*ਕਰੰਟ ਲੱਗਣ ਨਾਲ ਸਰਪੰਚ ਦੇ ਲਡ਼ਕੇ ਦੀ ਮੌਤ, ਇੱਕ ਝੁਲਸਿਆ*

पंजाब
Spread the love

ਤਲਵਾਡ਼ਾ,28 ਜੂਨ (ਦੀਪਕ ਠਾਕੁਰ)-ਇੱਥੇ ਨੇਡ਼ਲੇ ਪਿੰਡ ਮਿਡਲ ਰਜਵਾਲ ਦੀ ਮਹਿਲਾ ਸਰਪੰਚ ਕਾਂਤਾ ਦੇਵੀ ਦੇ ਨੌਜਵਾਨ ਪੱੁਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਦਕਿ ਹਾਦਸੇ ‘ਚ ਪਿੰਡ ਰਜਵਾਲ ਦਾ ਦੂਜਾ ਨੌਜਵਾਨ ਬੂਰੀ ਤਰ੍ਹਾਂ ਝੁਲਸ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਪੁੱਤਰ ਗਿਆਨ ਚੰਦ ਤਲਵਾਡ਼ਾ ਦੌਲਤਪੁਰ ਮੁੱਖ ਸਡ਼ਕ ਮਾਰਗ ’ਤੇ ਪੈਂਦੇ ਮੁੱਹਲਾ ਦੌਸਡ਼ਕਾ ਵਿਖੇ ਰੇਡੀਮੇਡ ਗਾਰਮੇਂਟਸ ਅਤੇ ਟੈਂਟ ਦੀ ਦੁਕਾਨ ਕਰਦਾ ਸੀ। ਅੱਜ ਬਾਅਦ ਦੁਪਹਿਰ ਗੁਰਦੀਪ ਆਪਣੇ ਦੋਸਤ ਪੰਕਜ ਕੁਮਾਰ ਉਰਫ਼ ਪੰਕੂ ਪੁੱਤਰ ਬਲਕਾਰ ਸਿੰਘ ਵਾਸੀ ਰਜਵਾਲ ਨਾਲ ਲੋਏ ਦੀਆਂ ਪਾਈਪਾਂ ਰੱਖ ਰਿਹਾ ਸੀ, ਕਿ ਅਚਾਨਕ ਪਾਈਪ ਦੁਕਾਨ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ‘ਚ ਟਕਰਾ ਗਈ ਅਤੇ ਜਿਸ ਦੀ ਚਪੇਟ ‘ਚ ਆਉਣ ਨਾਲ ਗੁਰਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਪੰਕਜ ਕੁਮਾਰ ਉਰਫ਼ ਪੰਕੂ ਬੂਰੀ ਤਰ੍ਹਾਂ ਝੁਲਸ ਗਿਆ। ਜ਼ਖ਼ਮੀ ਪੰਕਜ ਕੁਮਾਰ ਸਥਾਨਕ ਬੀਬੀਐਮਬੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਪਤਨੀ ਤੇ ਚਾਰ ਕੁ ਮਹੀਨਿਆਂ ਦੀ ਬੱਚੀ ਛੱਡ ਗਿਆ ਹੈ।
ਘਟਨਾਂ ਦੀ ਸੂਚਨਾ ਮਿਲਦਿਆਂ ਹਲ਼ਕਾ ਵਿਧਾਇਕ ਅਰੁਣ ਡੋਗਰਾ ਬੀਬੀਐਮਬੀ ਹਸਪਤਾਲ ਪਹੁੰਚੇ ਅਤੇ ਪਰਿਵਾਰ ਨਾਲ ਜ਼ਾਹਿਰ ਕੀਤਾ। ਉਨ੍ਹਾਂ ਹਸਪਤਾਲ ਤੇ ਪੁਲੀਸ ਪ੍ਰਸ਼ਾਸਨ ਨੂੰ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਜ਼ਲਦ ਪੂਰੀਆਂ ਕਰਨ ਉਪਰੰਤ ਨੌਜਵਾਨ ਦੀ ਲਾਸ਼ ਮਾਪਿਆਂ ਨੂੰ ਸਪੁਰਦ ਕਰਨ ਲਈ ਕਿਹਾ। ਪੰਚਾਇਤ ਯੂਨੀਅਨ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਬੇਡ਼ਿੰਗ ਅਤੇ ਜਨ ਸਕੱਤਰ ਕੁਲਦੀਪ ਭੰਬੋਤਾਡ਼ ਨੇ ਨੌਜਵਾਨ ਲਡ਼ਕੇ ਦੀ ਮੌਤ ’ਤੇ ਸਰਪੰਚ ਕਾਂਤਾ ਦੇਵੀ ਨਾਲ ਦੱੁਖ ਪ੍ਰਗਟਾਇਆ।

Leave a Reply

Your email address will not be published. Required fields are marked *