*ਬਸਪਾ ਬੇਗਮਪੁਰਾ ਦੇ ਫਲਸਫੇ ‘ਤੇ ਆਧਾਰਿਤ ਪ੍ਰਬੰਧ ਸਥਾਪਿਤ ਕਰੇਗੀ: ਰਾਮਜੀ ਗੌਤਮ, ਵਿਪੁਲ ਕੁਮਾਰ*

देश पंजाब
Spread the love

ਜਲੰਧਰ( ਜਸਪਾਲ ਕੈਂਥ)+ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੂਬਾ ਪੱਧਰੀ ਸਮੀਖਿਆ ਬੈਠਕ ਅੱਜ ਸ਼ਨੀਵਾਰ ਨੂੰ ਪਾਰਟੀ ਦੇ ਵਡਾਲਾ ਚੌਕ ਨੇੜੇ ਸੂਬਾ ਦਫਤਰ ਵਿਖੇ ਕੀਤੀ ਗਈ। ਇਸ ਵਿੱਚ ਬਸਪਾ ਦੇ ਕੇਂਦਰੀ ਮੁੱਖ ਇੰਚਾਰਜ ਰਾਮਜੀ ਗੌਤਮ ਮੈਂਬਰ ਰਾਜ ਸਭਾ, ਕੇਂਦਰੀ ਇੰਚਾਰਜ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ। 

ਇਸ ਮੌਕੇ ਬਸਪਾ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਾਰੇ ਪਾਰਟੀ ਕੇਡਰ ਨੂੰ 15 ਅਗਸਤ ਤੱਕ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 15 ਅਗਸਤ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਪਿੰਡ-ਪਿੰਡ ਚੇਤਨਾ ਸਮਾਗਮ ਕੀਤੇ ਜਾਣਗੇ। ਸੂਬੇ ਦੀ ਆਪ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਨਾਂ ਆਪਣੇ ਸੌੜੇ ਰਾਜਨੀਤਿਕ ਹਿੱਦਾਂ ਦੇ ਲਈ ਵਰਤਣਾ ਚਾਹੁੰਦੀਆਂ ਹਨ, ਜਦਕਿ ਇਹ ਪਾਰਟੀਆਂ ਸੱਤਾ ਵਿੱਚ ਆ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਉਲਟ ਕੰਮ ਕਰਦੀਆਂ ਹਨ। ਇਹ ਪਾਰਟੀਆਂ ਅਜਿਹਾ ਪ੍ਰਬੰਧ ਸਿਰਜਦੀਆਂ ਹਨ, ਜਿਸ ਵਿੱਚ ਲੋਕ ਪੀੜਤ ਹੁੰਦੇ ਹਨ, ਜਦਕਿ ਬਸਪਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰਾ ਦੇ ਫਲਸਫੇ ਦੇ ਅਧਾਰ ‘ਤੇ ਪ੍ਰਬੰਧ ਸਥਾਪਿਤ ਕਰਕੇ ਸਰਬ ਸਮਾਜ ਤੇ ਖੁਸ਼ਹਾਲੀ ਲਈ ਕੰਮ ਕਰਨਾ ਚਾਹੁੰਦੀ ਹੈ।ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਨੂੰ ਰੱਦ ਕਰਕੇ ਬਸਪਾ ਨਾਲ ਉਸਦੀ ਪੰਜਾਬ ਸੰਭਾਲੋ ਮਹਿਮ ਦੇ ਰਾਹੀਂ ਜੁੜਨਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਬਸਪਾ ਵੱਲੋਂ ਪੰਜ ਸਤੰਬਰ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਮਾਲਵਾ ਵਿੱਚ ਵਿਸ਼ਾਲ ਸਮਾਗਮ ਕੀਤਾ ਜਾਵੇਗਾ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਵੱਲੋਂ ਲਗਾਤਾਰ ਸਾਰੇ ਵਰਗਾਂ ‘ਤੇ ਜਬਰ ਕੀਤਾ ਜਾ ਰਿਹਾ ਹੈ, ਜਿਸ ਦਾ ਬਸਪਾ ਡਟ ਕੇ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਨਰੇਗਾ ਵਰਕਰਾਂ ਤੇ ਸਫਾਈ ਕਾਮਿਆਂ ‘ਤੇ ਵੀ ਸਰਕਾਰ ਵੱਲੋਂ ਤਸ਼ਦਦ ਕੀਤਾ ਗਿਆ। ਪੂਰੀ ਬਸਪਾ ਸੂਬੇ ਭਰ ਦੇ ਵਿੱਚ ਸਫਾਈ ਕਰਮਚਾਰੀਆਂ ਦੇ ਇਸ ਸੰਘਰਸ਼ ਦੇ ਨਾਲ ਖੜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀਆਂ ਰਹੀਆਂ ਸਰਕਾਰਾਂ ‘ਚੋਂ ਕਿਸੇ ਨੇ ਵੀ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਕੀਤੀ, ਜਦਕਿ ਬਸਪਾ ਸੱਤਾ ‘ਚ ਆ ਕੇ ਸਾਰੇ ਹੀ ਮੁਲਾਜ਼ਮਾਂ ਨੂੰ ਪੱਕੇ ਕਰੇਗੀ। ਇਸ ਮੌਕੇ ‘ਤੇ ਬਸਪਾ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਚੌਧਰੀ ਗੁਰਨਾਮ ਸਿੰਘ, ਲਾਲ ਸਿੰਘ ਸੁਲਹਾਣੀ, ਐਡਵੋਕੇਟ ਬਲਵਿੰਦਰ ਕੁਮਾਰ, ਬਲਜੀਤ ਸਿੰਘ ਸਲਾਣਾ, ਡਾ. ਮੱਖਣ ਸਿੰਘ, ਹਰਭਜਨ ਸਿੰਘ ਬਜਹੇੜੀ, ਅਮਰਜੀਤ ਸਿੰਘ ਝਲੂਰ, ਇੰਜ. ਜਸਵੰਤ ਰਾਏ ਆਦਿ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *