ਜਲੰਧਰ( ਦਾ ਮਿਰਰ ਪੰਜਾਬ )ਜਲੰਧਰ ਦਿਹਾਤੀ ਇਲਾਕੇ ਵਿੱਚ ਫੜੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਵਿੱਚ ਜਲੰਧਰ ਵੈਸਟ ਦੇ ਭਾਜਪਾ ਛੋਟੇ ਨੇਤਾ ਰਾਜਨ ਅੰਗੁਰਾਲ ਨੇ ਅਦਾਲਤ ਵਿੱਚ ਪੇਸ਼ ਹੋਕੇ ਸਰੇਂਡਰ ਕਰ ਦਿੱਤਾ ਹੈ । ਪੁਲਸ ਨੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।ਇਸ ਤੋਂ ਪਹਿਲਾ ਰਾਜਨ ਅੰਗੁਰਾਲ ਨੇ ਆਪਣੀ ਜ਼ਮਾਨਤ ਮੰਗ ਅਦਾਲਤ ਵਿੱਚ ਲਗਾਈ ਸੀ ਜੋ ਰੱਦ ਹੁੰਦੇ ਹੀ ਰਾਜਨ ਨੇ ਆਪਣੇ ਆਪ ਸਰੇਂਡਰ ਕਰ ਦਿੱਤਾ । ਰਾਜਨ ਦੇ ਨਾਲ ਉਨ੍ਹਾਂ ਦੇ ਭਰਾ ਸੀਤਲ ਅੰਗੁਰਾਲ ਉੱਤੇ ਦਰਜ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ । ਜੋ ਜਾਂਚ ਵਿੱਚ ਉਨ੍ਹਾਂ ਦਾ ਸਰਾਬ ਫੈਕਟਰੀ ਨਾਲ ਕੀ ਕਨੇਕਸ਼ਨ ਆਉਂਦਾ ਹੈ ਜਾਂ ਨਹੀਂ ਇਹ ਵੇਖਿਆ ਜਾਵੇਗਾ । ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਲੰਧਰ ਵੇਸਟ ਦੇ ਭਾਜਪਾ ਨੇਤਾ ਸੀਤਲ ਅੰਗੁਰਾਲ , ਰਾਜਨ ਅੰਗੁਰਾਲ ਵੱਲ ਉਨ੍ਹਾਂ ਦੇ ਭਰਾ ਉੱਤੇ ਨਾਜਾਇਜ ਸ਼ਰਾਬ ਦੀ ਫੈਕਟਰੀ ਮਾਮਲੇ ਵਿਚ ਪੁਲਿਸ ਦੇ ਨਾਲ ਧੱਕਾ ਮੁੱਕੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ । ਇੱਥੇ ਇਹ ਵੀ ਦੱਸਣਯੋਗ ਹੈ ਕਿ ਸੀਤਲ ਅੰਗੁਰਾਲ ਅਤੇ ਉਨ੍ਹਾਂ ਦੇ ਭਰਾ ਪਹਿਲਾਂ ਵੀ ਕਈ ਵਿਵਾਦਤ ਮਾਮਲਿਆਂ ਨਾਲ ਚਰਚਾ ਵਿਚ ਰਹਿੰਦੇ ਹਨ।





