*ਜੇਕਰ ਜਸਵੀਰ ਸਿੰਘ ਗੜੀ ਅਤੇ ਭਗਵਾਨ ਸਿੰਘ ਚੋਹਾਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਤੋਂ ਚੋਣ ਲੜਨ ਤਾਂ ਰਵਨੀਤ ਸਿੰਘ ਬਿੱਟੂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਜਾਂ ਸਕਦੀ ਹੈ-ਭੱਟੀ ਫਰਾਂਸ*

विदेश
Spread the love

ਪੈਰਿਸ 24 ਜੂਨ ( ਦਾ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਬਸਪਾ ਅਤੇ ਅਕਾਲੀਆਂ ਦਾ ਗੱਠਜੋੜ ਹੋਣ ਉਪਰੰਤ ਪੰਜਾਬ ਦੇ ਕੁਝ ਕ ਪੱਤਰਕਾਰਾਂ ਦੇ ਸਹਿਯੋਗ ਨਾਲ਼ ਗਰਮਾਇਸ਼ ਵਾਲੀਆਂ ਸੀਟਾਂ ਦਾ ਸਰਵੇ ਦੇ ਰਾਹੀਂ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਦਸੂਹਾ ਸੀਟ ਬਾਰੇ ਪਿਛਲੇ ਦਿਨੀ ਲਿਖਿਆ ਗਿਆ ਸੀ, ਸੋ ਅੱਜ ਅਸੀਂ ਗੱਲ ਕਰਾਂਗੇ, ਸ਼੍ਰ੍ਰੇ ਅਨੰਦਪੁਰ ਸਾਹਿਬ ਦੀ ਵਿਧਾਨ ਸਭਾ ਸੀਟ ਦੀ, ਜਿਸਨੂੰ ਕਾਂਗਰਸ ਦੇ ਸਿਰਫਿਰੇ ਐਮ ਪੀ ਰਵਨੀਤ ਬਿੱਟੂ ਨੇ ਗਰਮਾ ਦਿੱਤਾ ਹੈ | ਇਸ ਸੀਟ ਉੱਪਰ ਪਵਿੱਤਰਤਾ ਦਾ ਠੱਪਾ ਲਗਾ ਕੇ ਰਵਨੀਤ ਬਿੱਟੂ ਨੇ ਬਸਪਾ ਨੂੰ ਅਪਵਿੱਤਰ ਕਰਾਰ ਦੇਣ ਦੀ ਜਿਹੜੀ ਕੋਝੀ ਹਰਕਤ ਕੀਤੀ ਹੈ, ਹੁਣ ਉਸਦਾ ਬਦਲਾ ਲੈਣ ਦਾ ਬਸਪਾ ਪ੍ਰਧਾਨ ਕੋਲ ਸਹੀ ਮੌਕਾ ਹੈ | ਸਿੱਖੀ ਸਰੂਪ ਵਿੱਚ ਪੂਰਾ ਅਤੇ ਬਸਪਾ ਦਾ ਆਗੂ ਹੋਣ ਦੇ ਨਾਤੇ ਗੜੀ ਸਾਹਿਬ ਨੂੰ ਸ਼੍ਰੀ ਅਨੰਦਪੁਰ ਪੁਰ ਸਾਹਿਬ ਦੀ ਸੀਟ ਤੇ ਖੜਾ ਹੋਣਾ ਚਾਹੀਦਾ ਹੈ, ਮੈਂ ਦਾਅਵੇ ਨਾਲ਼ ਕਹਿ ਸਕਦਾ ਹਾਂ ਕਿ ਬਸਪਾ ਅਤੇ ਅਕਾਲੀ ਦਲ ਦੇ ਖਾਤੇ ਵਾਲੀਆਂ ਵੋਟਾਂ ਦੇ ਇਲਾਵਾ ਦਇਆ ਵਾਨ ਹਿਰਦੇ ਵਾਲੀਆਂ ਵੋਟਾਂ ਵੀ ਗੜੀ ਸਾਹਿਬ ਨੂੰ ਹੀ ਭੁਗਤਣਗੀਆਂ |​ 

                            ਜੇਕਰ ਗੜੀ ਸਾਹਿਬ ਨੇਕ ਨੀਤੀ ਨਾਲ ਬਿੱਟੂ ਨੂੰ ਵੰਗਾਰ ਕੇ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਸੀਟ ਤੋਂ ਖੜ੍ਹੇ ਹੋ ਜਾਣ ਤਾਂ ਬਿੱਟੂ ਨੂੰ ਭੱਜਣ ਨੂੰ ਰਾਹ ਨਹੀਂ ਲਭਣਾਂ | ਉਸਨੇ ਆਪਣੇ ਆਪ ਹੀ ਬਸਪਾ ਉੱਪਰ ਅਪਵਿਤ੍ਰਤਾ ਦਾ ਠੱਪਾਂ ਲਗਾ ਕੇ ਇਹ ਦੋ​ ਸੀਟਾਂ ਚੋਣ ਲੜਨ ਤੋਂ ਪਹਿਲਾਂ ਹੀ ਬਸਪਾ ਦੀ ਝੋਲੀ ਪਾ ਦਿੱਤੀਆਂ ਹਨ | ਇਸਦੇ ਨਾਲ਼ ਹੀ ਚਮਕੌਰ ਸਾਹਿਬ ਵਾਲੀ ਸੀਟ ਸ਼੍ਰੀ ਭਗਵਾਨ ਸਿੰਘ ਚੋਹਾਨ ਜਿਹੜੇ ਕਿ ਗੁਰਬਾਣੀ ਦੇ ਪੂਰਨ ਗਿਆਤਾ ਹਨ, ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਉਹ ਵੀ ਚਮਕੌਰ ਸਾਹਿਬ ਜਾਂ ਸ਼੍ਰੀ ਅਨੰਦਪੁਰ ਦੀ ਸੀਟ ਇੱਜਤ ਦਾ ਸਵਾਲ ਬਣਾ ਕੇ ਜਿੱਤ ਸਕਦੇ ਹਨ, ਇਸ ਦੇ ਨਾਲ਼ ਨਾਲ਼ ਉਹ ਹੰਢੇ ਵਰਤੇ ਸਿਆਸਤਦਾਨ ਵੀ ਹਨ | ਮੇਰੇ ਹਿਸਾਬ ਨਾਲ਼ ਅਤੇ ਸਮੇਂ ਦੀ ਨਜਾਕਤ ਅਨੁਸਾਰ ਇਨ੍ਹਾਂ ਦੋ ਸੀਟਾਂ ਤੋਂ ਸ਼੍ਰੀ ਭਗਵਾਨ ਸਿੰਘ ਚੋਹਾਨ ਅਤੇ ਗੜੀ ਸਾਹਿਬ ਨੂੰ ਕ੍ਰਮਵਾਰ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਕਿ ਉਹ ਜਿੱਤ ਉਪਰੰਤ ਬਿੱਟੂ ਨੂੰ ਪਵਿੱਤਰਤਾ ਅਤੇ ਅਪਵਿਤ੍ਰਤਾ ਦਾ ਪਾਠ ਪੜਾਅ ਸਕਣ | ਹੁਣ ਸਹੀ ਵਕਤ ਹੈ ਸੱਟ ਮਾਰਨ ਦਾ ਇਸ ਲਈ ਬਸਪਾ ਦੀ ਕੇਂਦਰੀ ਹਾਈਕਮਾਂਡ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ |​

 

 

 

Leave a Reply

Your email address will not be published. Required fields are marked *