*ਬਾਣੀ ਵਿਚਾਰ ਚੇਤਨਾ ਮੰਚ ਵੱਲੋਂ ਗੁਰੂ ਰਵਿਦਾਸ ਤੇ ਹੋਇਆ ਤੀਜਾ ਸੈਮੀਨਾਰ ਰਿਹਾ ਪ੍ਰਭਾਵਸ਼ਾਲੀ*

देश पंजाब
Spread the love

ਪਟਿਆਲਾ, 17 ਮਈ( ਜਸਪਾਲ ਕੈਂਥ)-ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਿਤ ਵਰਲਡ ਪੰਜਾਬੀ ਸੈਂਟਰ ਵਿਚ ਕਰਾਏ ਤੀਜਾ ਸੈਮੀਨਾਰ ਪ੍ਰਭਾਵਸ਼ਾਲੀ ਰਿਹਾ। ਕੌਮਾਂਤਰੀ ਪੱਧਰ ਤੇ ਕਰਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਇਹ ਸੈਮੀਨਾਰ ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ ਕਰਾਇਆ ਗਿਆ। 

 ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਦੀ ਅਗਵਾਈ ਵਿਚ ਹੋਏ ਸੈਮੀਨਾਰ ਵਿਚ ਬੋਲਦਿਆਂ ਯੂਨੀਵਰਸਿਟੀ ਆਫ਼ ਦਿਲੀ ਦੀ ਵਿਦਵਾਨ ਪ੍ਰੋਫੈਸਰ ਡਾ. ਰੰਜੂ ਵਾਲਾ ਨੇ ਕਿਹਾ ਕਿ ਉਹ ਸਮਾਂ ਬੜਾ ਭਿਆਨਕ ਸੀ ਜਦੋਂ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ, ਇਨਸਾਨ ਵੱਲੋਂ ਇਨਸਾਨ ਵੱਲੋਂ ਕੀਤਾ ਜਾ ਰਿਹਾ ਵਿਤਕਰਾ ਪ੍ਰਚੰਡ ਰੂਪ ਤੇ ਸੀ। ਉਸ ਵੇਲੇ ਗੁਰੂ ਰਵਿਦਾਸ ਵੱਲੋਂ ਉਠਾਈ ਦੱਬੇ ਕੁਚਲੇ ਲੋਕਾਂ ਦੇ ਪੱਖ ਵਿਚ ਅਵਾਜ਼ ਨੂੰ ਗੁਰੂ ਨਾਨਕ ਦੇਵ ਜੀ ਨੇ ਅੱਗੇ ਤੋਰਿਆ। ਤੇ ਗੁਰੂ ਅਰਜਣ ਦੇਵ ਜੀ ਨੇ ਗੁਰੂ ਰਵਿਦਾਸ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਉਸ ਅਵਾਜ਼ ਨੂੰ ਮਾਨਤਾ ਦਿੱਤੇ ਤੇ ਗੁਰੂ ਗੋਬਿੰਦ ਸਿੰਘ ਨੇ ਉਸ ਲਹਿਰ ਨੂੰ ਸਿਰੇ ਲਾਉਣ ਲਈ ਆਪਣਾ ਪਰਿਵਾਰ ਤੱਕ ਵਾਰ ਦਿੱਤਾ, ਡਾ. ਭੀਮ ਰਾਓ ਅੰਬੇਡਕਰ ਨੇ ਉਸ ਲਹਿਰ ਨੂੰ ਕਾਨੂੰਨੀ ਰੂਪ ਦੇਣ ਲਈ ਸੰਵਿਧਾਨ ਦੀ ਸਿਰਜਣਾ ਕੀਤੀ। ਵਰਲਡ ਪੰਜਾਬੀ ਸੈਂਟਰ ਵੱਲੋਂ ਡਾ. ਭੀਮਇੰਦਰ ਸਿੰਘ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਦੁਨੀਆ ਵਿਚ ਆ ਰਹੇ ਸੰਕਟ ਨੂੰ ਦੂਰ ਕਰਨ ਲਈ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਉਨ੍ਹਾਂ ਦੀ ਵਿਚਾਰਧਾਰਾ ਹੀ ਸਾਰਥਕ ਹੈ ਜੋ ਪਰਪੱਕ ਰੂਪ ਨਾਲ ਦੁਨੀਆ ਨੂੰ ਰਾਹ ਦਿਖਾ ਸਕਦੀ ਹੈ। ਇਸ ਵੇਲੇ ਕੁੰਜੀਵਤ ਭਾਸ਼ਣ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜੀਵਨ ਤੇ ਬਾਣੀ ਅਤੇ ਉਨ੍ਹਾਂ ਦੀਆਂ ਸਾਖੀਆਂ ਸ਼ੋਸ਼ਿਤ ਸਮਾਜ ਲਈ ਚਾਨਣ ਮੁਨਾਰਾ ਹਨ, ਕਈ ਵਾਰੀ ਮਿੱਥਾਂ ਵੀ ਕਈ ਸਹੀ ਸੁਨੇਹੇ ਦਿੰਦੀਆਂ ਹਨ। ਇਸ ਵੇਲੇ ਮੰਚ ਤੇ ਮੁੱਖ ਸਰਪ੍ਰਸਤ ਮਿਲਕਫੈੱਡ ਪੰਜਾਬ ਦੇ ਸਾਬਕਾ ਜੀਐਮ ਬਲਵਿੰਦਰ ਸਿੰਘ ਜਾਤੀਵਾਲ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਮੰਚ ਦਾ ਸੰਚਾਲਨ ਕਰਦਿਆਂ ਗੁਰਨਾਮ ਸਿੰਘ ਅਕੀਦਾ ਨੇ ਮੰਚ ਵੱਲੋਂ ਕਰਾਏ ਜਾਣ ਵਾਲੇ ਸੈਮੀਨਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਸੈਮੀਨਾਰ ਦੇ ਕੋਆਰਡੀਨੇਟਰ ਪਰਮਿੰਦਰ ਸਿੰਘ ਰਾਏਪੁਰ ਨੇ ਧੰਨਵਾਦ ਕੀਤਾ ਤੇ ਡਾ. ਗੁਰਮੀਤ ਕੱਲਰਮਾਜਰੀ ਨੇ ਸਮਾਪਤੀ ਭਾਸ਼ਣ ਦਿੱਤਾ। ਇਸ ਵੇਲੇ ਗੁਰਨਾਮ ਸਿੰਘ ਅਕੀਦਾ ਵੱਲੋਂ ਗੁਰੂ ਰਵਿਦਾਸ ਜੀ ਬਾਰੇ ਲਿ‌ਖਿਆ ਨਾਟਕ ‘ਨੀਚਿਹ ਊਚ ਕਰੇ ਮੇਰਾ ਗੋਬਿੰਦ..’’ ਰਿਲੀਜ਼ ਕੀਤਾ ਗਿਆ, ਜਿਸ ਦਾ ਮੰਚਨ ਕਰਨ ਲਈ ਫ਼ਿਲਮੀ ਕਲਾਕਾਰ ਤੇ ਥੀਏਟਰ ਡਾਇਰੈਕਟਰ ਡਾ. ਲੱਖਾ ਲਹਿਰੀ ਨੂੰ ਦੋ ਕਾਪੀਆਂ ਭੇਂਟ ਕੀਤੀਆਂ। ਇਸ ਵੇਲੇ ਚੰਡੀਗੜ੍ਹ ਤੋਂ ਫਤਿਹਜੰਗ ਸਿੰਘ, ਅਮਰ ਸਿੰਘ ਨਾਭਾ, ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਵੱਲੋਂ ਅਕਸ਼ੇ ਕੁਮਾਰ ਖਨੌਰੀ, ਮੇਵਾ ਸਿੰਘ ਪੁਰਖਾਲੀ, ਕਹਾਣੀਕਾਰ ਸਰੂਪ ਸਿਆਲਵੀ, ਭਾਸ਼ੋ, ਡਾ. ਸੰਤੋਖ ਸੁੱਖੀ, ਪ੍ਰੀਤ ਕਾਂਸ਼ੀ, ਜਰਨੈਲ ਸਿੰਘ, ਬੰਤ ਸਿੰਘ ਝੰਡੀ ਆਦਿ ਨੇ ਵੀ ਸੰਬੋਧਨ ਕੀਤਾ। ਜੂਨ ਵਿਚ ਸੈਮੀਨਾਰ ਮੋਗਾ, ਚੰਡੀਗੜ੍ਹ ਵਿਚ ਹੋਣਗੇ। 

 

 

Leave a Reply

Your email address will not be published. Required fields are marked *