*ਨੰਦਨਪੁਰ ਵਿਵੇਕ ਬਿਹਾਰ ਗੁਰਦੁਆਰਾ ਦੇ ਪਿੱਛੇ ਨੋ-ਕੰਸਟਰਕਸ਼ਨ ਜ਼ੋਨ ਵਿੱਚ ਨਾਜਾਇਜ਼ ਕਲੋਨੀ , ਸੁਰੱਖਿਆ ਚਿੰਤਾਵਾਂ ਵਧੀਆਂ*

देश पंजाब
Spread the love

ਜਲੰਧਰ: (ਜਸਪਾਲ ਕੈਂਥ)-ਨੰਦਨਪੁਰ ਵਿਵੇਕ ਬਿਹਾਰ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਵਿੱਚ ਨਾਜਾਇਜ਼ ਤੌਰ ’ਤੇ ਕਲੋਨੀ ਕੱਟੀ ਜਾ ਰਹੀ ਹੈ। ਸਥਾਨਕ ਨਿਵਾਸੀਆਂ ਦੇ ਦਾਅਵਿਆਂ ਮੁਤਾਬਕ, ਇਸ ਇਲਾਕੇ ਵਿੱਚ ਕਰੀਬ ਛੇ–ਸੱਤ ਕੋਠੀਆਂ ਅਤੇ ਪੰਜ ਦੁਕਾਨਾਂ ਦੀ ਗੈਰਕਾਨੂੰਨੀ ਤਰ੍ਹਾਂ ਉਸਾਰੀ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਇਲਾਕਾ ਨੋ-ਕੰਸਟਰਕਸ਼ਨ ਜ਼ੋਨ ਵਿੱਚ ਆਉਂਦਾ ਹੈ, ਜੋ ਕਿ ਰੱਖਿਆ ਬਲਾਂ ਦੇ ਰਿਹਾਇਸ਼ੀ ਇਲਾਕੇ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ। ਇਸ ਕਰਕੇ ਸਥਾਨਕ ਲੋਕਾਂ ਨੇ ਇਸ ਗੱਲ ‘ਤੇ ਵੀ ਚਿੰਤਾ ਜਤਾਈ ਹੈ ਕਿ ਬਿਨਾਂ ਮਨਜ਼ੂਰੀ ਬਣ ਰਹੀਆਂ ਇਹਨਾਂ ਇਮਾਰਤਾਂ ਨਾਲ ਆਰਮੀ ਦੇ ਪਰਿਵਾਰਾਂ ਦੀ ਸੁਰੱਖਿਆ ‘ਤੇ ਅਸਰ ਪੈ ਸਕਦਾ ਹੈ।

ਸਥਾਨਕ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਕਲੋਨਾਈਜ਼ਰ ਵੱਲੋਂ ਹਰ ਇਕ ਪਲਾਟ ਵਿੱਚ ਬਿਨਾਂ ਅਨੁਮਤੀ ਪਾਣੀ ਦੇ ਬੋਰਵੈੱਲ ਵੀ ਤਿਆਰ ਕੀਤੇ ਗਏ ਹਨ, ਜੋ ਵਾਤਾਵਰਣ ਅਤੇ ਭੂਗਰਭ ਜਲ ਨਿਯਮਾਂ ਦੀ ਉਲੰਘਣਾ ਹੋ ਸਕਦੀ ਹੈ।

ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ, ਸ਼ਿਕਾਇਤਾਂ ਦੇ ਬਾਵਜੂਦ ਵੀ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਾ ਕਰਨ ’ਤੇ ਨਾਗਰਿਕ ਐਤਰਾਜ਼ ਜਤਾਉਂਦੇ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਮਲਾ ਪੂਰੀ ਤਰ੍ਹਾਂ ਸਾਹਮਣੇ ਹੋਣ ਦੇ ਬਾਵਜੂਦ ਅਧਿਕਾਰੀ “ਅੱਖਾਂ ਮੇੜ ਕੇ ਬੈਠੇ” ਨਜ਼ਰ ਆਉਂਦੇ ਹਨ।

 ਸ਼ਿਕਾਇਤਕਰਤਿਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਇਸ ਤੋਂ ਪਹਿਲਾਂ ਵੀ ਜਲੰਧਰ ਦੇ ਕਈ ਹਿੱਸਿਆਂ ਵਿੱਚ ਕਾਨੂੰਨੀ ਮਨਜ਼ੂਰੀ ਤੋਂ ਬਿਨਾਂ ਕਲੋਨੀਆਂ ਕੱਟਣ ਨੂੰ ਲੈ ਕੇ ਚਰਚਾ ਵਿੱਚ ਰਿਹਾ ਹੈ। ਹਾਲਾਂਕਿ, ਇਸ ਬਾਰੇ ਅਧਿਕਾਰਕ ਪੁਸ਼ਟੀ ਹੁਣ ਤੱਕ ਸਾਹਮਣੇ ਨਹੀਂ ਆਈ।

ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਡਾ, ਮਿਊਂਸਪਲ ਕਾਰਪੋਰੇਸ਼ਨ, ਅਤੇ ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਕਾਨੂੰਨੀ ਕਾਰਵਾਈ ਕਰਨ।

Leave a Reply

Your email address will not be published. Required fields are marked *