ਜਲੰਧਰ (ਦਾ ਮਿਰਰ ਪੰਜਾਬ): ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦੀਆਂ ਸੰਗਤਾਂ ਵੱਲੋਂ 6 ਜਨਵਰੀ 2022 ਦਿਨ ਵੀਰਵਾਰ ਸਵੇਰੇ 11 ਵਜੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਗੁਰਦੁਆਰਾ ਦੀਵਾਨ ਅਸਥਾਨ ਤੱਕ ਸਜਾਇਆ ਜਾ ਰਿਹਾ ਹੈ। ਇਸ ਬਾਰੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਨੀ ਵਿੱਚ ਸਵੇਰੇ 11 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਐਸ ਡੀ ਕਾਲਜ, ਸਟੇਸ਼ਨ ਰੋਡ, ਭਾਰਤ ਸੋਢਾ ਵਾਟਰ, ਮੰਡੀ ਰੋਡ, ਗੁਰਦੁਆਰਾ ਦੀਵਾਨ ਅਸਥਾਨ, ਮਿਲਾਪ ਚੌਂਕ ਫਗਵਾੜਾ ਗੇਟ, ਭਗਤ ਸਿੰਘ ਚੌਂਕ, ਪੰਜ ਪੀਰ, ਖਿੰਗਰਾ ਗੇਟ, ਗੁ. ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਮਾਈ ਹੀਰਾ ਗੇਟ, ਪਟੇਲ ਚੌਂਕ, ਬਸਤੀ ਅੱਡਾ, ਜੋਤੀ ਚੌਕ, ਰੈਣਕ ਬਾਜ਼ਾਰ, ਨਯਾ ਬਜਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਰਾਤ ਕਰੀਬ 8 ਵਜੇ ਸਮਾਪਤ ਹੋਵੇਗਾ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਚ ਸੰਤ ਮਹਾਪੁਰਸ਼, ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀ ਸ਼ਾਮਿਲ ਹੋਣਗੇ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਦਿਨ ਆਪਣੇ ਕਾਰਜ ਸੰਕੋਚ ਕੇ ਪਾਲਕੀ ਸਾਹਿਬ ਮਗਰ ਪੈਦਲ ਕੀਰਤਨ ਕਰਦੇ ਚਲ ਕੇ ਗੁਰੂ ਸਾਹਿਬ ਦੀ ਗੋਦ ਦਾ ਅਨੰਦ ਮਾਣੋ। ਇਸ ਮੌਕੇ
ਜਗਜੀਤ ਸਿੰਘ ਖਾਲਸਾ,ਸਤਪਾਲ ਸਿੰਘ ਸਿਦਕੀ, ਸਰਬਜੀਤ ਸਿੰਘ ਰਾਜਪਾਲ, ਸ਼ਨਬੀਰ ਸਿੰਘ, ਗੁਰਮੀਤ ਸਿੰਘ ਬਿੱਟੂ,ਇਕਬਾਲ ਸਿੰਘ ਢੀਂਡਸਾ,ਹਰਜੋਤ ਸਿੰਘ ਲੱਕੀ,ਗੁਰਮੇਲ ਸਿੰਘ,ਬਲਵਿੰਦਰ ਸਿੰਘ ਬੀਰਾ,ਸੁਖਦੇਵ ਸਿੰਘ ਗਾਂਧੀ, ਕੁਲਜੀਤ ਸਿੰਘ ਚਾਵਲਾ,ਕੁਲਵਿੰਦਰ ਸਿੰਘ ਚੀਮਾ, ਕੰਵਲਜੀਤ ਸਿੰਘ ਕੋਚਰ, ਚਰਨਜੀਤ ਸਿੰਘ ਲੁਬਾਣਾ, ਮੱਖਣ ਸਿੰਘ ਭੋਗਲ, ਤੇਜਵੀਰ ਸਿੰਘ,ਦਵਿੰਦਰ ਸਿੰਘ ਰਿਆਤ ,ਚਰਨਜੀਤ ਸਿੰਘ ਮਿੰਟਾ,ਜਗਦੇਵ ਸਿੰਘ ਜੰਗੀ, ਪਰਮਪ੍ਰੀਤ ਸਿੰਘ ਵਿੱਟੀ,ਮਨਦੀਪ ਸਿੰਘ ਬੱਲੂ,ਪਰਮਿੰਦਰ ਸਿੰਘ ਡਿਮਪੀ, ਜਤਿੰਦਰ ਸਿੰਘ,ਜਸਵਿੰਦਰ ਸਿੰਘ ਰਾਜਾ,ਅਬਿਦ ਸਲਮਾਨੀ, ਗੁਰਮੀਤ ਸਿੰਘ ਬਸਤੀ ਸ਼ੇਖ,ਦਲਜੀਤ ਸਿੰਘ ,ਸੁਰਿੰਦਰ ਸਿੰਘ ਵਿਰਦੀ ,ਅਮਰਜੀਤ ਸਿੰਘ ਕਿਸ਼ਨਪੁਰਾ, ਜਸਵਿੰਦਰ ਸਿੰਘ ਜੱਸਾ, ਤਰਨਜੀਤ ਸਿੰਘ, ਹਰਪੀਤ ਸਿੰਘ ਕੀਵੀ,ਸੁਰਿੰਦਰ ਪਾਲ ਸਿੰਘ,
ਗੁਰਜੀਤ ਸਿੰਘ,ਕੁਲਜੀਤ ਸਿੰਘ ਚਾਵਲਾ,ਨਿਰਮਲ ਸਿੰਘ ਬੇਦੀ,ਗੁਰਜੀਤ ਸਿੰਘ ,ਦਿਲਬਾਗ ਸਿੰਘ,ਗੁਰਮਿੰਦਰ ਸਿੰਘ,ਜਸਦੀਪ ਸਿੰਘ,ਰਣਜੀਤ ਸਿੰਘ ਮਾਡਲ ਹਾਊਸ ਜਸਵਿੰਦਰ ਸਿੰਘ ਬਸ਼ੀਰਪੁਰਾ, ਜਤਿੰਦਰਪਾਲ ਮਝੈਲ, ਬਲਦੇਵ ਸਿੰਘ,ਗੁਰਿੰਦਰ ਸਿੰਘ , ਪ੍ਰਦੀਪ ਸਿੰਘ,ਜਸਵਿੰਦਰ ਸਿੰਘ ਜੌਲੀ,ਰਾਜਾ ਓਬਰਾਏ, ਆਯੁਬ ਖਾਨ ,ਅਮਨਦੀਪ ਸਿੰਘ,ਹੀਰਾ ਸਿੰਘ,ਜਸਕੀਰਤ ਸਿੰਘ ਜੱਸੀ,ਜਸਵਿੰਦਰ ਸਿੰਘ,ਸੁਖਬੀਰ ਸਿੰਘ,ਨਵਜੋਤ ਸਿੰਘ, ਹਰਮਨ ਨਰੂਲਾ, ਮਨਪ੍ਰੀਤ ਨਾਗੀ,,ਨੀਤੀਸ਼ ਮਹਿਤਾ,ਸਿਮਰਨ ਭਾਟੀਆ, ਆਸ਼ੂ ਸ਼ਰਮਾ,ਆਦਿ ਸ਼ਾਮਿਲ ਸਨ।





