹਾਦਤ ਨੂੰ ਕਦੇ ਭੁੱਲ ਕੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ ਤੇ ਅੱਜ ਅਸੀਂ ਸ਼ਿਵਸੈਨਾ ਲੋਇੰਨ ਦੇ ਸਬ ਦਫ਼ਤਰ ਵਿੱਚ ਜਲੰਧਰ ਸ਼ਹਿਰੀ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਤੇ ਦਿਹਾਤੀ ਵਿਚ ਕੱਲ 2 ਨਵੰਬਰ ਨੂੰ ਜੈਤੇਵਾਲੀ ਰੋਡ, ਬੋਲੀਨਾ ਦੋਆਬਾ ਵਿਖੇ ਤਹਿਲਕਾ ਐਂਟੀ ਕਰੱਪਸ਼ਨ ਸੁਸਾਇਟੀ ਦੇ ਦਫ਼ਤਰ ਵਿਚ ਵੀ ਸ਼ਰਧਾਂਜਲੀ ਸਮਾਗਮ ਕਰਵਾ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਤੇ ਝੂਠੇ ਲਾਲਚ ਦੇ ਕੇ ਉਨਾਂ ਕੋਲੋਂ ਦੇਸ਼ ਵਿਰੋਧੀ ਉਪਰਾਲੇ ਕਰਵਾਉਣ ਵਾਲੇ ਅੱਤਵਾਦੀ ਗੁਰਵੰਤ ਸਿੰਘ ਪੰਨੂ ਦੇ ਪੋਸਟਰ ਵੀ ਜਲਾਏ ਜਾਣਗੇ।





