ਜਲੰਧਰ (ਜਸਪਾਲ ਕੈਂਥ)-ਸਤਲੁਜ ਦੀ ਮਾਰ ਨੇ ਜਦੋਂ ਧੁਸੀ ਬੰਨ ਨੂੰ ਚੀਰ ਕੇ ਧਰਤੀ ਦੀ ਛਾਤੀ ਚੀਰ ਪਿੰਡ ਮੰਡਾਲਾ ਛੰਨਾ ਦੇ ਆਲੇ ਦੁਆਲੇ ਕੁਝ ਪਿੰਡਾਂ ਦੇ ਘਰ ਇੱਕੋ ਝਟਕੇ ਵਿੱਚ ਮਿੱਟੀ ਦੇ ਢੇਰ ਬਣ ਗਏ ਸਨ। ਪਾਣੀ ਨੇ ਘਰਾਂ ਨੂੰ ਨਿਗਲ ਲਿਆ, ਖੇਤਾਂ ਨੂੰ ਮਿਂਟੀ ਕਰ ਦਿੱਤਾ, ਅਤੇ ਲੋਕਾਂ ਦੇ ਸੁਪਨਿਆਂ ਨੂੰ ਇੱਕੋ ਰਾਤ ਵਿੱਚ ਹੜ ਵਿੱਚ ਵਹਿ ਗਏ ਉਥੇ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਸਾਰ ਲਈ।

ਬੀਤੇ ਦਿਨੀਂ ਜਦੋਂ ਯੂ.ਕੇ. ਤੋਂ ਸੋਸਾਇਟੀ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਪੁਰੇਵਾਲ ਆਏ, ਤਾਂ ਪਿੰਡ ਮੰਡਾਲਾ ਛੰਨਾ ਵਿੱਚ ਇੱਕ ਅਜਿਹਾ ਦਿਨ ਆਇਆ ਜਿਸ ਨੂੰ ਪਿੰਡ ਵਾਲੇ ਸਦਾ ਯਾਦ ਰੱਖਣਗੇ। ਉਹ ਸਵੇਰੇ ਸਵੇਰੇ ਹੀ ਉਨ੍ਹਾਂ ਟੁੱਟੇ-ਫੁੱਟੇ ਘਰਾਂ ਵਿੱਚ ਪਹੁੰਚ ਗਏ। ਉਨ੍ਹਾਂ ਦੇ ਨਾਲ ਸਨ ਸਿੱਖ ਸੇਵਕ ਸੋਸਾਇਟੀ ਦੇ ਮੁਖ ਜਥੇਦਾਰ ਭਾਈ ਪਰਮਿੰਦਰਪਾਲ ਸਿੰਘ ਖਾਲਸਾ। ਸਿਖ ਸੇਵਕ ਸੁਸਾਇਟੀ ਇਹਨਾਂ ਹੜ੍ਹਾਂ ਤੋਂ ਪਹਿਲਾਂ ਤੋਂ ਹੀ ਇਸ ਪਿੰਡ ਨਾਲ ਜੁੜੇ ਹੋਏ ਸਨ। ਉਹ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਸਨ। ਉਨ੍ਹਾਂ ਦੀ ਮਿਹਨਤ ਸਦਕਾ ਹੀ ਅੱਜ ਇਸ ਪਿੰਡ ਵਿੱਚ ਸਿੱਖੀ ਦਾ ਰੰਗ ਚੜ੍ਹ ਰਿਹਾ ਹੈ ਜਿਥੇ ਧਰਮ ਬਦਲੀਆਂ ਦਾ ਦੌਰ ਸੀ। ਪੁਰੇਵਾਲ ਤੇ ਖਾਲਸਾ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਚਾਰ ਕਾਰਨ ਦਸ ਬੀਬੀਆਂ ਅੰਮ੍ਰਿਤ ਛਕ ਕੇ ਗੁਰੂ ਵਾਲੀਆਂ ਬਣ ਗਈਆਂ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਦੀ ਰਾਹ ਪਾਉਂਦੀਆਂ ਹਨ।

ਜਲੰਧਰ ਦੇ ਨਾਮੀ ਬਿਜ਼ਨਸਮੈਨ ਸਰਦਾਰ ਜਤਿੰਦਰਪਾਲ ਸਿੰਘ ਪਰੂਥੀ ਵੀ ਇਸ ਮੌਕੇ ਤੇ ਮੌਜੂਦ ਸਨ। ਉਨ੍ਹਾਂ ਨੇ ਉਨ੍ਹਾਂ ਬੀਬੀਆਂ ਦੇ ਹੱਥਾਂ ਵਿੱਚ ਸਿਲਾਈ ਮਸ਼ੀਨਾਂ ਰੱਖੀਆਂ, ਜਿਨ੍ਹਾਂ ਦੇ ਘਰ ਡੁੱਬ ਗਏ ਸਨ। ਉਹ ਬੀਬੀਆਂ ਜਿਨ੍ਹਾਂ ਦੇ ਹੱਥਾਂ ਵਿੱਚ ਕੱਲ੍ਹ ਤੱਕ ਸਿਰਫ ਦੁੱਖ ਦੀ ਗੱਲ੍ਹ ਸੀ, ਅੱਜ ਉਨ੍ਹਾਂ ਹੱਥਾਂ ਵਿੱਚ ਰੁਜ਼ਗਾਰ ਦੀ ਚਾਬੀ ਆ ਗਈ। ਇੱਕ ਬੀਬੀ ਨੇ ਤਾਂ ਮਸ਼ੀਨ ਲੈਂਦਿਆਂ ਹੀ ਕਿਹਾ, “ਸਾਨੂੰ ਤਾਂ ਲੱਗਦਾ ਸੀ ਸਾਡਾ ਸਭ ਕੁਝ ਖਤਮ ਹੋ ਗਿਆ, ਪਰ ਗੁਰੂ ਦੇ ਸਿੰਘਾਂ ਨੇ ਸਾਨੂੰ ਫਿਰ ਜੀਣਾ ਸਿਖਾ ਦਿੱਤਾ।”
ਸਿੰਘ ਸਭਾ ਗੁਰਦੁਆਰਾ ਮੰਡਾਲਾ ਛੰਨਾ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਗ੍ਰੰਥੀ ਸਿੰਘ ਹਰਦੇਵ ਸਿੰਘ ਜੀ ਨੂੰ ਸਿੱਖੀ ਪ੍ਰਚਾਰ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੀਰੋ ਫੀਸ ਸਕੂਲ ਦੇ ਬੱਚਿਆਂ ਨੇ ਕੀਰਤਨ ਤੇ ਕਵਿਸ਼ਰੀ ਕੀਤੀ।ਗੁਰਮਤਿ ਕਵਿਜ ਮੁਕਾਬਲਿਆਂ ਵਿਚ ਜਵਾਬ ਦਿੱਤੇ।
ਭਾਈ ਪਰਮਿੰਦਰਪਾਲ ਸਿੰਘ ਖਾਲਸਾ ਨੇ ਬੜੇ ਫਖਰ ਨਾਲ ਦੱਸਿਆ, “ਇੱਥੇ ਧਰਮ ਬਦਲੀ ਨੂੰ ਠਲ ਪਾ ਦਿੱਤੀ ਗਈ ਏ। ਜਿਨ੍ਹਾਂ ਲੋਕਾਂ ਨੂੰ ਪੈਸੇ ਦੇ ਕੇ ਧਰਮ ਬਦਲਣ ਲਈ ਲਲਚਾਇਆ ਜਾ ਰਿਹਾ ਸੀ, ਉਹ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਬਣ ਰਹੇ ਨੇ। ਦਲਿਤ ਭਾਈਚਾਰੇ ਵਿੱਚ ਸਿੱਖੀ ਵੱਲ ਰੁਝਾਨ ਬਹੁਤ ਵਧ ਗਿਆ ਏ। ਇਹ ਗੁਰੂ ਨਾਨਕ ਦੀ ਸਿੱਖੀ ਦੀ ਜਿੱਤ ਏ।”
ਚੇਅਰਮੈਨ ਸਰਦਾਰ ਰਜਿੰਦਰ ਸਿੰਘ ਪੁਰੇਵਾਲ ਨੇ ਕਿਹਾ, “ਅਸੀਂ ਇੱਥੇ ਗਰੀਬ ਭਾਈਚਾਰੇ ਦੇ ਰੁਜ਼ਗਾਰ, ਧਰਮ ਪ੍ਰਚਾਰ ਤੇ ਮੈਡੀਕਲ ਸਹੂਲਤਾਂ ਵੱਲ ਧਿਆਨ ਦੇ ਰਹੇ ਆ। ਇਹ ਸਭ ਸੰਗਤ ਦੇ ਦਸਵੰਧ ਨਾਲ ਹੀ ਸੰਭਵ ਹੋ ਰਿਹਾ ਏ। ਜਿਥੇ ਗੁਰੂ ਦੀ ਸੰਗਤ ਦਾ ਪਿਆਰ ਏ, ਉੱਥੇ ਕੋਈ ਗਰੀਬ ਨਹੀਂ ਰਹਿੰਦਾ। ਅਸੀਂ ਜਲਦੀ ਹੀ ਨੇੜੇ ਦੇ ਪਿੰਡਾਂ ਵਿੱਚ ਵੀ ਇਹ ਧਰਮ ਪ੍ਰਚਾਰ ਲਹਿਰ ਲੈ ਕੇ ਜਾਵਾਂਗੇ।”

ਸਮਾਗਮ ਬਾਅਦ ਹੜ ਕਾਰਣ ਉਜੜੇ ਪਰਿਵਾਰਾਂ ਨੂੰ ਕੰਬਲ ਤੇ ਸਿਲਾਈ ਮਸ਼ੀਨਾਂ ਵੰਡੀਆਂ।
ਸ਼ਾਹਕੋਟ ਦੇ ਨੇੜਲੇ ਪਿੰਡ ਰਾਜੇਵਾਲ ਵਿਖੇ ਪਹੁੰਚ ਕੇ ਸਿਖ ਸੇਵਕ ਸੁਸਾਇਟੀ ਦੇ ਜਥੇ ਨੇ ਅੰਮ੍ਰਿਤਧਾਰੀ ਬੇਟੀ ਪ੍ਵਿਆ ਕੌਰ ਸਪੁੱਤਰੀ ਸ. ਸੁਖਦੇਵ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਅਤੇ ਪ੍ਰਿਆ ਕੌਰ ਬੀ. ਐਸ. ਸੀ ਦੀ ਪੜ੍ਹਾਈ ਕਰ ਰਹੀ ਸੀ, ਫ਼ੀਸ ਨਾ ਦੇਣ ਕਾਰਨ ਉਹ ਪ੍ਰੀਖਿਆ ਨਹੀਂ ਦੇ ਸਕੀ। ਸੋਸਾਇਟੀ ਵੱਲੋਂ ਉਸ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਿਆ ਗਿਆ, ਤਾਂ ਜੋ ਸਿੱਖ ਬੱਚੀ ਆਪਣੀ ਪੜ੍ਹਾਈ ਪੂਰੀ ਕਰ ਸਕੇ..।
ਇਸ ਮੌਕੇ ਤੇ ਕਈ ਹੋਰ ਸੇਵਾਦਾਰ ਵੀ ਮੌਜੂਦ ਸਨ। ਬਲਜੀਤ ਸਿੰਘ ਮਿਸ਼ਨਰੀ, ਮਨਦੀਪ ਸਿੰਘ ਪ੍ਰਿੰਸੀਪਲ, ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਤੇ ਜੀਰੋ ਫੀਸ ਸਕੂਲ ਦੇ ਸਾਰੇ ਸਟਾਫ ਨੇ ਠੰਡ ਵਿੱਚ ਲੋੜਵੰਦਾਂ ਨੂੰ ਕੰਬਲ ਵੰਡੇ।ਇਸ ਮੌਕੇ ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ ਆਰਟਿਸਟ, ਗੁਰਪ੍ਰੀਤ ਸਿੰਘ ਰਾਜੂ, ਤਜਿੰਦਰ ਸਿੰਘ, ਕਮਲਜੀਤ ਸਿੰਘ ਜਮਸ਼ੇਰ, ਗੁਰਦੁਆਰਾ ਪ੍ਰਧਾਨ ਜੋਗਿੰਦਰ ਸਿੰਘ, ਗ੍ਰੰਥੀ ਹਰਦੇਵ ਸਿੰਘ ਤੇ ਪਿੰਡ ਮੁੰਡੀ ਕਾਹਲੋਂ ਤੋਂ ਕੁਲਦੀਪ ਸਿੰਘ ਵੀ ਸੇਵਾ ਵਿੱਚ ਸ਼ਾਮਲ ਸਨ।





