*ਰਾਜ ਪੱਧਰੀ ਸਕੂਲੀ ਖੇਡਾਂ ਵਿੱਚੋਂ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਸੀਚੇਵਾਲ ਦੇ ਖਿਡਾਰੀਆਂ ਦਾ ਸਨਮਾਨ ,ਹਾਕੀ, ਕੁਸ਼ਤੀ, ਕਬੱਡੀ ਅਤੇ ਗੱਤਕੇ ਵਿੱਚ ਮਾਰੀਆਂ ਮੱਲਾਂ*

Uncategorized
Spread the love

ਲੋਹੀਆਂ (ਰਾਜੀਵ ਕੁਮਾਰ ਬੱਬੂ)-ਰਾਜ ਪੱਧਰੀ ਅੰਤਰ ਜਿਲ੍ਹਾ ਸਕੂਲ ਖੇਡਾਂ 2025-26 ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਅਤੇ ਸੰਤ ਅਵਤਾਰ ਸਿੰਘ ਮੈਮੋਰੀਅਲ ਸਕੂਲ ਸੀਚੇਵਾਲ ਦੇ ਵਿਦਿਆਰਥੀਆਂ ਦਾ ਸਨਮਾਨ ਰਾਜ ਸਭਾ ਮੈਬਂਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ । ਸਕੂਲ ਦੇ ਬੱਚਿਆਂ ਨੇ ਹਾਕੀ ਅੰਡਰ-11 ਵਿੱਚੋ ਜਲੰਧਰ ਵੱਲੋਂ ਖੇਡਦਿਆਂ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।ਕਬੱਡੀ ਮੁਕਾਬਲਿਆਂ ਵਿੱਚ ਪੰਜਾਬ ਭਰ ਵਿੱਚੋਂ ਅੰਡਰ 17 ਪਹਿਲਾ ਸਥਾਨ, ਅੰਡਰ 19 ਦੂਸਰਾ ਸਥਾਨ ਅਤੇ ਅੰਡਰ 14 ਤੀਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ ਮੁਕਾਬਲਿਆਂ ਵਿੱਚ ਅੰਡਰ 14 ਵਿੱਚ 01 ਸਿਲਵਰ ਅਤੇ 03 ਕਾਂਸੇ ਪਦਕ, ਅੰਡਰ 17 ਵਿੱਚ 02 ਕਾਂਸੇ ਅਤੇ ਅੰਡਰ 11ਵਿੱਚ 01 ਕਾਂਸੇ ਪਦਕ ਹਾਸਲ ਕੀਤਾ।ਇਸੇ ਤਰਾ ਗੱਤਕੇ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰ ਤੇ 02 ਗੋਲਡ ਅਤੇ 10 ਸਿਲਵਰ ਮੈਡਲ ਪ੍ਰਾਪਤ ਕੀਤੇ। ਇਸ ਮੌਕੇ ਹਾਕੀ ਕੋਚ ਦਵਿੰਦਰ ਸਿੰਘ, ਕੁਸ਼ਤੀ ਅਤੇ ਕਬੱਡੀ ਕੋਚ ਗੁਰਬੀਰ ਸਿੰਘ ਅਤੇ ਗੱਤਕਾ ਕੋਚ ਗੁਰਵਿੰਦਰ ਕੌਰ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੱਚਿਆਂ, ਉਹਨਾ ਦੇ ਮਾਤਾ ਪਿਤਾ, ਕੋਚਾਂ ਨੂੰ ਵਧਾਈ ਦਿੰਦਿਆ ਖੇਡਾਂ ਅਤੇ ਵਿੱਦਿਆ ਦੇ ਖੇਤਰ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾ ਕਿਹਾ ਕਿ ਬੱਚਿਆ ਲਈ ਖੇਡਾਂ ਅਤੇ ਵਿਦਿਆ ਦੇ ਖੇਤਰ ਵਿੱਚ ਬੇਹਤਰੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਹਾਕੀ ਦੇ ਲਈ ਐਸਟਰੋਟਰਫ , ਕੁਸ਼ਤੀ, ਕਬੱਡੀ ਅਤੇ ਗੱਤਕੇ ਲਈ ਅੰਤਰਰਾਸਟਰੀ ਪੱਧਰ ਦੇ ਗਰਾਊਂਡ ਅਤੇ ਕੋਚਿੰਗ ਸਦਕਾ ਹੀ ਅੱਜ ਬੱਚੇ ਪੂਰੇ ਪੰਜਾਬ ਵਿੱਚ ਮੱਲਾਂ ਮਾਰ ਰਹੇ ਹਨ। ਇਸ ਮੌਕੇ ਪਿੰਡ ਸੀਚੇਵਾਲ ਦੀ ਸਮੁੱਚੀ ਪੰਚਾਇਤ ਨੇ ਖਿਡਾਰੀਆਂ ਦਾ ਸਨਮਾਨ ਕੀਤਾ।ਇਸ ਮੌਕੇ ਬੱਚਿਆ ਦੀ ਹੋਸ਼ਲਾ ਅਫਜਾਈ ਲਈ ਸ. ਸੁਰਜੀਤ ਸਿੰਘ ਸੰਟੀ, ਸਰਪੰਚ ਜੋਗਾ ਸਿੰਘ, ਸਰਪੰਚ ਬੂਟਾ ਸਿੰਘ, ਪ੍ਰਿੰਸੀਪਲ ਸਤਪਾਲ ਸਿੰਘ, ਪ੍ਰਿੰਸੀਪਲ ਰਜਵੰਤ ਕੌਰ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਲੰਬੜਦਾਰ ਨਿਰਮਲ ਸਿੰਘ, ਪੰਚ ਗੁਰਮੇਲ ਸਿੰਘ, , ਪੰਚ ਹਰਵਿੰਦਰ ਸਿੰਘ, ਸ. ਜਸਪਾਲ ਸਿੰਘ ,ਸ. ਸਟੇਕ ਸਿੰਘ, ਕਬੱਡੀ ਖਿਡਾਰੀ ਪਿੰਦੂ ਸੀਚੇਵਾਲ, ਲੱਭੂ ਸੀਚੇਵਾਲ , ਗੁਰਵਿੰਦਰ ਸੀਚੇਵਾਲ, ਸ੍ਰੀ ਗੋਰਵ ਕੁਮਾਰ. ਸ਼. ਜਸਪ੍ਰੀਤ ਸਿੰਘ ਅਤੇ ਸਕੂਲ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ ।

Leave a Reply

Your email address will not be published. Required fields are marked *