ਪੈਰਿਸ 29 ਜੂਨ ( ਭੱਟੀ ਫਰਾਂਸ ) ਜੇਹਾ ਚੀਰੀ ਲਿਖਿਆ ਤੇਹਾ ਕਰਮਿ ਕਮਾਹਿ, ਘਲਹਿ ਆਵਹਿ ਨਾਨਕਾ ਸਦੈਹਿ ਉੱਠੀ ਜਾਹਿ ਦੇ ਮਹਾਂਵਾਕਿ ਅਨੁਸਾਰ ਸਿੰਘ ਸਭਾ ਸਪੋਰਟਸ ਕਲੱਬ ਫਰਾਂਸ ਦੇ ਪ੍ਰਧਾਨ ਰਾਮ ਸਿੰਘ ਮੈਗੜਾ ਜੀ ਦੀ ਮਾਵਾਂ ਬਰਾਬਰ ਵੱਡੀ ਭਰਜਾਈ ਆਪਣੇ ਸਵਾਸਾਂ ਦੀ ਜਿੰਦਗੀ ਨੂੰ ਪੂਰੀ ਕਰਦੇ ਹੋਏ ਗੁਰਚਰਨਾਂ ਵਿੱਚ ਜਾ ਬਿਰਾਜੇ ਹਨ, ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ | ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ਼ ਮੈਗੜਾ ਪ੍ਰੀਵਾਰ ਨੂੰ ਜਿਹੜਾ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ | ਮੈਗੜਾ ਸਾਹਿਬ ਦੀ ਭਰਜਾਈ ਗੁਰਦੇਵ ਕੌਰ ਦੇ ਅਕਾਲ ਚਲਾਣੇ ਉੱਪਰ ਜਥੇਦਾਰ ਗੁਰਦਿਆਲ ਸਿੰਘ ਜੀ ਖਾਲਸਾ, ਤੇਜਿੰਦਰ ਸਿੰਘ ਜੋਸਨ, ਜਸਪਾਲ ਸਿੰਘ ਸੀ ਆਰ ਪੀ, ਸਤਨਾਮ ਸਿੰਘ ਖਾਲਸਾ, ਕੁਲਵਿੰਦਰ ਸਿੰਘ ਫੌਜੀ, ਬਲਵਿੰਦਰ ਸਿੰਘ ਥਿੰਦ, ਬਲਵਿੰਦਰ ਸਿੰਘ ਸਰਹਾਲੀ, ਪ੍ਰਿਥੀਪਾਲ ਸਿੰਘ ਵਰਿਆਣਾ, ਮਨਜੀਤ ਸਿੰਘ ਗੋਜਾਂਵਿੱਲ, ਰਾਜੂ ਚੰਦੀ, ਜਰਨੈਲ ਸਿੰਘ ਥਿੰਦ, ਕੁਲਦੀਪ ਸਿੰਘ ਖਾਲਸਾ, ਕੁਲਵੰਤ ਸਿੰਘ ਹਰਿਆਣਾ, ਮੋਹਿੰਦਰ ਸਿੰਘ, ਚਰਨਜੀਤ ਸਿੰਘ ਜੋਹਲ, ਚਰਨਜੀਤ ਸਿੰਘ ਰੋਕੀ, ਹਰਮੇਸ਼ ਲਾਲ, ਲਾਲ ਸਿੰਘ, ਰਾਜ ਕੌਲ , ਤੇਜਿੰਦਰ ਸਿੰਘ ਸੋਨੀ , ਪਰਮਿੰਦਰ ਪਾਲ ਸਿੰਘ ਬੀ ਐਸ ਪੀ , ਜੱਗੀ ਬੋਸ, ਕੁਲਵਿੰਦਰ ਸਿੰਘ ਰੰਗਾ ਆਦਿ ਨੇ ਕਿਹਾ ਕਿ ਅਸੀਂ ਸਾਰੇ ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਵਿਛੁੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਮੈਗੜਾ ਪ੍ਰੀਵਾਰ ਨੂੰ ਪਰਮਾਤਮਾ ਦਾ ਭਾਣਾ ਮਿਠਾ ਕਰਕੇ ਮੰਨਣ ਦਾ ਬਲ ਬਖਸ਼ੇ | ਇਨ੍ਹਾਂ ਸਾਰਿਆਂ ਨੇ ਹੀ ਸਾਂਝੇ ਤੌਰ ਤੇ ਮੀਡੀਆ ਪੰਜਾਬ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਗੜਾ ਜੀ ਦੀ ਵੱਡੀ ਭਰਜਾਈ ਗੁਰਦੇਵ ਕੌਰ ( 72 ) ਬਹੁਤ ਹੀ ਮਿੱਠ ਬੋਲੜੇ ਸੁਭਾਅ ਦੀ ਔਰਤ ਸੀ ਉਸਦੇ ਚਲੇ ਜਾਣ ਨਾਲ਼ ਮੈਗੜਾ ਪ੍ਰੀਵਾਰ ਨੂੰ ਜਿਹੜਾ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ |
ਇੱਥੇ ਇਹ ਦੱਸਣਯੋਗ ਹੈ ਕਿ ਮੈਗੜਾ ਸਾਹਿਬ ਦੀ ਭਰਜਾਈ ਦਾ ਬੀਤੇ ਐਤਵਾਰ ਵਾਲੇ ਦਿਨ ਸਸਕਾਰ ਕਰ ਦਿੱਤਾ ਗਿਆ ਸੀ , ਜਿਸ ਵਿੱਚ ਰਾਮ ਸਿੰਘ ਨਹੀਂ ਪਹੁੰਚ ਸਕੇ | ਸਵਰਗਵਾਸੀ ਗੁਰਦੇਵ ਕੌਰ ਮੈਗੜਾ ਪਤਨੀ ਸਵਰਗਵਾਸੀ ਜੋਗਿੰਦਰ ਸਿੰਘ ਮੈਗੜਾ ਆਪਣੇ ਪਿੱਛੇ ਤਿੰਨ ਧੀਆਂ, ਜਿਹੜੀਆਂ ਕਿ ਵਿਆਹੀਆਂ ਹੋਈਆਂ ਹਨ, ਛੱਡ ਗਏ ਹਨ, ਇਹ ਤਿੰਨੇ ਜਣੀਆਂ ਕ੍ਰਮਵਾਰ ਫਰਾਂਸ , ਆਸਟ੍ਰੇਲੀਆ ਅਤੇ ਪੰਜਾਬ ਵਿਖੇ ਰਹਿ ਰਹੀਆਂ ਹਨ |





