ਜਲੰਧਰ ( ਜਸਪਾਲ ਕੈਂਥ)-ਸਵਰਨਜੀਤ ਸਿੰਘ ਖਾਲਸਾ ਦੀ ਜਿੱਤ ਨੌਰਵਿਚ ਨਗਰ ਵਿੱਚ ਮੇਅਰ ਵਜੋਂ ਜਿੱਤ ਨਾ ਸਿਰਫ਼ ਇੱਕ ਸ਼ਹਿਰ ਦੀ, ਸਗੋਂ ਪੂਰੇ ਪੰਥ ਤੇ ਪੰਜਾਬ ਲਈ ਰੌਸ਼ਨੀ ਬਣ ਗਈ ਕਿ ਸਿੱਖ ਕਿਰਦਾਰ ਸਦਕਾ ਲੋਕਾਂ ਨੂੰ ਜਿਤਿਆ ਜਾ ਸਕਦਾ ਜੋ ਸਤਿਗੁਰੂ ਦਾ ਉਪਦੇਸ਼ ਹੈ।

ਨੌਰਵਿਚ ਦੀ ਰਾਤ ਚਮਕ ਉੱਠੀ
ਰਾਤ ਦੇ ਬਾਰ੍ਹਾਂ ਵਜੇ, ਜਦੋਂ ਲਾ ਸਟੈੱਲਾ ਪਿੱਜ਼ੇਰੀਆ ਤੋਂ ਡੈਮੋਕਰੈਟਸ ਦਾ ਜ਼ੋਰਦਾਰ ਹੂੰਗਾਰਾ ਉੱਠਿਆ, ਤਾਂ ਸਵਰਨਜੀਤ ਸਿੰਘ ਖ਼ਾਲਸਾ ਆਪਣੇ ਸਾਥੀਆਂ ਨਾਲ ਸੜਕ ਪਾਰ ਕਰਕੇ ਨੌਰਵਿਚ ਸਿਟੀ ਹਾਲ ਦੇ ਅਹਾਤੇ ਵਿੱਚ ਪਹੁੰਚੇ। ਉੱਥੇ ਠੰਢੀ ਹਵਾ ਵਿੱਚ ਵੀ ਜਿੱਤ ਦੀ ਗਰਮੀ ਸੀ। 2458 ਵੋਟਾਂ ਨਾਲ ਸਵਰਨਜੀਤ ਸਿੰਘ ਖਾਲਸਾ ਨੇ ਰਿਪਬਲਿਕਨ ਟ੍ਰੇਸੀ ਗੋਲਡ (2250) ਤੇ ਮਾਰਸ਼ੀਆ ਵਿਲਬਰ (110) ਨੂੰ ਪਛਾੜ ਦਿੱਤਾ। ਪੀਟਰ ਨਾਈਸਟ੍ਰੌਮ ਦੀ ਖ਼ਾਲੀ ਸੀਟ ਉੱਤੇ ਖ਼ਾਲਸਾ ਦਾ ਝੰਡਾ ਲਹਿਰਾ ਗਿਆ।

ਇਹ ਨੌਰਵਿਚ—ਜਿੱਥੇ ਡੈਮੋਕਰੈਟਸ ਦੀ ਗਿਣਤੀ ਰਿਪਬਲਿਕਨਾਂ ਤੋਂ ਦੁੱਗਣੀ (2:1)—ਪਰ ਪਿਛਲੇ ਸਾਲਾਂ ਤੋਂ ਇਹ ਸੀਟ ਰਿਪਬਲਿਕਨਾਂ ਦੇ ਹੱਥ ਸੀ। ਇਸ ਵਾਰ ਖੁੱਲ੍ਹੀ ਸੀਟ, ਵਧੀਆ ਵੋਟਰ ਟਰਨਆਊਟ ਤੇ ਪਾਰਟੀ ਦਾ ਸਮਰਥਨ—ਸਭ ਸਵਰਨਜੀਤ ਦੇ ਹੱਕ ਵਿੱਚ ਭੁਗਤ ਗਿਆ। ਪਰ ਸਭ ਤੋਂ ਵੱਡੀ ਗੱਲ—ਉਹ ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਬਣੇ।
ਜਨਮ ਤੋਂ ਜਿੱਤ ਤੱਕ ਦਾ ਸਫ਼ਰ—ਇੱਕ ਲੋਕ ਗੀਤ ਵਾਂਗ
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਸਵਰਨਜੀਤ ਸਿੰਘ ਖਾਲਸਾ ਦਾ ਪਰਿਵਾਰ ਉੱਜੜ ਗਿਆ ਸੀ। ਉਹਨਾਂ ਦੇ ਪਿਤਾ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਪੰਜਾਬ ਵਿੱਚ ਮੁੜ ਮਿਹਨਤ ਕੀਤੀ, ਘਰ ਬਣਾਇਆ। 2007 ਵਿੱਚ ਸਵਰਨਜੀਤ ਸਿੰਘ ਅਮਰੀਕਾ ਪੜਨ ਗਏ। ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਕੀਤੀ, ਫਿਰ ਕੰਸਟ੍ਰਕਸ਼ਨ ਦਾ ਕਾਰੋਬਾਰ ਸ਼ੁਰੂ ਕੀਤਾ।ਗੈਸ ਸਟੇਸ਼ਨ ਚਲਾਇਆ, ਰੀਅਲ ਅਸਟੇਟ ਵਿੱਚ ਨਾਮ ਕਮਾਇਆ। ਇਸਦੇ ਨਾਲ ਉਹ ਰਾਜਨੀਤੀ, ਸਮਾਜਿਕ ਕਾਰਜ, ਧਾਰਮਿਕ ਤੇ ਮਨੁੱਖੀ ਅਧਿਕਾਰ ਮੁਹਿੰਮਾਂ ਵਿੱਚ ਸਰਗਰਮ ਰਹੇ। 2021 ਵਿੱਚ ਨੌਰਵਿਚ ਸਿਟੀ ਕੌਂਸਲ ਵਿੱਚ ਚੁਣੇ ਗਏ।ਉਹਨਾਂ ਏਸ਼ੀਅਨ, ਕਾਲੇ, ਪ੍ਰਵਾਸੀ ਭਾਰਤੀ, ਖ਼ਾਸਕਰ ਸਿੱਖਾਂ ਦੇ ਹੱਕਾਂ ਲਈ।ਨਸਲਵਾਦ ਵਿਰੁੱਧ ਆਵਾਜ਼ ਬੁਲੰਦ ਕੀਤੀ।ਮਨੁੱਖੀ ਅਧਿਕਾਰਾਂ ਦੀਆਂ ਸਰਗਰਮੀਆਂ ਕਾਰਣ ਉਹਨਾਂ ਨੂੰ ਐਫ.ਬੀ.ਆਈ. ਨੇ ਸਨਮਾਨਿਤ ਕੀਤਾ।ਉਹਨਾਂ ਦਾ ਸਫ਼ਰ ਇਕ ਲੋਕ ਗੀਤ ਵਾਂਗ ਏ ਜੋ ਗੁਜਰਾਤੀਆਂ, ਗੋਰਿਆਂ, ਚੀਨੀਆਂ, ਪੰਜਾਬੀਆਂ ਵਿਚ ਗੂੰਜਿਆ ।
ਪੰਥਕ ਜਥੇਬੰਦੀਆਂ ਵਲੋਂ ਸਵਾਗਤ
ਬਾਬਾ ਸਰਬਜੋਤ ਸਿੰਘ ਬੇਦੀ, ਸਿਖ ਵਿਦਵਾਨ ਸਰਦਾਰ ਗੁਰਤੇਜ ਸਿੰਘ ਆਈ.ਏ.ਐਸ ਨੇ ਕਿਹਾ, “ਇਹ ਜਿੱਤ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਵਰਨਜੀਤ ਸਿੰਘ ਖ਼ਾਲਸਾ ਨੇ ਅਮਰੀਕੀ ਲੋਕਤੰਤਰ ਦੇ ਮੰਚ ਉੱਤੇ ਸਿੱਖੀ ਦਾ ਝੰਡਾ ਬੁਲੰਦ ਕੀਤਾ। ਉਹਨਾਂ ਦੀ ਮਿਹਨਤ, ਈਮਾਨਦਾਰੀ ਤੇ ਸਮਰਪਣ ਨੇ ਸਾਬਤ ਕੀਤਾ ਕਿ ਖ਼ਾਲਸਾ ਕਿਸੇ ਵੀ ਮੁਲਕ ਵਿੱਚ ਅਗਵਾਈ ਕਰ ਸਕਦਾ।”
.ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ, ਸੁਖਦੇਵ ਸਿੰਘ ਭੌਰ, ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ, ਇਹ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ। ਸਵਰਨਜੀਤ ਸਿੰਘ ਨੇ 1984 ਦੇ ਦਰਦ ਨੂੰ ਸ਼ਕਤੀ ਬਣਾ ਕੇ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਦੀ ਮੁਹਿੰਮ ਚਲਾਕੇ ਪੰਥ ਤੇ ਪੰਜਾਬ ਦ ਨਾਂਅ ਰੌਸ਼ਨ ਕੀਤਾ। ਉਹਨਾਂ ਦੀ ਜਿੱਤ ਸਾਬਤ ਕਰਦੀ ਹੈ ਕਿ ਸਰਬਤ ਦਾ ਭਲਾ ਕਰਨ ਵਾਲਾ ਗੁਰਸਿੱਖ ਸੰਸਾਰ ਦੀ ਅਗਵਾਈ ਕਰ ਸਕਦਾ।”
ਰਜਿੰਦਰ ਸਿੰਘ ਪੁਰੇਵਾਲ, ਚੇਅਰਮੈਨ ਪੰਜਾਬ ਟਾਈਮਜ਼ ਯੂ.ਕੇ., ਭਾਈ ਮਲਕੀਅਤ ਸਿੰਘ, ਨੌਟਿੰਘਮ ਯੂ.ਕੇ ,ਰਣਜੀਤ ਸਿੰਘ ਰਾਣਾ ਯੂਕੇ ਨੇ ਕਿਹਾ, “ਅਮਰੀਕਾ ਵਿੱਚ 5 ਲੱਖ ਸਿੱਖਾਂ ਵਿੱਚੋਂ ਸਵਰਨਜੀਤ ਸਿੰਘ ਇੱਕ ਮਿਸਾਲ ਬਣੇ। ਉਹਨਾਂ ਨੇ ਸਥਾਨਕ ਲੋਕਾਂ ਨਾਲ ਚੰਗੇ ਸਬੰਧ ਬਣਾ ਕੇ ਸਿੱਖੀ ਦਾ ਅਕਸ ਉੱਚਾ ਕੀਤਾ ਹੈ। ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਵਲੋਂ ਸਵਰਨਜੀਤ ਸਿੰਘ ਖਾਲਸਾ ਦਾ ਸਨਮਾਨ ਹੋਣਾ ਚਾਹੀਦਾ।”
ਬਲਕਰਨ ਸਿੰਘ ਗਿਲ, ਗੁਰੂ ਨਾਨਕ ਸਿੱਖ ਸੈਂਟਰ ਬਰੰਪਟਨ ,ਲੇਖਕ ਡਾਕਟਰ ਪੂਰਨ ਸਿੰਘ ਗਿਲ, ਡਾ. ਗੁਰਵਿੰਦਰ ਸਿੰਘ ਧਾਲੀਵਾਲ ਬੀਸੀ ਕੈਨੇਡਾ , ਨੇ ਕਿਹਾ, “ਸਵਰਨਜੀਤ ਸਿੰਘ ਦੀ ਜਿੱਤ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਹੈ। ਉਹਨਾਂ ਨੇ ਦਿਖਾਇਆ ਕਿ ਸਿੱਖੀ ਦੇ ਸਿਧਾਂਤਾਂ ਨਾਲ ਵਿਦੇਸ਼ ਵਿੱਚ ਵੀ ਸਿਖਰ ਛੂਹੇ ਜਾ ਸਕਦੇ।ਇਹ ਜਿੱਤ ਸਿੱਖੀ ਦੀ ਰੌਸ਼ਨੀ ਅਮਰੀਕੀ ਲੋਕਤੰਤਰ ਵਿੱਚ ਫੈਲਾਉਂਦੀ।
ਪਵਨ ਕੁਮਾਰ ਟੀਨੂੰ, ਸੀਨੀਅਰ ਨੇਤਾ ਆਪ ਪਾਰਟੀ, ਨੇ ਕਿਹਾ, “ਸਵਰਨਜੀਤ ਸਿੰਘ ਨੇ ਸੰਨ ਆਫ ਸਾਇਲ ਬਣਕੇ ਪੰਜਾਬ ਤੇ ਵਤਨ ਦਾ ਨਾਂਅ ਰੌਸ਼ਨ ਕੀਤਾ।”
ਸਰਦਾਰ ਮਨਮੋਹਨ ਸਿੰਘ, ਪ੍ਰਧਾਨ ਗੁਰਦੁਆਰਾ ਹੈਮਟਿਨ ਅਮਰੀਕਾ ,ਭਾਈ ਮਿਹਰਬਾਨ ਸਿੰਘ, ਲੇਖਕ ਅਮਰੀਕਾ, ਸਰਦਾਰ ਪਿ੍ਤਪਾਲ ਸਿੰਘ, ਰਿੰਚਮੰਡ, ਨੇ ਕਿਹਾ, “ਇਹ ਸਿੱਖੀ ਦੀ ਜਿੱਤ ਹੈ। ਸਵਰਨਜੀਤ ਸਿੰਘ ਨੇ ਅਮਰੀਕੀ ਸਮਾਜ ਵਿੱਚ ਸਿੱਖੀ ਦਾ ਅਕਸ ਉੱਚਾ ਕੀਤਾ ਹੈ। ਉਸਨੇ ਸਿੱਖ ਨੌਜਵਾਨਾਂ ਲਈ ਚੜ੍ਹਦੀਕਲਾ ਦਾ ਰਾਹ ਦਿਖਾਇਆ।”
ਸੁਖਦੇਵ ਸਿੰਘ, ਬਿਲਡਰ ਏਜੀਆਈ ਜਲੰਧਰ, ਨੇ ਕਿਹਾ, “ਸਵਰਨਜੀਤ ਸਿੰਘ ਖਾਲਸਾ ਨੇ ਪੰਜਾਬ ਦਾ ਸਿਰ ਉੱਚਾ ਕੀਤਾ।”
ਸਵਰਨਜੀਤ ਸਿੰਘ ਖਾਲਸਾ ਨੂੰ ਮੁਬਾਰਕਾਂ ਦੇਣ ਵਾਲਿਆਂ ਵਿਚ ਮੋਹਨ ਸਿੰਘ ਸਿਆਟਲ,ਪਿ੍ੰਸੀਪਲ ਆਰ ਐਸ ਮਹਿਤਾ,ਚਰਨਜੀਤ ਸਿੰਘ ਗੋਲਡੀ,ਹਰਦੀਪ ਸਿੰਘ ਭਾਟੀਆ, ਸਰਦਾਰ ਹਰਦੀਪ ਸਿੰਘ ਗੋਲਡੀ ਨਿਊਜਰਸੀ ਆਦਿ ਸ਼ਾਮਲ ਸਨ





